ਅਮਰੀਕਾ ਦੇ ਵਿਸਕਾਨਸਿਨ ਦੇ ਰੈਸਟੋਰੈਂਟ ’ਚ ਗੋਲੀਬਾਰੀ ’ਚ 2 ਲੋਕਾਂ ਦੀ ਮੌਤ

Sunday, May 02, 2021 - 06:05 PM (IST)

ਅਮਰੀਕਾ ਦੇ ਵਿਸਕਾਨਸਿਨ ਦੇ ਰੈਸਟੋਰੈਂਟ ’ਚ ਗੋਲੀਬਾਰੀ ’ਚ 2 ਲੋਕਾਂ ਦੀ ਮੌਤ

ਗ੍ਰੀਨ ਬੇਅ/ਅਮਰੀਕਾ (ਭਾਸ਼ਾ) : ਵਿਸਕਾਨਸਿਨ ਦੇ ਕਸੀਨੋ ਰੈਸਟੋਰੈਂਟ ਵਿਚ ਸ਼ਨੀਵਾਰ ਰਾਤ ਨੂੰ ਇਕ ਬੰਦੂਕਧਾਰੀ ਦੀ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ ਹੋ ਗਈ ਅਤੇ 1 ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਜਵਾਬੀ ਕਾਰਵਾਈ ਵਿਚ ਪੁਲਸ ਨੇ ਹਮਲਾਵਰ ਨੂੰ ਮਾਰ ਦਿੱਤਾ।

ਬ੍ਰਾਊਨ ਕਾਉਂਟੀ ਦੇ ਸ਼ੈਰਿਫ (ਕਾਊਂਟੀ ਦੇ ਸਿਖ਼ਰ ਅਧਿਕਾਰੀ) ਲੈਫਟੀਨੈਂਟ ਕੇਵਿਨ ਪਵਲਾਕ ਨੇ ਕਿਹਾ ਕਿ ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਬੰਦੂਕਧਾਨੀ ਕਿਸੇ ਖ਼ਾਸ ਆਦਮੀ ਦੀ ਭਾਲ ਵਿਚ ਸੀ। ਪਵਲਾਕ ਨੇ ਦੱਸਿਆ, ‘ਹਮਲਾਵਰ ਕਿਸੇ ਖ਼ਾਸ ਵਿਅਕਤੀ ਦੀ ਭਾਲ ਵਿਚ ਸੀ ਜੋ ਉਥੇ ਮੌਜੂਦ ਨਹੀਂ ਸੀ। ਇਸਦੇ ਬਾਵਜੂਦ ਉਸ ਨੇ ਉਥੇ ਕੁੱਝ ਲੋਕਾਂ ’ਤੇ ਗੋਲੀਬਾਰੀ ਕੀਤੀ।’ ਘਟਨਾ ਨੂੰ ਅੰਜਾਮ ਦੇਣ ਵਾਲੇ ਬੰਦੂਕਧਾਰੀ ਜਾਂ ਮ੍ਰਿਤਕ ਲੋਕਾਂ ਦੀ ਪਛਾਣ ਅਜੇ ਉਜਾਗਰ ਨਹੀਂ ਕੀਤੀ ਗਈ ਹੈ। ਗ੍ਰੀਨ ਬੇਅ ਦੇ ਪੱਛਮੀ ਹਿੱਸੇ ਵਿਚ ਓਨੇਡਾ ਨੇਸ਼ਨ ਵੱਲੋਂ ਸੰਚਾਲਿਤ ਓਨੇਡਾ ਕਸੀਨੋ ਵਿਚ ਰਾਤ ਸਾਢੇ 7 ਵਜੇ ਇਹ ਘਟਨਾ ਵਾਪਰੀ।


author

cherry

Content Editor

Related News