ਅਮਰੀਕਾ : ਸੁਪਰਮਾਰਕੀਟ ''ਚ ਗੋਲੀਬਾਰੀ, ਪੁਲਸ ਅਧਿਕਾਰੀ ਸਮੇਤ 10 ਲੋਕਾਂ ਦੀ ਮੌਤ

Tuesday, Mar 23, 2021 - 09:46 AM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਕੋਲੋਰਾਡੋ ਸਥਿਤ ਇਕ ਸੁਪਰਮਾਰਕੀਟ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਕੋਲੋਰਾਡੋ ਦੇ ਬਾਲਡਰ ਇਲਾਕੇ ਦੇ ਇਕ ਸੁਪਰਮਾਰਕੀਟ ਵਿਚ ਇਕ ਸ਼ੱਕੀ ਨੇ ਗੋਲੀਬਾਰੀ ਕੀਤੀ, ਜਿਸ ਵਿਚ ਪੁਲਸ ਅਧਿਕਾਰੀ ਸਮੇਤ 10 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈਕਿ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਲੈਲਿਆ ਗਿਆ ਹੈ। 

PunjabKesari

ਸੁਪਰਮਾਰਕੀਟ ਤੋਂ ਇਕ ਸ਼ਖਸ ਨੂੰ ਪੁਲਸ ਨੇ ਬਾਹਰ ਕੱਢਿਆ, ਜਿਸ ਦੇ ਹੱਥਾਂ ਵਿਚ ਹੱਥਕੜੀ ਲੱਗੀ ਸੀ ਅਤੇ ਉਹ ਖੂਨ ਨਾਲ ਲਥਪਥ ਸੀ। ਬਾਲਡਰ ਪੁਲਸ ਦੇ ਕਮਾਂਡਰ ਕੇਰੀ ਯਾਮਾਗੁਚੀ ਨੇ ਕਿਹਾ ਕਿ ਸ਼ੱਕੀ ਦਾ ਇਲਾਜ ਚੱਲ ਰਿਹਾ ਹੈ ਅਤੇ ਹਾਲੇ ਕੋਈ ਖਤਰਾ ਨਹੀਂ ਹੈ ਪਰ ਅਧਿਕਾਰੀਆਂ ਨੇ ਗੋਲੀਬਾਰੀ ਦੇ ਕਾਰਨਾਂ ਬਾਰੇ ਖੁਲਾਸਾ ਨਹੀਂ ਕੀਤਾ ਹੈ।

PunjabKesari

ਬਾਲਡਰ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਮਾਇਕਲ ਡੋਗਰਟੀ ਨੇ ਕਿਹਾ ਕਿ ਘਟਨਾ ਦੀ ਜਾਂਚ ਕਰ ਰਹੇ ਲੋਕਾਂ ਨੂੰ ਪਤਾ ਹੈ ਕਿ ਕਿੰਨੇ ਲੋਕ ਮਾਰੇ ਗਏ ਹਨ ਪਰ ਉਹਨਾਂ ਦੇ ਪਰਿਵਾਰਾਂ ਨੂੰ ਹਾਲੇ ਦੱਸਿਆ ਜਾ ਰਿਹਾ ਹੈ ਇਸ ਲਈ ਪੀੜਤਾਂ ਦੀ ਗਿਣਤੀ ਹਾਲੇ ਤੱਕ ਜਾਰੀ ਨਹੀਂ ਕੀਤੀ ਗਈ ਸੀ। ਉਹਨਾਂ ਨੇ ਕਿਹਾ ਕਿ ਇਹ ਇਕ ਤ੍ਰਾਸਦੀ ਹੈ ਅਤੇ ਬਾਲਡਰ ਕਾਊਂਟੀ ਲਈ ਇਕ ਬੁਰੇ ਸੁਪਨੇ ਵਾਂਗ ਹੈ। 

