ਅਮਰੀਕਾ : 2 ਦਿਨਾਂ ''ਚ 80 ਵਾਰ ਆਏ ਤੂਫਾਨ, ਕਈ ਘਰ ਤਬਾਹ ਤੇ 7 ਲੋਕਾਂ ਦੀ ਮੌਤ

05/23/2019 12:00:37 PM

ਓਕਲਹੋਮਾ— ਅਮਰੀਕਾ ਦੇ ਕਈ ਇਲਾਕਿਆਂ 'ਚ ਭਿਆਨਕ ਟੋਰਾਂਡੋਜ਼ ਭਾਵ ਤੂਫਾਨਾਂ ਨੇ ਦਸਤਕ ਦਿੱਤੀ ਹੈ ਤੇ ਦੋ ਦਿਨਾਂ 'ਚ ਲਗਭਗ 80 ਵਾਰ ਤੂਫਾਨ ਆਏ। ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨੇ ਲੋਕਾਂ ਦੀ ਜਾਨ ਖਤਰੇ 'ਚ ਪਾ ਦਿੱਤੀ ਹੈ। ਇਨ੍ਹਾਂ ਕਾਰਨ 7 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਬੁੱਧਵਾਰ ਨੂੰ ਓਕਲਹਾਮਾ ਤੇ ਮਿਸੌਰੀ 'ਚ ਹੀ 22 ਵਾਰ ਤੂਫਾਨ ਆਏ।
PunjabKesari

ਜਾਣਕਾਰੀ ਮੁਤਾਬਕ ਟੈਕਸਾਸ, ਓਕਲਹੋਮਾ, ਕੰਸਾਸ, ਮਿਸੌਰੀ, ਲੋਵਾ ਅਤੇ ਨੇਬਰਸਕਾ 'ਚ ਕਈ ਘਰ ਬਰਬਾਦ ਹੋ ਗਏ ਹਨ। ਖਰਾਬ ਮੌਸਮ ਕਾਰਨ ਦੇਸ਼ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਿਜ਼ੋਰੀ 'ਚ 5, ਓਕਲਹੋਮਾ ਅਤੇ ਲੋਵਾ 'ਚ ਇਕ-ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ। ਐਮਰਜੈਂਸੀ ਅਧਿਕਾਰੀਆਂ ਵਲੋਂ ਲੋਕਾਂ ਨੂੰ ਘਰਾਂ 'ਚੋਂ ਕੱਢ ਕੇ ਕਿਸ਼ਤੀਆਂ ਰਾਹੀਂ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾ ਰਿਹਾ ਹੈ।
PunjabKesari

ਜ਼ਿਕਰਯੋਗ ਹੈ ਕਿ 8 ਸਾਲ ਪਹਿਲਾਂ 22 ਮਈ, 2011 ਨੂੰ ਜੋਪਲਿਨ 'ਚ ਭਿਆਨਕ ਤੂਫਾਨ ਆਇਆ ਸੀ। ਇਸ ਕਾਰਨ 150 ਤੋਂ ਵਧੇਰੇ ਲੋਕਾਂ ਦੀ ਜਾਨ ਚਲੇ ਗਈ ਸੀ ਤੇ ਦੇਸ਼ ਨੂੰ ਆਰਥਿਕ ਨੁਕਸਾਨ ਹੋਇਆ ਸੀ। ਮੌਸਮ ਅਧਿਕਾਰੀਆਂ ਨੇ ਕਿਹਾ ਕਿ ਖਰਾਬ ਮੌਸਮ ਕਾਰਨ ਵੈੱਸਟ ਵਰਜੀਨੀਆ ਤੋਂ ਨਿਊ ਇੰਗਲੈਂਡ ਤਕ ਕਈ ਇਲਾਕੇ ਖਤਰੇ 'ਚ ਹਨ। ਇਸ ਲਈ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ।


Related News