ਅਮਰੀਕਾ ਨੇ ਪਾਕਿ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੀ ਯਾਤਰਾ ਸਬੰਧੀ ਐਡਵਾਇਜ਼ਰੀ ਕੀਤੀ ਜਾਰੀ

01/26/2021 1:45:52 PM

ਵਾਸ਼ਿਗਟਨ (ਭਾਸ਼ਾ): ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਕੋਵਿਡ-19 ਲਾਗ ਦੀ ਬੀਮਾਰੀ ਅਤੇ ਅੱਤਵਾਦ ਦੇ ਮੱਦੇਨਜ਼ਰ ਪਾਕਿਸਤਾਨ ਅਤੇ ਬੰਗਲਾਦੇਸ਼ ਦੀ ਯਾਤਰਾ ਦੀ ਯੋਜਨਾ 'ਤੇ ਮੁੜ ਵਿਚਾਰ ਕਰਨ ਸੰਬੰਧੀ ਯਾਤਰਾ ਸਲਾਹ ਜਾਰੀ ਕੀਤੀ ਹੈ। ਉੱਥੇ ਵਿਦੇਸ਼ ਮੰਤਰਾਲੇ ਨੇ ਨਾਗਰਿਕਾਂ ਨੂੰ ਅਫਗਾਨਿਸਤਾਨ ਦੀ ਵੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਹੈ। ਦੱਖਣੀ ਏਸ਼ੀਆ ਦੇ ਤਿੰਨ ਦੇਸ਼ਾਂ ਲਈ ਯਾਤਰਾ ਸਲਾਹ ਨੂੰ ਅਪਡੇਟ ਕਰਦਿਆਂ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਵੱਖ-ਵੱਖ ਯਾਤਰਾ ਸਲਾਹਾਂ ਜਾਰੀ ਕੀਤੀਆਂ ਹਨ। 

ਪਾਕਿ ਯਾਤਰਾ ਸੰਬੰਧੀ ਐਡਵਾਇਜ਼ਰੀ ਜਾਰੀ
ਸਲਾਹ ਵਿਚ ਕਿਹਾ ਗਿਆ,''ਕੋਵਿਡ-19, ਅੱਤਵਾਦ ਅਤੇ ਨਸਲੀ ਹਿੰਸਾ ਕਾਰਨ ਲੋਕ ਪਾਕਿਸਤਾਨ ਦੀ ਯਾਤਰਾ ਕਰਨ ਦੀ ਯੋਜਨਾ 'ਤੇ ਮੁੜ ਵਿਚਾਰ ਕਰਨ।'' ਉੱਥੇ ਸਲਾਹ ਵਿਚ ਅਮਰੀਕੀ ਨਾਗਰਿਕਾਂ ਨੂੰ ਅੱਤਵਾਦ ਅਤੇ ਅਗਵਾ ਕਰਨ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਬਲੋਚਿਸਤਾਨ ਅਤੇ ਖੈਬਰ-ਪਖਤੂਨਖਵਾ ਸੂਬਿਆਂ ਵਿਚ ਨਾ ਜਾਣ ਦੀ ਅਪੀਲ ਕੀਤੀ ਗਈ ਹੈ। ਨਾਗਰਿਕਾਂ ਨੂੰ ਅੱਤਵਾਦ ਅਤੇ ਸੰਭਾਵਿਤ ਸੰਘਰਸ਼ ਦੇ ਖਦਸ਼ੇ ਕਾਰਨ ਭਾਰਤ-ਪਾਕਿਸਤਾਨ ਬਾਰਡਰ ਕੰਟਰੋਲ ਰੇਖਾ ਨਾਲ ਲੱਗਣ ਵਾਲੇ ਇਲਾਕਿਆਂ ਵਿਚ ਜਾਣ ਤੋਂ ਬਚਣ ਲਈ ਕਿਹਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤ-ਪਾਕਿਸਤਾਨ ਸਰਹੱਦੀ ਖੇਤਰਾਂ ਦੀ ਯਾਤਰਾ ਨਾ ਕੀਤੀ ਜਾਵੇ। ਇਸ ਇਲਾਕੇ ਵਿਚ ਅੱਤਵਾਦੀ ਸਮੂਹ ਗਤੀਵਿਧੀਆਂ ਚਲਾਉਂਦੇ ਰਹਿੰਦੇ ਹਨ। ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਦੇ ਦੋਹੀਂ ਪਾਸੀ ਮਜ਼ਬੂਤ ਮਿਲਟਰੀ ਮੌਜੂਦ ਹੈ। ਭਾਰਤ ਅਤੇ ਪਾਕਿਸਤਾਨ ਦੇ ਮਿਲਟਰੀ ਬਲਾਂ ਵਿਚਕਾਰ ਅਕਸਰ ਕੰਟਰੋਲ ਰੇਖਾ ਦੇ ਦੋਹੀਂ ਪਾਸੀਂ ਗੋਲੀਬਾਰੀ ਹੁੰਦੀ ਰਹਿੰਦੀ ਹੈ।'' 

