ਛੋਟੇ ਜਹਾਜ਼ ਦੇ ਦੁਰਘਟਾਗਰਸਤ ਹੋਣ ਨਾਲ ਅਮਰੀਕਾ, ਕੋਸਟਾ ਰੀਕਾ ਦੇ ਨਾਗਰਿਕਾ ਦੀ ਮੌਤ

Wednesday, Sep 06, 2017 - 10:11 AM (IST)

ਸੈਨਤ ਜੋਸ— ਅਮਰੀਕਾ 'ਚ ਕੈਲੀਫੋਰਨੀਆਂ 'ਚ ਇਕ ਛੋਟੇ ਜਹਾਜ਼ ਦੇ ਦੁਰਘਟਨਾਗਰਸਤ ਹੋਣ ਨਾਲ ਇਕ ਅਮਰੀਕੀ ਨਾਗਰਿਕ ਅਤੇ ਕੋਸਟਾ ਰੀਕਾ ਦੀ ਇਕ ਮਹਿਲਾ ਦੀ ਮੌਤ ਹੋ ਗਈ। ਜਹਾਜ਼ ਉਡਾਣ ਭਰਣ ਤੋਂ ਥੋੜ੍ਹੀ ਦੇਰ ਬਾਅਦ ਹੀ ਜ਼ਮੀਨ 'ਤੇ ਡਿੱਗ ਗਿਆ ਸੀ। ਸੈਨਤ ਜੋਸ ਦੇ ਬਾਹਰ ਹੋਈ ਇਸ ਦੁਰਘਟਨਾ 'ਚ ਜਹਾਜ਼ 'ਚ ਸਵਾਰ 4 ਹੋਰ ਲੋਕਾਂ ਜ਼ਖਮੀ ਹੋ ਗਏ। ਇਨ੍ਹਾਂ 'ਚੋਂ 3 ਯਾਤਰੀ (1 ਅਮਰੀਕੀ ਅਤੇ 2 ਕੋਸਟਾ ਰੀਕਾ ਦੇ ਨਾਗਰਿਕ) ਅਤੇ 1 ਕੋਸਟਾ ਰੀਕਾ ਮੂਲ ਦਾ ਪਾਇਲਟ ਸ਼ਾਮਲ ਹੈ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਨੈਸ਼ਨਲ ਸਿਵਲ ਐਲੀਏਸ਼ਨ ਅਥਾਰਟੀ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।


Related News