ਅਮਰੀਕਾ ਨੇ ਥਾਲੀ ''ਚ ਲੈਬ ਮੀਟ ਪਰੋਸਣ ਦਾ ਰਸਤਾ ਕੀਤਾ ਸਾਫ

11/17/2018 3:36:46 PM

ਨਿਊਯਾਰਕ (ਏ.ਐਫ.ਪੀ.)- ਅਮਰੀਕੀ ਅਧਿਕਾਰੀਆਂ ਨੇ ਪਸ਼ੂ ਸੈਲ ਨਾਲ ਕੁਦਰਤੀ ਤੌਰ 'ਤੇ ਵਿਕਸਿਤ ਕੀਤੇ ਗਏ ਖੁਰਾਕ ਉਤਪਾਦਾਂ ਨੂੰ ਨਿਯਮਿਤ ਕਰਨ ਦੇ ਤੌਰ-ਤਰੀਕੇ 'ਤੇ ਸ਼ੁੱਕਰਵਾਰ ਨੂੰ ਸਹਿਮਤੀ ਜਤਾਈ, ਜਿਸ ਨਾਲ ਅਮਰੀਕਾ ਵਿਚ ਹੁਣ ਜਾਣ ਵਿਚ ਲੈਬ ਮੀਟ ਪਰੋਸੇ ਜਾਣ ਦਾ ਰਸਤਾ ਸਾਫ ਹੋ ਗਿਆ ਹੈ।

ਅਮਰੀਕੀ ਖੇਤੀ ਵਿਭਾਗ ਅਤੇ ਖੁਰਾਕ ਅਤੇ ਦਵਾਈ ਪ੍ਰਸ਼ਾਸਨ (ਐਫ.ਡੀ.ਏ.) ਨੇ ਇਕ ਸਾਂਝਾ ਬਿਆਨ ਜਾਰੀ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਦੋਵੇਂ ਸੈੱਲ ਖੁਰਾਕ ਉਤਪਾਦਾਂ ਦੇ ਸਾਂਝੇ ਰੂਪ ਤੋਂ ਰੈਗੂਲਰ ਕਰਨ ਲਈ ਸਹਿਮਤ ਹੋਏ ਹਨ। ਇਸ ਸਿਲਸਿਲੇ ਵਿਚ ਅਕਤੂਬਰ ਵਿਚ ਇਕ ਜਨਤਕ ਮੀਟਿੰਗ ਹੋਈ ਸੀ।

ਇਸ ਦੇ ਤਕਨੀਕੀ ਕਾਰਨਾਂ ਦੀ ਪੁਸ਼ਟੀ ਅਜੇ ਤੱਕ ਕੀਤੀ ਜਾਣੀ ਬਾਕੀ ਹੈ ਪਰ ਜਦੋਂ ਸਟੇਮ ਸੈੱਲ ਦਾ ਵਿਕਾਸ ਖਾਸ ਸੈੱਲ ਵਿਚ ਹੋਵੇਗਾ ਤਾਂ ਐਫ.ਡੀ.ਏ. ਸੈੱਲਾਂ ਦੇ ਜਮ੍ਹਾਂ ਕਰਨ ਅਤੇ ਉਨ੍ਹਾਂ ਦੇ ਫਰਕ ਦੀ ਨਿਗਰਾਨੀ ਕਰੇਗੀ। ਯੂ.ਐਸ.ਡੀ.ਏ. ਖੁਰਾਕ ਉਤਪਾਦਾਂ ਦੇ ਉਤਪਾਦਨ ਅਤੇ ਲੇਬਲਿੰਗ ਦੀ ਨਿਗਰਾਨੀ ਕਰੇਗਾ।


Sunny Mehra

Content Editor

Related News