PunjabKesari

ਬਾਲਡਰ ਪੁਲਸ ਦੇ ਕਮਾਂਡਰ ਕੇਰੀ ਯਾਮਾਮੁਚੀ ਨੇ ਕਿਹਾ ਕਿ ਪੁਲਸ ਹਾਲੇ ਵੀ ਜਾਂਚ ਕਰ ਰਹੀ ਹੈ ਅਤੇ ਬਾਲਡਰ ਦੇ ਕਿੰਗ ਸ਼ਾਪਰਸ ਸਟੋਰ ਵਿਚ ਗੋਲੀਬਾਰੀ ਦੇ ਉਦੇਸ਼ ਦੇ ਬਾਰੇ ਵਿਚ ਹਾਲੇ ਪਤਾ ਨਹੀਂ ਚੱਲ ਪਾਇਆ ਹੈ। ਇਕ ਚਸ਼ਮਦੀਦ ਨੇ ਦੱਸਿਆ ਕਿ ਸੁਪਰਮਾਰਕੀਟ ਵਿਚ ਗੋਲੀਬਾਰੀ ਦੀ ਆਵਾਜ਼ ਸੁਣ ਕੇ ਉਹ ਭੱਜਣ ਲੱਗਾ, ਇਸ ਦੌਰਾਨ ਤਿੰਨ ਲੋਕ ਸੁਪਰਮਾਰਕੀਟ ਦੇ ਅੰਦਰ, ਦੋ ਪਾਰਕਿੰਗ ਵਿਚ ਅਤੇ ਇਕ ਦਰਵਾਜ਼ੇ ਨੇੜੇ ਡਿੱਗਾ ਪਿਆ ਸੀ।

 

ਚਸ਼ਮਦੀਦ ਨੇ ਦੱਸਿਆ ਕਿ ਮੈਨੂੰ ਨਹੀਂ ਪਤਾ ਕਿ ਇਹ ਲੋਕ ਸਾਹ ਲੈ ਰਹੇ ਸਨ ਜਾਂ ਨਹੀਂ। ਇਸ ਪੂਰੀ ਵਾਰਦਾਤ ਦੇ ਕਈ ਵੀਡੀਓ ਫੁਟੇਜ ਵਾਇਰਲ ਹੋ ਰਹੇ ਹਨ, ਜਿਸ ਵਿਚ ਕਈ ਲੋਕ ਜ਼ਮੀਨ 'ਤੇ ਡਿੱਗੇ ਦਿਸ ਰਹੇ ਹਨ। ਗੋਲੀਬਾਰੀ ਦੇ ਬਾਅਦ ਸੁਪਰਮਾਰਕੀਟ ਦੇ ਬਾਹਰ ਵੱਡੀ ਗਿਣਤੀ ਵਿਚ ਪੁਲਸ ਅਧਿਕਾਰੀ ਤਾਇਨਾਤ ਹਨ। ਗੋਲੀਬਾਰੀ ਦੇ ਸਮੇਂ ਸੁਪਰਮਾਰਕੀਟ ਦੀ ਛੱਤ 'ਤੇ ਪੁਲਸ ਦੇ ਤਿੰਨ ਹੈਲੀਕਾਪਟਰ ਲੈਂਡ ਕੀਤੇ ਸਨ। ਫਿਲਹਾਲ ਬਾਲਡਰ ਪ੍ਰਸ਼ਾਸਨ ਨਾਲ ਸਾਰੀਆਂ ਜਾਂਚ ਏਜੰਸੀਆਂ ਪੂਰੀ ਵਾਰਦਾਤ ਦੀ ਜਾਂਚ ਕਰ ਰਹੀਆਂ ਹਨ।

ਨੋਟ- ਅਮਰੀਕਾ : ਸੁਪਰਮਾਰਕੀਟ 'ਚ ਗੋਲੀਬਾਰੀ, ਪੁਲਸ ਅਧਿਕਾਰੀ ਸਮੇਤ 10 ਲੋਕਾਂ ਦੀ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News