ਅਮਰੀਕਾ: ਕੋਰੋਨਾ ਨਾਲ ਮਰਨ ਵਾਲੇ ਵਿਅਕਤੀ ਦੇ ਅੰਤਿਮ ਸੰਸਕਾਰ ਮੌਕੇ ਟੀਕਾਕਰਨ ਤੇ ਟੈਸਟਿੰਗ ਦਾ ਆਯੋਜਨ

08/08/2021 1:14:59 AM

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)-7 ਅਗਸਤ 2021 ਅਮਰੀਕਾ ਦੇ ਫਲੋਰਿਡਾ 'ਚ ਇਕ ਵਿਅਕਤੀ ਦੀ ਕੋਰੋਨਾ ਵਾਇਰਸ ਕਰਕੇ ਮੌਤ ਹੋਣ ਦੇ ਬਾਅਦ ਉਸ ਦੀ ਫਿਊਨਰਲ (ਅੰਤਿਮ ਸਸਕਾਰ) ਮੌਕੇ ਕੋਰੋਨਾ ਟੀਕਾਕਰਨ ਅਤੇ ਟੈਸਟਿੰਗ ਦਾ ਦੋ ਦਿਨਾਂ ਅਯੋਜਨ ਕੀਤਾ ਗਿਆ ਹੈ। ਕੋਰੋਨਾ ਕਾਰਨ ਮਰਨ ਵਾਲਾ ਫਲੋਰਿਡਾ ਦਾ ਇਹ ਵਿਅਕਤੀ ਕੋਰੋਨਾ ਟੀਕਾ ਲਗਵਾਉਣਾ ਚਾਹੁੰਦਾ ਸੀ। ਇਸ ਲਈ ਉਸ ਦੀ ਮੌਤ ਉਪਰੰਤ ਉਸ ਦੀ ਆਖਰੀ ਇੱਛਾ ਦਾ ਸਨਮਾਨ ਕਰਨ ਲਈ, ਉਸ ਦੇ ਪਰਿਵਾਰ ਵੱਲੋਂ ਫਿਊਨਰਲ ਨੂੰ ਵੈਕਸੀਨ ਅਤੇ ਟੈਸਟਿੰਗ ਈਵੈਂਟ 'ਚ ਬਦਲਿਆ ਗਿਆ ਹੈ।

ਇਹ ਵੀ ਪੜ੍ਹੋ :ਥਾਈਲੈਂਡ 'ਚ ਸਰਕਾਰ ਵਿਰੋਧੀ ਪ੍ਰਦਰਸ਼ਨ ਦੌਰਾਨ ਲੋਕਾਂ ਤੇ ਪੁਲਸ 'ਚ ਝੜਪ

ਇਸ 28 ਸਾਲਾਂ ਮਾਰਕੁਇਸ ਡੇਵਿਸ ਨਾਮ ਦੇ ਵਿਅਕਤੀ ਦੀ 26 ਜੁਲਾਈ ਨੂੰ ਕੋਵਿਡ -19 ਨਾਲ ਮੌਤ ਹੋ ਗਈ ਸੀ ਅਤੇ ਉਸ ਸਮੇਂ ਉਸ ਨੂੰ ਕੋਰੋਨਾ ਟੀਕਾ ਨਹੀਂ ਲੱਗਿਆ ਸੀ। ਮਾਰਕੁਇਸ ਦੀ ਪਤਨੀ ਚਾਰਨੀਜ਼ ਡੇਵਿਸ ਨਾਲ ਮਿਲ ਕੇ ਫੇਥ ਟੈਂਪਲ ਕ੍ਰਿਸ਼ਚੀਅਨ ਸੈਂਟਰ ਇਨ ਰੌਕਲੇਜ, ਵੱਲੋਂ ਮ੍ਰਿਤਕ ਦੀ ਯਾਦ 'ਚ ਟੀਕਾ ਅਤੇ ਕੋਵਿਡ -19 ਟੈਸਟ ਦਾ ਆਯੋਜਨ ਕੀਤਾ ਗਿਆ। ਇਸ ਚਰਚ ਦੁਆਰਾ ਸਟੇਟ ਅਧਿਕਾਰੀਆਂ ਨਾਲ ਮਿਲ ਕੇ ਸ਼ੁੱਕਰਵਾਰ ਅਤੇ ਸ਼ਨੀਵਾਰ ਲਈ ਟੀਕਾਕਰਨ ਦਾ ਆਯੋਜਨ ਕੀਤਾ ਗਿਆ, ਜਿਸ 'ਚ ਫਾਈਜ਼ਰ ਅਤੇ ਜੌਨਸਨ ਐਂਡ ਜੌਨਸਨ ਟੀਕੇ  ਲਗਾਏ ਜਾ ਰਹੇ ਹਨ।

PunjabKesari

ਇਹ ਵੀ ਪੜ੍ਹੋ : 'ਬ੍ਰਿਟੇਨ : ਭਵਿੱਖ 'ਚ ਤਾਲਾਬੰਦੀ ਦੀ ਸੰਭਾਵਨਾ ਬਹੁਤ ਘੱਟ'

ਫੇਥ ਟੈਂਪਲ ਕ੍ਰਿਸ਼ਚੀਅਨ ਸੈਂਟਰ 'ਚ ਸ਼ੁੱਕਰਵਾਰ ਨੂੰ ਟੀਕਾਕਰਨ ਸ਼ਾਮ 4 ਤੋਂ 7:30 ਵਜੇ ਤੱਕ ਚੱਲਿਆ ਅਤੇ ਸ਼ਨੀਵਾਰ ਨੂੰ ਦੁਬਾਰਾ ਦੁਪਹਿਰ 12  ਤੋਂ ਸ਼ਾਮ 5 ਵਜੇ ਤੱਕ ਚੱਲੇਗਾ। ਸਟੇਟ ਦੇ ਅੰਕੜਿਆਂ ਅਨੁਸਾਰ, ਸੂਬੇ 'ਚ 23 ਜੁਲਾਈ ਤੋਂ 29 ਜੁਲਾਈ ਦੇ ਹਫ਼ਤੇ 'ਚ 110,000 ਤੋਂ ਵਧ ਨਵੇਂ ਕੋਵਿਡ -19 ਕੇਸ ਅਤੇ 108 ਵਾਇਰਸ ਨਾਲ ਮੌਤਾਂ ਹੋਈਆਂ ਹਨ ਅਤੇ ਵਾਇਰਸ ਮਾਮਲਿਆਂ ਦੀ ਦਰ ਮਈ ਤੋਂ ਵਧ ਰਹੀ ਹੈ, ਜੋ ਕਿ 23 ਜੁਲਾਈ ਦੇ ਹਫਤੇ ਤੱਕ 18.1% 'ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ :ਕੋਰੋਨਾ ਦੇ ਮਾਮਲੇ ਵਧਣ ਕਾਰਨ ਚੀਨ ਦੇ ਵੁਹਾਨ 'ਚ 1.12 ਕਰੋੜ ਨਮੂਨਿਆਂ ਦੀ ਕੀਤੀ ਗਈ ਜਾਂਚ


Anuradha

Content Editor

Related News