ਡਾ. ਫਾਊਚੀ ਨੇ ਮੁੜ ਦਿੱਤੀ ਸਲਾਹ, ਸਿਰਫ਼ ਤਾਲਾਬੰਦੀ ਹੀ ਨਹੀਂ ਫ਼ੌਜ ਦੀ ਮਦਦ ਵੀ ਲਏ ਭਾਰਤ

Tuesday, May 04, 2021 - 03:55 PM (IST)

ਡਾ. ਫਾਊਚੀ ਨੇ ਮੁੜ ਦਿੱਤੀ ਸਲਾਹ, ਸਿਰਫ਼ ਤਾਲਾਬੰਦੀ ਹੀ ਨਹੀਂ ਫ਼ੌਜ ਦੀ ਮਦਦ ਵੀ ਲਏ ਭਾਰਤ

ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਸਿਖ਼ਰ ਸਿਹਤ ਮਾਹਰ ਡਾ. ਐਂਥਨੀ ਫਾਊਚੀ ਨੇ ਕੋਵਿਡ-19 ਦੀ ਦੂਜੀ ਲਹਿਰ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਭਾਰਤ ਵਿਚ ਹਾਲਾਤ ਨੂੰ ‘ਬਹੁਤ ਨਿਰਾਸ਼ਾਜਨਕ’ ਕਰਾਰ ਦਿੱਤਾ ਅਤੇ ਭਾਰਤ ਸਰਕਾਰ ਨੂੰ ਅਸਥਾਈ ਫੀਲਡ ਹਸਪਤਾਲ ਤੁਰੰਤ ਬਣਾਉਣ ਲਈ ਫ਼ੌਜੀ ਬਲਾਂ ਸਮੇਤ ਸਾਰੇ ਸਰੋਤਾਂ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਹੋਰ ਦੇਸ਼ਾਂ ਨੂੰ ਵੀ ਅਪੀਲ ਕੀਤੀ ਕਿ ਉਹ ਭਾਰਤ ਦੀ ਮਦਦ ਲਈ ਸਿਰਫ਼ ਸਮੱਗਰੀ ਹੀ ਨਹੀਂ, ਸਗੋਂ ਕਰਮੀ ਵੀ ਮੁਹੱਈਆ ਕਰਾਉਣ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਮੁੱਖ ਮੈਡੀਕਲ ਸਲਾਹਕਾਰ ਡਾ. ਫਾਊਚੀ ਨੇ ‘ਪੀ.ਟੀ.ਆਈ.-ਭਾਸ਼ਾ’ ਨੂੰ ਦਿੱਤੇ ਵਿਸ਼ੇਸ਼ ਇੰਟਰਵਿਊ ਦੌਰਾਨ ਰਾਸ਼ਟਰ ਵਿਆਪੀ ਤਾਲਾਬੰਦੀ ਲਗਾਉਣ ਦੀ ਵੀ ਸਲਾਹ ਦਿੱਤੀ ਤਾਂ ਕਿ ਇੰਫੈਕਸ਼ਨ ਦੀ ਦਰ ਘੱਟ ਕੀਤੀ ਜਾ ਸਕੇ ਅਤੇ ਉਸ ਦੀ ਨਿਰੰਤਰਤਾ ਤੋੜੀ ਜਾ ਸਕੇ।

ਇਹ ਵੀ ਪੜ੍ਹੋ : 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਫਾਈਜ਼ਰ ਦੇ ਟੀਕੇ ਨੂੰ ਜਲਦ ਮਨਜ਼ੂਰੀ ਮਿਲਣ ਦੀ ਸੰਭਾਵਨਾ

ਡਾ. ਫਾਊਚੀ ਨੇ ਇਹ ਸਲਾਹ ਅਜਿਹੇ ਸਮੇਂ ਵਿਚ ਦਿੱਤੀ ਹੈ, ਜਦੋਂ ਭਾਰਤ ਵਿਚ ਕੋਵਿਡ-19 ਦੇ ਮਾਮਲੇ 2 ਕਰੋੜ ਦੀ ਸੰਖਿਆ ਪਾਰ ਕਰ ਗਏ ਹਨ ਅਤੇ ਸਿਰਫ਼ 15 ਦਿਨਾਂ ਵਿਚ ਕੋਰੋਨਾ 50 ਲੱਖ ਤੋਂ ਜ਼ਿਆਦਾ ਮਾਮਲੇ ਆਏ ਹਨ। ਡਾ. ਫਾਊਚੀ ਨੇ ਕਿਹਾ, ‘ਭਾਰਤ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਵਾਧੇ ਕਾਰਨ ਬਹੁਤ ਦਬਾਅ ਵਿਚ ਹੈ, ਅਜਿਹੇ ਵਿਚ ਬਾਕੀ ਦੇਸ਼ਾਂ ਨੂੰ ਅਮਰੀਕਾ ਦੀ ਤਰ੍ਹਾਂ ਉਸ ਦੀ ਮਦਦ ਕਰਨੀ ਚਾਹੀਦੀ ਹੈ।’ ਡਾ. ਫਾਊਚੀ ਨੇ ਵਿਆਪਕ ਪੱਧਰ ’ਤੇ ਟੀਕਾਕਰਨ ਮੁਹਿੰਮ ਚਲਾਉਣ ਦੀ ਵੀ ਸਲਾਹ ਦਿੱਤੀ। ਉਨ੍ਹਾਂ ਕਿਹਾ, ‘ਇਸ ਸਾਫ਼ ਹੈ ਕਿ ਭਾਂਰਤ ਵਿਚ ਹਾਲਾਤ ਬੇਹੱਦ ਗੰਭੀਰ ਹਨ। ਇਸ ਨੂੰ ਦੇਖਦੇ ਹੋਏ ਸਾਨੂੰ ਲੱਗਦਾ ਹੈ ਕਿ ਪੂਰੀ ਦੁਨੀਆ ਨੂੰ ਹਰਸੰਭਵ ਤਰੀਕੇ ਨਾਲ ਮਦਦ ਕਰਨੀ ਚਾਹੀਦੀ ਹੈ।’

