ਲਾਕਡਾਊਨ ਦੀ ਉਲੰਘਣਾ ਕਰ 1000 ਅਮਰੀਕੀ ਲੋਕਾਂ ਨੇ ਕੀਤੀ ਪਾਰਟੀ, ਤਸਵੀਰਾਂ

04/27/2020 6:08:26 PM

ਵਾਸ਼ਿੰਗਟਨ (ਬਿਊਰੋ): ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਕੋਰੋਨਾਵਾਇਰਸ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇੱਥੇ ਇਨਫੈਕਟਿਡਾਂ ਦੀ ਗਿਣਤੀ 987,322 ਹੋ ਚੁੱਕੀ ਹੈ ਅਤੇ 55 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਦੇਸ਼ ਵਿਚ ਲਾਕਡਾਊਨ ਦੇ ਵਿਰੋਧ ਵਿਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ। ਕਈ ਰਾਜਾਂ ਵਿਚ ਲੋਕ ਘਰਾਂ ਤੋਂ ਨਿਕਲ ਕੇ ਬੀਚ 'ਤੇ ਵੀ ਪਹੁੰਚ ਰਹੇ ਹਨ। ਉੱਥੇ ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਲਾਕਡਾਊਨ ਵਿਚ ਇਕ ਪਾਰਟੀ ਵਿਚ ਕਰੀਬ 1000 ਲੋਕ ਸ਼ਾਮਲ ਹੋਏ।

PunjabKesari

ਅਮਰੀਕਾ ਦੇ ਸ਼ਿਕਾਗੋ ਵਿਚ ਆਯੋਜਿਤ ਪਾਰਟੀ ਦੇ ਦੌਰਾਨ ਮੁੰਡੇ-ਕੁੜੀਆਂ ਨੇ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾ ਦਿੱਤੀਆਂ। ਲੋਕਾਂ ਨੇ ਜੰਮ ਕੇ ਸ਼ਰਾਬ ਪੀਤੀ ਅਤੇ ਡਾਂਸ ਕੀਤਾ। ਪਾਰਟੀ ਕਰਨ ਲਈ ਸਾਰੇ ਲੋਕ ਇਕ ਅਪਾਰਟਮੈਂਟ ਵਿਚ ਇਕੱਠੇ ਹੋਏ ਸਨ। ਇੰਨਾ ਹੀ ਨਹੀਂ ਸ਼ਨੀਵਾਰ ਨੂੰ ਆਯੋਜਿਤ ਇਸ ਪਾਰਟੀ ਦਾ ਸੋਸ਼ਲ ਮੀਡੀਆ 'ਤੇ ਲਾਈਵ ਪ੍ਰਸਾਰਣ ਕੀਤਾ ਗਿਆ। ਇਸ ਮਗਰੋਂ ਕਾਫੀ ਲੋਕਾਂ ਨੇ ਪਾਰਟੀ ਵਿਚ ਸ਼ਾਮਲ ਮੁੰਡੇ-ਕੁੜੀਆਂ ਪ੍ਰਤੀ ਗੁੱਸਾ ਜ਼ਾਹਰ ਕੀਤਾ ਹੈ।

PunjabKesari

ਸ਼ਨੀਵਾਰ ਨੂੰ ਅਪਲੋਡ ਕੀਤੇ ਗਏ ਪਾਰਟੀ ਦੇ ਵੀਡੀਓ ਨੂੰ ਫੇਸਬੁੱਕ 'ਤੇ ਹੁਣ ਤੱਕ 20 ਲੱਖ ਤੋਂ ਵਧੇਰੇ ਵਾਰ ਦੇਖਿਆ ਜਾ ਚੁੱਕਾ ਹੈ। 76 ਹਜ਼ਾਰ ਲੋਕਾਂ ਨੇ ਪਾਰਟੀ ਦੇ ਵੀਡੀਓ ਨੂੰ ਸ਼ੇਅਰ ਕੀਤਾ ਹੈ। ਪਾਰਟੀ ਵਿਚ ਕੁਝ ਲੋਕ ਫੇਸ ਮਾਸਕ ਪਹਿਨੇ ਵੀ ਦਿਸ ਰਹੇ ਹਨ।

PunjabKesari

ਭਾਵੇਂਕਿ ਲੋਕ ਆਪਸ ਵਿਚ ਦੂਰੀ ਕਾਇਮ ਨਹੀਂ ਕਰ ਰਹੇ ਸੀ। ਇਕ ਕਮਰੇ ਵਿਚ ਕਰੀਬ 1000 ਲੋਕ ਮਜ਼ੇ ਕਰਦੇ ਨਜ਼ਰ ਆਉਂਦੇ ਹਨ। ਸ਼ਿਕਾਗੋ ਅਮਰੀਕਾ ਦੇ ਇਲੀਨੋਇਸ ਰਾਜ ਵਿਚ ਆਉਂਦਾ ਹੈ। ਇਲੀਨੋਇਸ ਵਿਚ ਕੋਰੋਨਾਵਾਇਰਸ ਦੇ 41,777 ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ 1874 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। 

PunjabKesari

ਸ਼ਿਕਾਗੋ ਦੀ ਮੇਅਰ ਲੋਰੀ ਲਾਈਟਫੁਟ ਕੋਰੋਨਾਵਾਇਰਸ ਦੇ ਵਿਰੁੱਧ ਲਾਕਡਾਊਨ ਲਾਗੂ ਕਰਾਉਣ ਨੂੰ ਲੈ ਕੇ ਸਖਤ ਰਹੀ ਹੈ।ਉਹਨਾਂ ਨੇ ਕਿਹਾ ਹੈ ਕਿ ਪਾਰਟੀ ਦਾ ਵੀਡੀਓ ਉਹਨਾਂ ਨੇ ਵੀ ਦੇਖਿਆ ਹੈ। ਮੇਅਰ ਨੇ ਕਿਹਾ ਕਿ ਵੀਡੀਓ ਵਿਚ ਜੋ ਦਿਸ ਰਿਹਾ ਹੈ ਉਹ ਪੂਰੀ ਤਰ੍ਹਾਂ ਨਾਲ ਅਸਵੀਕਾਰਯੋਗ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ- ਦੁਬਈ 'ਚ ਕੈਂਸਰ ਤੋਂ ਬਚਣ ਦੇ ਬਾਅਦ 4 ਸਾਲਾ ਭਾਰਤੀ ਬੱਚੀ ਨੇ ਦਿੱਤੀ ਕੋਵਿਡ-19 ਨੂੰ ਮਾਤ

ਸ਼ਿਕਾਗੋ ਵਿਚ 30 ਮਈ ਦੇ ਬਾਅਦ ਤੋਂ ਹੀ 10 ਤੋਂ ਵਧੇਰੇ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਲਗਾ ਦਿੱਤੀ ਗਈ ਹੈ। ਸਿਰਫ ਬਹੁਤ ਜ਼ਰੂਰੀ ਹੋਣ 'ਤੇ ਵੀ ਲੋਕਾਂ ਨੂੰ ਘਰਾਂ ਤੋਂ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਭਾਵੇਂਕਿ ਪਾਰਟੀ ਵਿਚ ਸ਼ਾਮਲ ਹੋਣ ਲਈ ਲੋਕ ਸਾਰੇ ਨਿਯਮਾਂ ਨੂੰ ਤੋੜ ਕੇ ਪਹੁੰਚ ਗਏ।


Vandana

Content Editor

Related News