ਅਮਰੀਕਾ 'ਚ ਟੀਕਾਕਰਨ ਮਗਰੋਂ 4 ਕਰੋੜ ਲੋਕ ਨਿਕਲੇ ਘੁੰਮਣ, ਦੇਖੋ ਤਸਵੀਰਾਂ
Monday, May 31, 2021 - 04:22 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਵੱਡੇ ਪੱਧਰ 'ਤੇ ਕੋਰੋਨਾ ਟੀਕਾਕਰਨ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਹੁਣ ਅਮਰੀਕੀ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਹਨੀਂ ਦਿਨੀਂ ਅਮਰੀਕਾ ਦੇ ਜ਼ਿਆਦਾਤਰ ਰਾਜਾਂ ਦਾ ਮੌਸਮ ਸੁਹਾਵਨਾ ਹੈ। ਇਸ ਲਈ 4 ਕਰੋੜ ਅਮਰੀਕੀ ਟੂਰਿਸਟ ਯਾਤਰਾ 'ਤੇ ਨਿਕਲ ਪਏ ਹਨ।
ਲੋਕਾਂ ਨੂੰ ਸਮੁੰਦਰੀ ਤੱਟਾਂ, ਇਤਿਹਾਸਿਕ ਅਤੇ ਸੁੰਦਰ ਥਾਵਾਂ ਦੀ ਸੈਰ ਕਰਦਿਆਂ ਦੇਖਿਆ ਜਾ ਸਕਦਾ ਹੈ। ਹਵਾਈ ਅੱਡਿਆਂ 'ਤੇ ਹਜ਼ਾਰਾਂ ਲੋਕਾਂ ਦੀ ਭੀੜ ਦੇਖੀ ਜਾ ਸਕਦੀ ਹੈ।
ਖਾਸ ਗੱਲ ਇਹ ਵੀ ਹੈ ਕਿ ਬਾਹਰ ਨਿਕਲਣ ਸਮੇਂ ਮਾਸਕ ਪਾਉਣਾ ਲਾਜ਼ਮੀ ਨਹੀਂ ਹੈ। ਅਮਰੀਕਾ ਵਿਚ ਸੋਮਵਾਰ (31 ਮਈ) ਨੂੰ ਮੈਮੋਰੀਅਲ ਡੇਅ ਮਨਾਇਆ ਜਾਵੇਗਾ। ਇਸ ਮੌਕੇ ਜਗ੍ਹਾ-ਜਗ੍ਹਾ ਇਸ ਉਤਸਵ ਨੂੰ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇੱਥੇ ਦੱਸ ਦਈਏ ਕਿ ਅਮਰੀਕਾ ਦੇ 13.4 ਕਰੋੜ ਮਤਲਬ 40 ਫੀਸਦੀ ਤੋਂ ਵੱਧ ਲੋਕ ਕੋਰੋਨਾ ਵੈਕਸੀਨ ਲਗਵਾ ਚੁੱਕੇ ਹਨ।
ਪੜ੍ਹੋ ਇਹ ਅਹਿਮ ਖਬਰ- ਅਧਿਐਨ 'ਚ ਵੱਡਾ ਦਾਅਵਾ, ਵੁਹਾਨ ਲੈਬ 'ਚੋਂ ਹੀ ਨਿਕਲਿਆ ਕੋਰੋਨਾ, ਚਮਗਾਦੜ ਤੋਂ ਫੈਲਣ ਤੋਂ ਸਬੂਤ ਨਹੀਂ
ਟੂਰਿਸਟ ਥਾਵਾਂ 'ਤੇ ਵਧੀ ਭੀੜ
ਜ਼ਿਆਦਾਤਰ ਅਮਰੀਕੀ ਕੈਲੀਫੋਰਨੀਆ ਅਤੇ ਫਲੋਰੀਡਾ ਦੇ ਟੂਰਿਸਟ ਸਥਲਾਂ ਦੀ ਸੈਰ ਕਰਨ ਜਾਂਦੇ ਹਨ। ਦੋਹਾਂ ਰਾਜਾਂ ਵਿਚ ਸ਼ਨੀਵਾਰ ਨੂੰ ਸਮੁੰਦਰ ਤੱਟਾਂ ਸਮੇਤ ਹੋਰ ਥਾਵਾਂ 'ਤੇ ਹਜ਼ਾਰਾਂ ਲੋਕਾਂ ਦੀ ਭੀੜ ਜੁਟੀ। ਭਾਵੇਂਕਿ ਇਸ ਵਾਰ ਫਲੋਰੀਡਾ ਵਿਚ 90 ਦੇ ਦਹਾਕੇ ਦੀ ਤੁਲਨਾ ਵਿਚ ਥੋੜ੍ਹੀ ਜ਼ਿਆਦਾ ਗਰਮੀ ਹੈ।