ਪੜ੍ਹੋ ਇਹ ਅਹਿਮ ਖਬਰ- ਪਾਕਿ : ਸਖ਼ਤ ਸੁਰੱਖਿਆ 'ਚ ਦਫਨਾਈ ਗਈ ਕਰੀਮਾ ਬਲੋਚ ਦੀ ਲਾਸ਼

ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੀ ਯਾਤਰਾ ਸੰਬੰਧੀ ਐਡਵਾਇਜ਼ਰੀ ਜਾਰੀ
ਪਾਕਿਸਤਾਨ ਦੇ ਇਲਾਵਾ ਅਮਰੀਕਾ ਨੇ ਨਾਗਰਿਕਾਂ ਨੂੰ ਕੋਵਿਡ-19 ਮਹਾਮਾਰੀ ਤੇ ਅਪਰਾਧ, ਅੱਤਵਾਦ ਅਤੇ ਅਗਵਾ ਹੋਣ ਦੀਆਂ ਘਟਨਾਵਾਂ ਕਾਰਨ ਬੰਗਲਾਦੇਸ਼ ਦੀ ਯਾਤਰਾ ਦੀ ਯੋਜਨਾ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਉੱਥੇ ਇਕ ਹੋਰ ਸਲਾਹ ਵਿਚ ਕੋਵਿਡ-19, ਅਪਰਾਧ, ਅੱਤਵਾਦ, ਅਸ਼ਾਂਤੀ, ਅਗਵਾ ਅਤੇ ਹਥਿਆਰਬੰਦ ਸੰਘਰਸ਼ ਕਾਰਨ ਅਫਗਾਨਿਸਤਾਨ ਦੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ਸਲਾਹ ਵਿਚ ਕਿਹਾ ਗਿਆ ਹੈ ਕਿ ਯਾਤਰਾ ਦੇ ਲਿਹਾਜ ਨਾਲ ਅਫਗਾਨਿਸਤਾਨ ਦੇ ਸਾਰੇ ਇਲਾਕੇ ਸੁਰੱਖਿਅਤ ਨਹੀਂ ਹਨ। 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਅਗਲੇ ਹਫ਼ਤੇ ਤੱਕ ਕੋਰੋਨਾ ਵੈਕਸੀਨ ਨੂੰ ਮਿਲ ਸਕਦੀ ਹੈ ਮਨਜ਼ੂਰੀ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਬ੍ਰਾਜ਼ੀਲ, ਆਇਰਲੈਂਡ, ਬ੍ਰਿਟੇਨ ਅਤੇ ਹੋਰ ਯੂਰਪੀ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ 'ਤੇ ਇਕ ਵਾਰ ਫਿਰ ਰਸਮੀ ਤੌਰ 'ਤੇ ਕੋਵਿਡ-19 ਦੇ ਮੱਦੇਨਜ਼ਰ ਯਾਤਰਾ ਪਾਬੰਦੀ ਲਗਾ ਦਿੱਤੀ ਹੈ। ਵਾਇਰਸ ਦੇ ਨਵੇਂ ਵੈਰੀਐਂਟ ਦੇ ਖਤਰੇ ਦੇ ਮੱਦੇਨਜ਼ਰ ਦੱਖਣੀ ਅਫਰੀਕਾ ਨੂੰ ਵੀ ਇਹਨਾਂ ਪਾਬੰਦੀਸ਼ੁਦਾ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News