ਅਮਰੀਕਾ : ਕੈਲੀਫੋਰਨੀਆ ’ਚ ਅਧਿਆਪਕਾਂ ਲਈ ਜ਼ਰੂਰੀ ਹੋਵੇਗੀ ਵੈਕਸੀਨ

Thursday, Aug 12, 2021 - 09:09 PM (IST)

ਅਮਰੀਕਾ : ਕੈਲੀਫੋਰਨੀਆ ’ਚ ਅਧਿਆਪਕਾਂ ਲਈ ਜ਼ਰੂਰੀ ਹੋਵੇਗੀ ਵੈਕਸੀਨ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੀ ਸਟੇਟ ਕੈਲੀਫੋਰਨੀਆ ਸਕੂਲ ਅਧਿਆਪਕਾਂ ਅਤੇ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਜ਼ਰੂਰੀ ਕਰਨ ਜਾ ਰਹੀ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਬੁੱਧਵਾਰ ਸਾਨ ਫਰਾਂਸਿਸਕੋ ਬੇ ਏਰੀਆ ਸਕੂਲ ਦੇ ਦੌਰੇ ਦੌਰਾਨ ਇਸ ਦਾ ਐਲਾਨ ਕੀਤਾ। ਨਿਊਸਮ ਅਨੁਸਾਰ ਕੈਲੀਫੋਰਨੀਆ ਇਹ ਹੁਕਮ ਦੇਣ ਵਾਲਾ ਪਹਿਲਾ ਸੂਬਾ ਬਣ ਜਾਵੇਗਾ, ਜਿਸ ’ਚ ਸਾਰੇ ਅਧਿਆਪਕਾਂ ਅਤੇ ਸਕੂਲ ਦੇ ਹੋਰ ਕਰਮਚਾਰੀਆਂ ਨੂੰ ਕੋਵਿਡ-19 ਦਾ ਟੀਕਾ ਲਗਵਾਉਣ ਦੀ ਜ਼ਰੂਰਤ ਹੋਵੇਗੀ। ਵੈਕਸੀਨ ਨਾ ਲਗਵਾਉਣ ਦੀ ਸੂਰਤ ’ਚ ਰੈਗੂਲਰ ਹਫਤਾਵਾਰੀ ਕੋਰੋਨਾ ਟੈਸਟ ਰਿਪੋਰਟ ਪੇਸ਼ ਕਰਨੀ ਪਵੇਗੀ। ਇਸ ਹੁਕਮ ’ਚ ਅਧਿਆਪਕ ਅਤੇ ਸਕੂਲ ਦੇ ਸਾਰੇ ਕਰਮਚਾਰੀ, ਜਿਨ੍ਹਾਂ ’ਚ ਸਹਿਯੋਗੀ ਅਤੇ ਬੱਸ ਡਰਾਈਵਰ ਵੀ ਸ਼ਾਮਲ ਹਨ, ਨੂੰ ਆਪਣੇ ਸਕੂਲ ਡਿਸਟ੍ਰਿਕਟ ’ਚ ਟੀਕਾਕਰਨ ਦੀ ਸਥਿਤੀ ਦਾ ਸਬੂਤ ਦਿਖਾਉਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ : ਪਾਬੰਦੀਸ਼ੁਦਾ ਪੱਤਰਕਾਰ ਹਾਮਿਦ ਮੀਰ ਨੇ ਇਮਰਾਨ ਨੂੰ ਦੱਸਿਆ ‘ਮਜਬੂਰ’ PM, ਕਿਹਾ-ਖੌਫ਼ ’ਚ ਜੀਅ ਰਹੇ ਪੱਤਰਕਾਰ

ਸਟੇਟ ਦੇ ਪਬਲਿਕ ਹੈਲਥ ਵਿਭਾਗ ਅਨੁਸਾਰ ਇਹ ਨਵੀਂ ਨੀਤੀ ਪਬਲਿਕ ਅਤੇ ਪ੍ਰਾਈਵੇਟ ਦੋਵਾਂ ਸਕੂਲਾਂ ’ਤੇ ਲਾਗੂ ਹੁੰਦੀ ਹੈ ਅਤੇ 8,00,000 ਤੋਂ ਵੱਧ ਕਰਮਚਾਰੀਆਂ ਨੂੰ ਪ੍ਰਭਾਵਿਤ ਕਰੇਗੀ, ਜਿਨ੍ਹਾਂ ’ਚ ਲੱਗਭਗ 3,20,000 ਪਬਲਿਕ ਸਕੂਲ ਦੇ ਅਧਿਆਪਕ ਅਤੇ ਸਹਾਇਤਾ ਕਰਮਚਾਰੀ, ਜਿਵੇਂ ਕਿ ਕੈਫੇਟੇਰੀਆ ਕਰਮਚਾਰੀ ਅਤੇ ਕਲੀਨਰ ਸ਼ਾਮਲ ਹਨ। ਇਹ ਹੁਕਮ ਸਕੂਲ ਵਾਲੰਟੀਅਰਾਂ ’ਤੇ ਵੀ ਲਾਗੂ ਹੋਵੇਗਾ। ਇਸ ਹੁਕਮ ਅਨੁਸਾਰ ਸਕੂਲ ਅਤੇ ਸਕੂਲ ਨਾਲ ਸਬੰਧਿਤ ਹੋਰ ਕਰਮਚਾਰੀ 15 ਅਕਤੂਬਰ ਤੱਕ ਇਸ ਦੀ ਪਾਲਣਾ ਕਰਨ। ਸਟੇਟ ਦੇ ਕਈ ਵੱਡੇ ਸਕੂਲੀ ਜ਼ਿਲ੍ਹਿਆਂ ਨੇ ਹਾਲ ਹੀ ਦੇ ਦਿਨਾਂ ’ਚ ਅਜਿਹੀਆਂ ਜ਼ਰੂਰਤਾਂ ਲਾਗੂ ਕੀਤੀਆਂ ਹਨ, ਜਿਨ੍ਹਾਂ ’ਚ ਸਾਨ ਫਰਾਂਸਿਸਕੋ, ਓਕਲੈਂਡ, ਸੈਨ ਹੋਜੇ ਅਤੇ ਲਾਂਗ ਬੀਚ ਯੂਨੀਫਾਈਡ ਆਦਿ ਸਕੂਲ ਡਿਸਟ੍ਰਿਕਟ ਸ਼ਾਮਲ ਹਨ।
 


author

Manoj

Content Editor

Related News