ਨਿਊਯਾਰਕ ਦੇ ਮੁਰਦਾਘਰ ''ਚ ਸੁੱਤੇ ਕਰਮਚਾਰੀ ਦਾ ਗਲਤੀ ਨਾਲ ਹੋਇਆ ਅੰਤਿਮ ਸੰਸਕਾਰ

04/12/2020 2:29:14 PM

ਨਿਊਯਾਰਕ : ਕੋਰੋਨਾ ਵਾਇਰਸ ਕਾਰਨ ਅਮਰੀਕਾ ਦੇ ਨਿਊਯਾਰਕ ਵਿਚ ਲਾਸ਼ਾਂ ਦੇ ਢੇਰ ਲੱਗ ਗਏ ਹਨ ਤੇ ਮੁਰਦਾਘਰਾਂ ਵਿਚ ਲਗਾਤਾਰ ਕਰਮਚਾਰੀ ਕੰਮ ਕਰ ਰਹੇ ਹਨ। ਇੱਥੇ ਗਲਤੀ ਨਾਲ ਇਕ ਕਰਮਚਾਰੀ ਨੇ ਆਪਣੀ ਸਾਥੀ ਕਰਮਚਾਰੀ ਮਾਈਕਲ ਜੋਨਸ ਨੂੰ ਮਰਿਆ ਸਮਝ ਕੇ ਉਸ ਦਾ ਵੀ ਅੰਤਿਮ ਸੰਸਕਾਰ ਕਰ ਦਿੱਤਾ। ਇਸ ਖਬਰ ਨੂੰ ਸੁਣ ਕੇ ਹਰ ਕਿਸੇ ਦਾ ਦਿਲ ਪਸੀਜ ਗਿਆ। ਰਿਪੋਰਟਾਂ ਮੁਤਾਬਕ ਮੁਰਦਾਘਰ ਦਾ ਇਕ 48 ਸਾਲਾ ਕਰਮਚਾਰੀ ਮਾਈਕਲ ਜੋਨਸ ਲਗਾਤਾਰ 16 ਘੰਟੇ ਨੌਕਰੀ ਕਰਕੇ ਇੰਨਾ ਕੁ ਥੱਕ ਗਿਆ ਸੀ ਕਿ ਉਹ ਥੋੜ੍ਹਾ ਆਰਾਮ ਕਰਨ ਲਈ ਲੰਮਾ ਪੈ ਗਿਆ ਤੇ ਉਸ ਦੇ ਸਾਥੀ ਨੂੰ ਇਹ ਪਤਾ ਹੀ ਨਾ ਲੱਗਾ ਕਿ ਉਹ ਆਰਾਮ ਕਰ ਰਿਹਾ ਹੈ ਜਾਂ ਕਿਸੇ ਦੀ ਲਾਸ਼ ਹੈ। ਉਸ ਨੇ ਉਸ ਨੂੰ ਅੰਤਿਮ ਸੰਸਕਾਰ ਕਰਨ ਵਾਲੇ ਬਾਕਸ ਵਿਚ ਸੁੱਟ ਦਿੱਤਾ। ਇਸ ਬਾਕਸ ਦਾ ਤਾਪਮਾਨ 1400 ਤੋਂ 1800 ਡਿਗਰੀ ਫਾਰਨਹੀਟ ਹੁੰਦਾ ਹੈ, ਇਸ ਲਈ ਪਲਾਂ ਵਿਚ ਹੀ ਉਸ ਦੀ ਮੌਤ ਹੋ ਗਈ।

ਇੰਝ ਲੱਗੀ ਕਰਮਚਾਰੀ ਨੂੰ ਗਲਤੀ-
ਜੋਨਸ ਦੇ ਸਹਿ ਕਰਮਚਾਰੀਆਂ ਵਿਚੋਂ ਇਕ ਜੇਨਾ ਐਂਡਰਸਨ ਦਾ ਕਹਿਣਾ ਹੈ ਕਿ ਸੰਸਕਾਰ ਸਮੇਂ ਉਨ੍ਹਾਂ ਨੂੰ 15 ਸਕਿੰਟਾਂ ਤਕ ਚੀਕਾਂ ਸੁਣੀਆਂ। ਪਹਿਲਾਂ ਤਾਂ ਉਨ੍ਹਾਂ ਨੂੰ ਸਮਝ ਨਾ ਲੱਗੀ ਕਿ ਆਵਾਜ਼ ਕਿੱਥੋਂ ਆ ਰਹੀ ਹੈ ਪਰ ਜਦ ਉਨ੍ਹਾਂ ਨੂੰ ਇਹ ਸਭ ਸਮਝ ਲੱਗਾ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਨ੍ਹਾਂ ਨੇ ਇਸ ਬਾਕਸ ਨੂੰ ਖੋਲ੍ਹਿਆ ਪਰ ਜੋਨਸ ਸੜ ਕੇ ਮਰ ਚੁੱਕਾ ਸੀ। 

ਦੱਸਿਆ ਜਾ ਰਿਹਾ ਹੈ ਕਿ ਇਹ ਕਰਮਚਾਰੀ ਨਵਾਂ ਸੀ ਤੇ ਉਸ ਨੂੰ ਪਤਾ ਨਹੀਂ ਸੀ ਕਿ ਹਰ ਲਾਸ਼ ਦੇ ਪੈਰ 'ਤੇ ਇਕ ਟੈਗ ਲੱਗਾ ਹੁੰਦਾ ਹੈ ਤੇ ਉਸ ਦੀ ਜਾਂਚ ਮਗਰੋਂ ਹੀ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ। ਫਿਰ ਵੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 
ਜ਼ਿਕਰਯੋਗ ਹੈ ਕਿ ਅਮਰੀਕਾ ਵਿਚ 5 ਲੱਖ ਤੋਂ ਵੱਧ ਲੋਕ ਕੋਰੋਨਾ ਨਾਲ ਪੀੜਤ ਹਨ ਤੇ ਹੁਣ ਤਕ 20 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਊਯਾਰਕ ਸੂਬੇ ਵਿਚ ਹੀ 1 ਲੱਖ 70 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਤੇ ਇੱਥੇ ਹੀ ਸਭ ਤੋਂ ਵੱਧ 7800 ਲੋਕਾਂ ਦੀ ਜਾਨ ਜਾ ਚੁੱਕੀ ਹੈ।


Lalita Mam

Content Editor

Related News