ਰਾਸ਼ਟਰਪਤੀ ਅਹੁਦੇ ਲਈ ਲੜਾਈ ਜਾਰੀ ਰੱਖਾਂਗਾ : ਟਰੰਪ

Tuesday, Jan 05, 2021 - 03:52 PM (IST)

ਰਾਸ਼ਟਰਪਤੀ ਅਹੁਦੇ ਲਈ ਲੜਾਈ ਜਾਰੀ ਰੱਖਾਂਗਾ : ਟਰੰਪ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਰਾਸ਼ਟਰਪਤੀ ਅਹੁਦੇ 'ਤੇ ਬਣੇ ਰਹਿਣ ਦੇ ਲਈ ਲੜਾਈ ਲੜਦੇ ਰਹਿਣਗੇ। ਉਹਨਾਂ ਨੇ ਰੀਪਬਲਿਕਨ ਸਾਂਸਦਾਂ ਨੂੰ ਵੀ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਦੀ ਜਿੱਤ ਨੂੰ ਪਲਟਣ ਦੀ ਕੋਸ਼ਿਸ਼ ਕਰਨ ਲਈ ਕਿਹਾ ਹੈ। ਇਸ ਹਫਤੇ ਸੰਸਦ ਦੀ ਬੈਠਕ ਹੋਵੇਗੀ ਜਿਸ ਵਿਚ ਇਲੈਕਟੋਰਲ ਕਾਲਜ ਵੋਟ ਦੇ ਨਤੀਜਿਆਂ ਦੀ ਪੁਸ਼ਟੀ ਕੀਤੀ ਜਾਵੇਗੀ। ਟਰੰਪ ਸਮਰਥਕਾਂ ਨੇ ਸੋਮਵਾਰ ਰਾਤ ਨੂੰ ਜਾਰਜੀਆ ਵਿਚ ਰੈਲੀ ਕੱਢੀ। 

ਟਰੰਪ ਨੇ ਸਮਰਥਕਾਂ ਦਾ ਉਤਸ਼ਾਹ ਵਧਾਉਂਦੇ ਹੋਏ ਕਿਹਾ,''ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਵ੍ਹਾਈਟ ਹਾਊਸ ਪਹੁੰਚਣ ਵਾਲੇ ਨਹੀਂ ਹਨ।'' ਟਰੰਪ ਨੇ ਕਿਹਾ ਕਿ ਉਹਨਾਂ ਦੀ ਯਾਤਰਾ ਦਾ ਉਦੇਸ਼ ਸੰਸਦ ਦੀ ਬੈਠਕ ਤੋਂ ਪਹਿਲਾਂ ਰੀਪਬਲਿਕਨ ਸਾਂਸਦਾਂ ਦਾ ਉਤਸ਼ਾਹ ਵਧਾਉਣਾ ਹੈ ਪਰ ਆਪਣੇ ਸੰਬੋਧਨ ਵਿਚ ਜ਼ਿਆਦਾਤਰ ਸਮਾਂ ਉਹਨਾਂ ਨੇ ਚੋਣਾਂ 'ਤੇ ਹੀ ਚਰਚਾ ਕੀਤੀ ਅਤੇ ਕਿਹਾ ਕਿ ਜਿੱਤ ਸਾਡੀ ਹੋਈ ਹੈ। ਇਸ ਤੋਂ ਪਹਿਲਾਂ ਟਰੰਪ ਨੇ ਵਾਸ਼ਿੰਗਟਨ ਵਿਚ ਰੀਪਬਲਿਕਨ ਸਾਂਸਦਾਂ ਨੂੰ ਜ਼ੋਰ ਦਿੱਤਾ ਕਿ ਉਹ ਬੁੱਧਵਾਰ ਨੂੰ ਹੋਣ ਵਾਲੇ ਸੰਸਦ ਦੇ ਸੰਯੁਕਤ ਸੈਸ਼ਨ ਵਿਚ ਰਸਮੀ ਤੌਰ 'ਤੇ ਵਿਰੋਧ ਦਰਜ ਕਰਾਉਣ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਤੇਜ਼ ਰਫਤਾਰ ਗੱਡੀ ਨੇ ਦਰੜੇ ਪੈਦਲ ਯਾਤਰੀ, ਦੋ ਬੱਚਿਆਂ ਦੀ ਮੌਤ

ਸੰਸਦ ਦੇ ਸੈਸ਼ਨ ਵਿਚ ਜੋਅ ਬਾਈਡੇਨ ਦੀ ਜਿੱਤ ਦੀ ਪੁਸ਼ਟੀ ਕੀਤੀ ਜਾਣੀ ਹੈ। ਭਾਵੇਂਕਿ ਟਰੰਪ ਦੇ ਇਸ ਰਵੱਈਏ 'ਤੇ ਕਈ ਲੋਕ ਵਿਰੋਧ ਜ਼ਾਹਰ ਕਰ ਚੁੱਕੇ ਹਨ। ਅਮਰੀਕਾ ਦੇ 10 ਜਿਉਂਦੇ ਸਾਬਕਾ ਰੱਖਿਆ ਮੰਤਰੀਆਂ ਨੇ ਇਕ ਲੇਖ ਵਿਚ ਲਿਖਿਆ,''ਨਤੀਜਿਆਂ 'ਤੇ ਸਵਾਲ ਖੜ੍ਹਾ ਕਰਨ ਦਾ ਸਮਾਂ ਖ਼ਤਮ ਹੋ ਗਿਆ ਹੈ।'' ਜਾਰਜੀਆ ਵਿਚ ਚੋਣ ਪ੍ਰਚਾਰ ਦੇ ਲਈ ਮੌਜੂਦ ਉਪ ਰਾਸ਼ਟਰਪਤੀ ਮਾਈਕ ਪੇਨਸ ਨੇ ਕਿਹਾ,''ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਬੁੱਧਵਾਰ ਨੂੰ ਸੰਸਦ ਵਿਚ ਸਾਡਾ ਦਿਨ ਹੋਵੇਗਾ।'' ਉੱਧਰ ਅਮਰੀਕਾ ਵਿਚ ਇਸ ਗੱਲ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ ਕਿ 20 ਜਨਵਰੀ ਨੂੰ ਜੋ ਬਾਈਡੇਨ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਦੇਸ਼ ਛੱਡ ਕੇ ਜਾ ਸਕਦੇ ਹਨ। ਜਾਣਕਾਰੀ ਮੁਤਾਬਕ ਟਰੰਪ ਸਕਾਟਲੈਂਡ ਜਾਣ ਦੀ ਯੋਜਨਾ ਬਣਾ ਰਹੇ ਹਨ।


author

Vandana

Content Editor

Related News