ਅਮਰੀਕਾ : ਜਨਮਦਿਨ ਦੀ ਪਾਰਟੀ 'ਚ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, 7 ਦੀ ਮੌਤ, ਬੰਦੂਕਧਾਰੀ ਨੇ ਵੀ ਕੀਤੀ ਖ਼ੁਦਕੁਸ਼ੀ

Monday, May 10, 2021 - 10:07 AM (IST)

ਅਮਰੀਕਾ : ਜਨਮਦਿਨ ਦੀ ਪਾਰਟੀ 'ਚ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, 7 ਦੀ ਮੌਤ, ਬੰਦੂਕਧਾਰੀ ਨੇ ਵੀ ਕੀਤੀ ਖ਼ੁਦਕੁਸ਼ੀ

ਕੋਲੋਰਾਡੋ (ਭਾਸ਼ਾ): ਅਮਰੀਕਾ ਦੇ ਕੋਲੋਰਾਡੋ ਵਿਚ ਇਕ ਜਨਮਦਿਨ ਸਮਾਰੋਹ ਦੌਰਾਨ ਇਕ ਬੰਦੂਕਧਾਰੀ ਨੇ 6 ਲੋਕਾਂ ਦਾ ਕਤਲ ਕਰਨ ਮਗਰੋਂ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕੋਲੋਕਾਡੋ ਸਪ੍ਰਿੰਗਸ ਵਿਚ ਇਕ ਘਰ ਵਿਚ ਐਤਵਾਰ ਅੱਧੀ ਰਾਤ ਦੇ ਕੁਝ ਦੇਰ ਬਾਅਦ ਗੋਲੀਬਾਰੀ ਹੋਈ। 'ਕੋਲੋਰਾਡੋ ਸਪ੍ਰਿੰਗਸ ਗਜਟ' ਮੁਤਾਬਕ ਅਧਿਕਾਰੀਆਂ ਨੂੰ ਘਟਨਾਸਥਲ 'ਤੇ 6 ਲੋਕ ਮ੍ਰਿਤਕ ਮਿਲੇ ਅਤੇ ਇਕ ਗੰਭੀਰ ਰੂਪ ਨਾਲ ਜ਼ਖਮੀ ਵਿਅਕਤੀ ਮਿਲਿਆ, ਜਿਸ ਨੇ ਬਾਅਦ ਵਿਚ ਹਸਪਤਾਲ ਵਿਚ ਦਮ ਤੋੜ ਦਿੱਤਾ।

PunjabKesari

ਪੁਲਸ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਪਾਰਟੀ ਵਿਚ ਮੌਜੂਦ ਇਕ ਮਹਿਲਾ ਦਾ ਦੋਸਤ ਸੀ। ਪਾਰਟੀ ਵਿਚ ਬੱਚੇ ਵੀ ਸ਼ਾਮਲ ਸਨ। ਬੰਦੂਕਧਾਰੀ ਅੰਦਰ ਆਇਆ ਅਤੇ ਉਸ ਨੇ ਗੋਲੀਬਾਰੀ ਕਰਨ ਮਗਰੋਂ ਖੁਦ ਨੂੰ ਵੀ ਗੋਲੀ ਮਾਰ ਲਈ। ਉਸ ਨੇ ਦੱਸਿਆ ਕਿ ਜਿਹੜੇ ਵਿਅਕਤੀ ਲਈ ਸਮਾਰੋਹ ਆਯੋਜਿਤ ਕੀਤਾ ਗਿਆ ਸੀ, ਗੋਲੀਬਾਰੀ ਵਿਚ ਉਸ ਦੀ ਵੀ ਮੌਤ ਹੋ ਗਈ। ਗੁਆਂਢੀ ਯੇਨਿਫਰਰੇਯੇਸ ਨੇ 'ਦੀ ਡੇਨਵੇਰ ਪੋਸਟ' ਨੂੰ ਦੱਸਿਆ ਕਿ ਉਹ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਉੱਠ ਗਈ। ਰੇਯੇਸ ਨੇ ਕਿਹਾ,''ਮੈਨੂੰ ਲੱਗਾ ਕਿ ਬਿਜਲੀ ਡਿੱਗੀ ਹੈ। ਇਸ ਮਗਰੋਂ ਸਾਇਰਨ ਦੀ ਆਵਾਜ਼ ਸੁਣਾਈ ਦੇਣ ਲੱਗੀ।'' 

PunjabKesari

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਹਵਾਈ ਅੱਡੇ 'ਤੇ ਹੋਈ ਗੋਲ਼ੀਬਾਰੀ 'ਚ ਇਕ ਦੀ ਮੌਤ, ਪੁਲਸ 'ਤੇ ਵੀ ਚੱਲੀਆਂ ਗੋਲ਼ੀਆਂ 

ਅਧਿਕਾਰੀਆਂ ਨੇ ਦੱਸਿਆ ਕਿ ਇਸ ਗੋਲੀਬਾਰੀ ਵਿਚ ਕੋਈ ਬੱਚਾ ਜ਼ਖਮੀ ਨਹੀਂ ਹੋਇਆ ਹੈ। ਪੁਲਸ ਨੇ ਪੀੜਤਾਂ ਜਾਂ ਹਮਲਾਵਰ ਦੀ ਪਛਾਣ ਉਜਾਗਰ ਨਹੀਂ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਹਮਲੇ ਦਾ ਕਾਰਨ ਹਾਲੇ ਪਤਾ ਨਹੀਂ ਚੱਲ ਪਾਇਆ ਹੈ। ਇਸ ਤੋਂ ਪਹਿਲਾਂ ਕੋਲੋਰਾਡੋ ਦੇ ਬਾਊਲਡਰ ਸੁਪਰਮਾਰਕੀਟ ਵਿਚ 22 ਮਾਰਚ ਨੂੰ ਇਕ ਬੰਦੂਕਧਾਰੀ ਦੀ ਗੋਲੀਬਾਰੀ ਵਿਚ 10 ਲੋਕਾਂ ਦੀ ਮੌਤ ਹੋ ਗਈ ਸੀ। ਉਸ ਦੇ ਬਾਅਦ ਤੋਂ ਇਹ ਕੋਲੋਰਾਡੋ ਵਿਚ ਗੋਲੀਬਾਰੀ ਦੀ ਸਭ ਤੋਂ ਭਿਆਨਕ ਘਟਨਾ ਹੈ। ਗਵਰਨਰ ਜਾਰੇਦ ਪੋਲਿਸ ਨੇ ਇਸ ਘਟਨਾ ਵਿਚ ਮਾਰੇ ਗਏ ਲੋਕਾਂ ਲਈ ਸੋਗ ਪ੍ਰਗਟ ਕੀਤਾ। 

ਨੋਟ- ਅਮਰੀਕਾ : ਜਨਮਦਿਨ ਸਮਾਰੋਹ 'ਚ 6 ਲੋਕਾਂ ਦਾ ਕਤਲ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News