ਟਰੰਪ ਨੇ ਸੋਸ਼ਲ ਮੀਡੀਆ ''ਤੇ ਲਗਾਈ ਲਗਾਮ, ਕਾਰਜਕਾਰੀ ਆਦੇਸ਼ ''ਤੇ ਕੀਤੇ ਦਸਤਖ਼ਤ

05/29/2020 5:55:12 PM

ਵਾਸ਼ਿੰਗਟਨ (ਬਿਊਰੋ:) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਗਾਮ ਲਗਾਉਣ ਲਈ ਇਕ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕਰ ਦਿੱਤੇ ਹਨ। ਟਵਿੱਟਰ ਨਾਲ ਤਣਾਅ ਦੇ 2 ਦਿਨਾਂ ਬਾਅਦ ਹੀ ਟਰੰਪ ਨੇ ਇਹ ਕਦਮ ਚੁੱਕਿਆ ਹੈ। ਅਸਲ ਵਿਚ ਇਸ ਤੋਂ ਪਹਿਲਾਂ ਟਰੰਪ ਨੇ ਜਿਹੜੇ ਦੋ ਟਵੀਟ ਕੀਤੇ ਸਨ ਉਸ 'ਤੇ ਟਵਿੱਟਰ ਨੇ 'ਫੈਕਟ ਚੈੱਕ' ਦੀ ਚਿਤਾਵਨੀ ਲਗਾ ਦਿੱਤੀ ਸੀ। ਅਮਰੀਕੀ ਚੋਣਾਂ ਵਿਚ ਬੈਲਟ ਪੇਪਰਾਂ ਦੀ ਵੱਡੇ ਪੱਧਰ 'ਤੇ ਵਰਤੋਂ 'ਤੇ ਘਪਲੇਬਾਜ਼ੀ ਦਾ ਖਦਸ਼ਾ ਜ਼ਾਹਰ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਦੋ ਟਵੀਟ ਕੀਤੇ ਸਨ।

ਟਵਿੱਟਰ ਨੇ ਇਹਨਾਂ ਟਵੀਟਸ ਨੂੰ ਤਥਾਤਮਕ ਰੂਪ ਨਾਲ ਗਲਤ ਅਤੇ ਭਰਮਯੋਗ ਦੱਸਦਿਆਂ ਉਸ 'ਤੇ 'ਫੈਕਟ ਚੈੱਕ' ਦੀ ਚਿਤਾਵਨੀ ਲਗਾ ਦਿੱਤੀ ਸੀ। ਇਸ ਦੇ ਬਾਅਦ ਨਾਰਾਜ਼ ਟਰੰਪ ਨੇ ਕਾਰਜਕਾਰੀ ਆਰਡਰ ਜਾਰੀ ਕੀਤਾ ਤਾਂ ਜੋ ਸਰਕਾਰੀ ਏਜੰਸੀਆਂ ਨੂੰ ਫੇਸਬੁੱਕ ਅਤੇ ਟਵਿੱਟਰ ਜਿਹੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਜ਼ਰ ਰੱਖਣ ਦੇ ਲਈ ਜ਼ਿਆਦਾ ਸ਼ਕਤੀ ਮਿਲ ਸਕੇ। ਟਰੰਪ ਨੇ ਓਵਲ ਆਫਿਸ ਵਿਚ ਕਿਹਾ,''ਇਹ ਕਦਮ ਅਮਰੀਕੀ ਇਤਿਹਾਸ ਵਿਚ ਬੋਲਣ ਦੀ ਆਜ਼ਾਦੀ 'ਤੇ ਆਏ ਸਭ ਤੋਂ ਵੱਡੇ ਖਤਰੇ ਤੋਂ ਬਚਾਉਣ ਲਈ ਚੁੱਕਿਆ ਗਿਆ ਹੈ।'' 

