ਅਮਰੀਕਾ ’ਚ ਮਨੀ ਲਾਂਡ੍ਰਿੰਗ ਮਾਮਲੇ ’ਚ ਲੋੜੀਂਦਾ ਸਿੱਧੂ ਕੈਨੇਡਾ ’ਚ ਘੁੰਮ ਰਿਹੈ ਸ਼ਰੇਆਮ

04/12/2021 10:34:09 AM

ਨਿਊਯਾਰਕ (ਵਿਸ਼ੇਸ਼): ਚੋਟੀ ਦੇ ਅਮਰੀਕੀ ਡਰੱਗ ਐਨਫੋਰਸਮੈਂਟ ਐਡਮਨਿਸਟ੍ਰੇਸ਼ਨ (ਡੀ.ਈ.ਏ.) ਵਲੋਂ ਬਖਸ਼ੀਸ਼ ਸਿੰਘ ਸਿੱਧੂ ਨੂੰ ਮੈਕਸੀਕੋ ਦੀ ਸਿੰਦੋਆ ਡਰੱਗ ਕਾਰਟੇਲ ਨਾਲ ਸਬੰਧਤ ਇਕ ਪ੍ਰਮੁੱਖ ਨੀ ਲਾਂਡਰਿੰਗ ਮਾਮਲੇ ਵਿਚ ਮੋਸਟ ਵਾਂਟੇਡ ਕਰਾਰ ਦਿੱਤੇ ਜਾਣ ਤੋਂ ਬਾਅਦ ਵੀ ਉਹ ਸੱਰੇ (ਕੈਨੇਡਾ) ਵਿਚ ਸ਼ਰੇਆਮ ਘੁੰਮ ਰਿਹਾ ਹੈ। ਉਹ ਸੱਰੇ ’ਚ ਮਨੀ ਐਕਸਚੇਂਜ ਆਪ੍ਰੇਟਰ ਹੈ, ਜਿਸ ’ਤੇ ਦੋਸ਼ ਹੈ ਕਿ ਉਹ ਆਪਣੇ 2 ਸਹਾਇਕਾਂ ਬਲਵੰਤ ਰਾਏ ਭੋਲਾ ਤੇ ਸੰਜੀਵ ਭੋਲਾ ਨਾਲ ਡਰੱਗ ਕਾਰਟੇਲ ਲਈ ਮਨੀ ਲਾਂਡ੍ਰਿੰਗ ਕਰ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਸੜਕ ਹਾਦਸੇ 'ਚ ਪੰਜਾਬ ਦੇ ਪੱਟੀ ਦੇ ਨੌਜਵਾਨ ਦੀ ਮੌਤ

ਡੀ.ਈ.ਏ. ਦੀ ਰਿਪੋਰਟ ਅਨੁਸਾਰ ਸਿੱਧੂ ਆਖਰੀ ਵਾਰ ਸੱਰੇ ਵਿਚ ਦੇਖਿਆ ਗਿਆ ਸੀ ਪਰ ਇਹ ਨਹੀਂ ਦੱਸਿਆ ਗਿਆ ਕਿ ਕੀ ਕਦੇ ਉਸ ਨੂੰ ਗ੍ਰਿਫ਼ਤਾਰ ਕਰਨ ਜਾਂ ਉਸ ਦੀ ਹਵਾਲਗੀ ਦੀ ਮੰਗ ਕੀਤੀ ਗਈ। ਸਿੱਧੂ ਪੰਜਾਬੀ ਫਿਲਮ ਉਦਯੋਗ ਵਿਚ ਕੁਝ ਫਿਲਮਾਂ ਦਾ ਸਹਿ-ਨਿਰਮਾਤਾ ਹੈ। ਉਸ ਨੇ ਹੁਣੇ ਜਿਹੇ ਪੰਜਾਬੀ ਫਿਲਮ ‘ਆਟੇ ਦੀ ਚਿੜੀ’ ਦਾ ਨਿਰਮਾਣ ਕੀਤਾ ਸੀ, ਜੋ ਕੁਝ ਸਾਲ ਪਹਿਲਾਂ ਵੈਨਕੂਵਰ ਵਿਚ ਫਿਲਮਾਈ ਗਈ ਸੀ। ਉਸ ਨੇ ‘ਤਖ਼ਤ’ ਨਾਂ ਦੇ ਵੈੱਬ ਸੀਰੀਅਲ ਦਾ ਐਲਾਨ ਕੀਤਾ ਸੀ।ਸਿੱਧੂ ਨੇ ਸਥਾਨਕ ਮੀਡੀਆ ਨੂੰ ਕਿਹਾ ਕਿ ਉਸ ਨੂੰ ਡੀ.ਈ.ਏ. ਵਲੋਂ ਕਦੇ ਵੀ ਜਾਣਕਾਰੀ ਨਹੀਂ ਦਿੱਤੀ ਗਈ। ਉਸ ਨੂੰ ਇਸ ਮਾਮਲੇ ਦਾ ਸਾਹਮਣਾ ਕਰਨ ਲਈ ਕਾਨੂੰਨੀ ਨੁਮਾਇੰਦਗੀ ਪ੍ਰਾਪਤ ਹੋਵੇਗੀ।


Vandana

Content Editor

Related News