ਇਹ ਵੀ ਪੜ੍ਹੋ : BCCI ਦਾ ਵੱਡਾ ਫ਼ੈਸਲਾ: ਕੋਰੋਨਾ ਦੇ ਕਹਿਰ ਦਰਮਿਆਨ IPL ਮੁਅੱਤਲ

ਡਾ. ਫਾਊਚੀ ਨੇ ਕਿਹਾ, ‘ਚੀਨ ਵਿਚ ਜਦੋਂ ਪਿਛਲੇ ਸਾਲ ਗੰਭੀਰ ਸਮੱਸਿਆ ਸੀ ਤਾਂ ਉਸ ਨੇ ਆਪਣੇ ਸਰੋਤਾਂ ਨੂੰ ਬਹੁਤ ਤੇਜ਼ੀ ਨਾਲ ਨਵੇਂ ਹਸਪਤਾਲ ਬਣਾਉਣ ਵਿਚ ਲਗਾ ਦਿੱਤਾ ਸੀ ਤਾਂ ਕਿ ਉਹ ਉਨ੍ਹਾਂ ਸਾਰੇ ਲੋਕਾਂ ਨੂੰ ਹਸਪਤਾਲ ਮੁਹੱਈਆ ਕਰਵਾ ਸਕਣ, ਜਿਨ੍ਹਾਂ ਨੂੰ ਦਾਖ਼ਲ ਕੀਤੇ ਜਾਣ ਦੀ ਜ਼ਰੂਰਤ ਹੈ।’ ਉਨ੍ਹਾਂ ਸੁਝਾਅ ਦਿੱਤਾ ਕਿ ਭਾਰਤ ਨੂੰ ਆਪਣੀ ਫ਼ੌਜ ਦੀ ਮਦਦ ਨਾਲ ਉਸੇ ਤਰ੍ਹਾਂ ਫੀਲਡ ਹਸਪਤਾਲ ਬਣਾਉਣੇ ਚਾਹੀਦੇ ਹਨ, ਜਿਵੇਂ ਕਿ ਯੁੱਧ ਦੌਰਾਨ ਬਣਾਏ ਜਾਂਦੇ ਹਨ ਤਾਂ ਕਿ ਲੋਕਾਂ ਨੂੰ ਹਸਪਤਾਲ ਵਿਚ ਬਿਸਤਰਾ ਮਿਲ ਸਕੇ, ਜੋ ਬੀਮਾਰ ਹਨ ਅਤੇ ਜਿਨ੍ਹਾਂ ਨੂੰ ਦਾਖ਼ਲ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ, ‘ਮੈਨੂੰ ਪਤਾ ਹੈ ਕਿ ਭਾਰਤ ਪਹਿਲਾਂ ਹੀ ਕਈ ਕਦਮ ਚੁੱਕ ਰਿਹਾ ਹੈ ਤਾਂ ਮੈਂ ਤੁਹਾਨੂੰ ਅਜਿਹਾ ਕੁੱਝ ਨਹੀਂ ਦੱਸ ਰਿਹਾ ਜੋ ਤੁਸੀਂ ਪਹਿਲਾਂ ਤੋਂ ਨਹੀਂ ਕਰ ਰਹੇ। ਕੁੱਝ ਦਿਨ ਪਹਿਲਾਂ ਮੈਂ ਸੁਝਾਅ ਦਿੱਤਾ ਸੀ ਕਿ ਦੇਸ਼ ਵਿਚ ਤਾਲਾਬੰਦੀ ਲਾਗੂ ਕਰਨੀ ਚਾਹੀਦੀ ਹੈ ਅਤੇ ਭਾਰਤ ਦੇ ਕੁੱਝ ਹਿੱਸਿਆਂ ਵਿਚ ਤਾਲਾਬੰਦੀ ਲਾਗੂ ਕੀਤੀ ਗਈ ਹੈ।’

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਨੇਪਾਲ ਨੇ 14 ਮਈ ਤੱਕ ਸਭ ਘਰੇਲੂ ਅਤੇ ਕੌਮਾਂਤਰੀ ਉਡਾਣਾਂ ’ਤੇ ਲਾਈ ਪਾਬੰਦੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News