ਟਰੰਪ ਨੇ ਮੰਨਿਆ ਕਿ ਇਸ ਆਦੇਸ਼ ਨੂੰ ਲੈਕੇ ਕੁਝ ਕਾਨੂੰਨੀ ਚੁਣੌਤੀਆਂ ਹਨ। ਉਹਨਾਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਸੋਸ਼ਲ ਮੀਡੀਆ ਕੰਪਨੀਆਂ ਇਸ ਆਦੇਸ਼ ਦੇ ਵਿਰੁੱਧ ਕੋਰਟ ਵਿਚ ਅਪੀਲ ਕਰ ਸਕਦੀਆਂ ਹਨ ਪਰ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਵਧੀਆ ਕਰਨ ਜਾ ਰਹੇ ਹਾਂ। ਇਹ ਆਦੇਸ਼ ਅਮਰੀਕੀ ਵਣਜ ਵਿਭਾਗ ਦੇ ਅੰਤਰਗਤ ਕੰਮ ਕਰਨ ਵਾਲੀ ਇਕ ਏਜੰਸੀ ਨੂੰ ਨਿਰਦੇਸ਼ਿਤ ਕਰੇਗਾ ਕਿ ਉਹ ਧਾਰਾ 230 ਦੇ ਦਾਇਰੇ ਨੂੰ ਸਪੱਸ਼ਟ ਕਰਨ ਲਈ ਸੰਘੀ ਸੰਚਾਰ ਕਮਿਸ਼ਨ (ਐੱਫ.ਸੀ.ਸੀ.) ਕੋਲ ਇਕ ਪਟੀਸ਼ਨ ਦਾਇਰ ਕਰੇ। ਆਦੇਸ਼ ਦਾ ਇਕ ਹੋਰ ਹਿੱਸਾ ਸੰਘੀ ਏਜੰਸੀਆਂ ਨੂੰ ਸੋਸ਼ਲ ਮੀਡੀਆ ਵਿਗਿਆਪਨ 'ਤੇ ਉਹਨਾਂ ਦੇ ਖਰਚ ਦੀ ਸਮੀਖਿਆ ਕਰਨ ਲਈ ਉਤਸ਼ਾਹਿਤ ਕਰੇਗਾ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟੇ ਦੌਰਾਨ ਕਰੀਬ 1300 ਲੋਕਾਂ ਦੀ ਮੌਤ

ਟਰੰਪ ਪਹਿਲਾਂ ਹੀ ਇਸ਼ਾਰਾ ਕਰ ਚੁੱਕੇ ਸਨ ਕਿ ਉਹ ਟਵਿੱਟਰ ਦੇ ਵਿਰੁੱਧ ਕਾਰਵਾਈ ਦਾ ਮਨ ਬਣਾ ਰਹੇ ਹਨ। ਟਵਿੱਟਰ ਦੇ ਸੀ.ਈ.ਓ. ਜੈਕ ਡੋਰਸੀ ਨੇ ਕਿਹਾ ਕਿ ਇਕ ਕੰਪਨੀ ਦੇ ਰੂਪ ਵਿਚ ਸਾਡੇ ਕੰਮਾਂ ਦੇ ਅੰਤ ਵਿਚ ਕੋਈ ਜਵਾਬਦੇਹ ਹੈ ਤਾਂ ਉਹ ਮੈਂ ਹਾਂ। ਕ੍ਰਿਪਾ ਕਰਕੇ ਸਾਡੇ ਕਾਮਿਆਂ ਨੂੰ ਛੱਡ ਦਿਓ। ਅਸੀਂ ਵਿਸ਼ਵ ਪੱਧਰ 'ਤੇ ਚੋਣਾਂ ਦੇ ਬਾਰੇ ਵਿਚ ਗਲਤ ਜਾਂ ਵਿਵਾਦਮਈ ਜਾਣਕਾਰੀ ਸਾਹਮਣੇ ਲਿਆਉਣੀ ਜਾਰੀ ਰੱਖਾਂਗੇ ਅਤੇ ਜੇਕਰ ਅਸੀਂ ਗਲਤੀਆਂ ਕਰਦੇ ਹਾਂ ਉਹਨਾਂ ਨੂੰ ਸਵੀਕਾਰ ਵੀ ਕਰਾਂਗੇ।

ਪੜ੍ਹੋ ਇਹ ਅਹਿਮ ਖਬਰ- ਵੁਹਾਨ 'ਚ ਮੁੜ ਖੁੱਲ੍ਹਿਆ ਜ਼ਿੰਦਾ ਜੰਗਲੀ ਜਾਨਵਰਾਂ ਦਾ ਬਾਜ਼ਾਰ


Vandana

Content Editor

Related News