ਅਮਰੀਕਾ : ਕੋਰੋਨਾ ਪੀੜਤਾਂ ਦਾ ਅੰਕੜਾ 9 ਮਿਲੀਅਨ ਤੋਂ ਪਾਰ, ਵਾਇਰਸ ਦਾ ਕਹਿਰ ਲਗਾਤਾਰ ਜਾਰੀ

10/31/2020 9:57:18 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿਚ ਕੋਰੋਨਾ ਵਾਇਰਸ ਮਹਾਮਾਰੀ ਬਹੁਤ ਵੱਡੇ ਪੱਧਰ 'ਤੇ ਫੈਲ ਰਹੀ ਹੈ। ਸਰਕਾਰ ਵੱਲੋਂ ਇਸ ਨੂੰ ਕਾਬੂ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵੀ ਫੇਲ੍ਹ ਸਾਬਤ ਹੋ ਰਹੀਆਂ ਹਨ। ਜੌਹਨ ਹਾਪਿੰਕਸ ਯੂਨੀਵਰਸਿਟੀ ਦੇ ਤਾਜ਼ਾ ਅੰਕੜਿਆਂ ਮੁਤਾਬਕ ਅਮਰੀਕਾ ਵਿਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 9,055,410 ਹੋ ਗਈ ਤੇ ਇੱਥੇ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 2,29,818 ਹੋ ਗਈ ਹੈ। 

ਸੰਯੁਕਤ ਰਾਜ ਨੇ 88,521 ਨਵੇਂ ਕੋਰੋਨਾ ਵਾਇਰਸ ਮਾਮਲੇ ਦਰਜ ਕੀਤੇ, ਜੋ ਇਕ ਦਿਨ ਦਾ ਰਿਕਾਰਡ ਹੈ, ਜਿਸ ਨੇ ਹਰ 0.976 ਸਕਿੰਟ ਵਿਚ ਇਕ ਨਵੇਂ ਕੋਰੋਨਾ ਵਾਇਰਸ ਮਾਮਲੇ ਦੀ ਬਰਾਬਰੀ ਕੀਤੀ। 

ਇਸ ਦੇ ਨਾਲ ਹੀ ਵੀਰਵਾਰ ਦੇ ਅੰਕੜਿਆਂ ਨਾਲ, ਸੰਯੁਕਤ ਰਾਜ ਨੇ ਇਕ ਹਫ਼ਤੇ ਵਿਚ 536,131 ਨਵੇਂ ਮਾਮਲਿਆਂ ਦਾ ਰਿਕਾਰਡ ਬਣਾਇਆ ਹੈ। ਦੂਜਾ ਸਭ ਤੋਂ ਉੱਚਾ ਰਿਕਾਰਡ ਬੁੱਧਵਾਰ ਨੂੰ ਖਤਮ ਹੋਏ ਹਫ਼ਤੇ ਵਿਚ ਸਥਾਪਤ ਕੀਤਾ ਗਿਆ ਸੀ। ਯੂਨੀਵਰਸਿਟੀ ਦੇ ਅੰਕੜਿਆਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਇਸ ਹਫ਼ਤੇ 47 ਰਾਜਾਂ ਵਿਚ ਪਿਛਲੇ ਹਫ਼ਤੇ ਨਾਲੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਕੋਵਿਡ ਟਰੈਕਿੰਗ ਪ੍ਰੋਜੈਕਟ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ 41 ਰਾਜਾਂ ਵਿਚ ਪਾਜ਼ੀਟਿਵ ਟੈਸਟ ਵਾਲੇ ਲੋਕਾਂ ਦੀ ਦਰ ਵੀ ਪਹਿਲੇ ਹਫਤੇ ਨਾਲੋਂ ਜ਼ਿਆਦਾ ਸੀ। ਵਿਸ਼ਵ ਪੱਧਰ 'ਤੇ 45 ਮਿਲੀਅਨ ਮਾਮਲੇ ਅਤੇ 1.19 ਮਿਲੀਅਨ ਮੌਤਾਂ ਦਰਜ ਹੋਈਆਂ ਹਨ। ਦੇਸ਼ ਦੇ ਕਈ ਪ੍ਰਦੇਸ਼ ਵਾਇਰਸ ਦੇ ਵੱਧ ਰਹੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ ਜਦਕਿ ਹਸਪਤਾਲਾਂ ਵਿਚ ਵੀ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। 


Sanjeev

Content Editor

Related News