ਅਮਰੀਕਾ : ਅਲਾਬਮਾ ’ਚ ਵੈਕਸੀਨ ਲਈ ਕੈਦੀਆਂ ਨੂੰ ਕੀਤੀ ਜਾ ਰਹੀ ਇੰਨੇ ਡਾਲਰਾਂ ਦੀ ਪੇਸ਼ਕਸ਼

Thursday, Aug 05, 2021 - 10:45 PM (IST)

ਅਮਰੀਕਾ : ਅਲਾਬਮਾ ’ਚ ਵੈਕਸੀਨ ