ਅਮਰੀਕਾ ਰਾਸ਼ਟਰਪਤੀ ਚੋਣਾਂ : ਟਰੰਪ ਨੇ ਕਿਹਾ- ''ਜੇ ਬਿਡੇਨ ਜਿੱਤੇ ਤਾਂ ਦੇਸ਼ ਪਵੇਗਾ ਖਤਰੇ ''ਚ''
Saturday, Aug 29, 2020 - 07:47 AM (IST)
ਵਾਸ਼ਿੰਗਟਨ, (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਚੋਣਾਂ ’ਚ ਆਪਣੇ ਮੁਕਾਬਲੇਬਾਜ਼ ਜੋ ਬਿਡੇਨ ’ਤੇ ਨਿਸ਼ਾਨਾ ਲਾਉਂਦੇ ਹੋ ਕਿਹਾ ਕਿ ਜੇਕਰ ਬਿਡੇਨ ਰਾਸ਼ਟਰਪਤੀ ਬਣਦੇ ਹਨ ਤਾਂ ਰਾਸ਼ਟਰ ਖਤਰੇ ’ਚ ਪੈ ਜਾਏਗਾ ਅਤੇ ਉਹ ਅਮਰੀਕੀ ਸੁਪਨਿਆਂ ਨੂੰ ਤਬਾਹ ਕਰ ਦੇਣਗੇ।
ਟਰੰਪ ਨੂੰ ਰਿਪਬਲੀਕਨ ਪਾਰਟੀ ਵਲੋਂ ਦੁਬਾਰਾ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨ ਕੀਤੇ ਜਾਣ ਤੋਂ ਬਾਅਦ ਉਮੀਦਵਾਰੀ ਸਵੀਕਾਰ ਕਰਦੇ ਹੋਏ ਵ੍ਹਾਈਟ ਹਾਊਸ ਦੇ ਸਾਊਥ ਲਾਨ ਤੋਂ ਦਿੱਤੇ ਆਪਣੇ ਭਾਸ਼ਣ ’ਚ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਹੇਠ ਕੋਈ ਵੀ ਸੁਰੱਖਿਅਤ ਨਹੀਂ ਹੋਵੇਗਾ। ਟਰੰਪ ਨੇ ਕਿਹਾ ਕਿ ਬਿਡੇਨ ਦਾ ਰਿਕਾਰਡ ਸ਼ਰਮਿੰਦਗੀ ਨਾਲ ਭਰਿਆ ਹੋਇਆ ਅਤੇ ਉਨ੍ਹਾਂ ਦਾ ਜੀਵਨਕਾਲ ਸਭ ਤੋਂ ਵਿਨਾਸ਼ਕਾਰੀ ਵਿਸ਼ਵਾਸਘਾਤਾਂ ਅਤੇ ਵੱਡੀਆਂ ਗਲਤੀਆਂ ਨਾਲ ਭਰਿਆ ਹੋਇਆ ਹੈ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਬਾਈਡੇਨ ਨੇ ਉੱਤਰ ਅਮਰੀਕੀ ਮੁਕਤ ਵਪਾਰ ਸਮਝੌਤੇ (ਨਾਫਟਾ) ਵਰਗੀ ਤ੍ਰਾਸਦੀ ਲਈ ਵੋਟਾਂ ਪਵਾਈਆਂ ਜੋ ਹੁਣ ਤੱਕ ਦੀ ਸਭ ਤੋਂ ਭਿਆਨਕ ਸਹਿਮਤੀ ਸੀ। ਉਨ੍ਹਾਂ ਨੇ ਵਿਸ਼ਵ ਵਪਾਰ ਸੰਗਠਨ ’ਚ ਚੀਨ ਦੇ ਦਾਖਲੇ ਦਾ ਸਮਰਥਨ ਕੀਤਾ ਜੋ ਹੁਣ ਤਕ ਦੀ ਸਭ ਤੋਂ ਵੱਡੀ ਆਰਥਿਕ ਤ੍ਰਾਸਦੀ ਹੈ।
ਟਰੰਪ ਨੇ ਕਿਹਾ ਕਿ ਇਹ ਚੋਣਾਂ ਫੈਸਲਾ ਕਰਨਗੀਆਂ ਕਿ ਅਸੀਂ ਅਮਰੀਕੀ ਸੁਪਨਿਆਂ ਨੂੰ ਬਚਾਈਏ ਜਾਂ ਆਪਣੀ ਹੁਣ ਤੱਕ ਦੀ ਸੰਜੋਈ ਯੋਜਨਾ ਨੂੰ ਨਸ਼ਟ ਕਰਨ ਵਾਲੇ ਸਮਾਜਵਾਦੀ ਏਜੰਡੇ ਨੂੰ ਆਉਣ ਦਈਏ। ਇਹ ਚੋਣਾਂ ਤੈਅ ਕਰਨਗੀਆਂ ਕਿ ਅਸੀਂ ਤੇਜ਼ੀ ਨਾਲ ਲੱਖਾਂ ਉੱਚ ਤਨਖਾਹ ਵਾਲੇ ਰੋਜ਼ਗਾਰ ਪੈਦਾ ਕਰੀਏ ਜਾਂ ਆਪਣੇ ਉਦਯੋਗਾਂ ਨੂੰ ਤਬਾਹ ਕਰ ਦਈਏ ਅਤੇ ਲੱਖਾਂ ਨੌਕਰੀਆਂ ਵਿਦੇਸ਼ਾਂ ’ਚ ਭੇਜ ਦਈਏ।
ਭਾਸ਼ਣ ਨੂੰ ਰੋਕਣ ਲਈ ‘ਸ਼ੋਰ ਪ੍ਰਦਰਸ਼ਨ ਅਤੇ ਡਾਂਸ ਪਾਰਟੀ’
ਟਰੰਪ ਵਲੋਂ ਦਿੱਤੇ ਜਾ ਰਹੇ ਭਾਸ਼ਣ ’ਚ ਰੁਕਾਵਟ ਪੈਦਾ ਕਰਨ ਦੇ ਮਕਸਦ ਨਾਲ ਸੈਂਕੜੇ ਪ੍ਰਦਰਸ਼ਨਕਾਰੀ ਵੀਰਵਾਰ ਰਾਤ ਨੂੰ ਵ੍ਹਾਈਟ ਹਾਊਸ ਦੇ ਆਲੇ-ਦੁਆਲੇ ਇਕੱਠੇ ਹੋਏ। ਇਸ ਪ੍ਰਦਰਸ਼ਨ ਨੂੰ ‘ਸ਼ੋਰ ਪ੍ਰਦਰਸ਼ਨ ਅਤੇ ਡਾਂਸ ਪਾਰਟੀ’ ਕਰਾਰ ਦਿੱਤਾ ਗਿਆ ਸੀ। ਮਸ਼ਹੂਰ ਸਥਾਨਕ ਬੈਂਡ ਟੀ. ਓ. ਬੀ. ਦੇ ਮੁਖੀ ਨੇ ਚੀਖਕੇ ਕਿਹਾ ਕਿ ਸਾਨੂੰ ਉਮੀਦ ਹੈ ਟਰੰਪ ਕਿ ਤੁਸੀਂ ਸਾਨੂੰ ਸੁਣ ਰਹੇ ਹੋਵੋਗੇ। ਬੈਂਡ ਨੇ ਵ੍ਹਾਈਟ ਹਾਊਸ ਵਲੋਂ ਵੱਧਦੇ ਹੋਏ ਗੋ-ਗੋ ਮਿਊਜ਼ਿਕ (ਸਥਾਨਕ ਸੰਗੀਤ ਜਿਸ ਵਿਚ ਲਾਈਵ ਦਰਸ਼ਨਾਂ ਤੋਂ ਪ੍ਰਤੀਕਿਰਿਆ ਦੀ ਅਪੀਲ ਕੀਤੀ ਜਾਂਦੀ ਹੈ) ਜ਼ੋਰ ਨਾਲ ਵਜਾਇਆ। ਟਰੰਪ ਨੇ ਕਿਹਾ ਕਿ ਅਮਰੀਕਾ ਨੇ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਕੋਵਿਡ-19 ਦੇ ਸਭ ਤੋਂ ਜ਼ਿਆਦਾ ਟੈਸਟ ਕੀਤੇ ਹਨ ਅਤੇ ਭਾਰਤ ਉਸ ਦੇ ਬਾਅਦ ਦੂਸਰੇ ਨੰਬਰ ’ਤੇ ਹੈ।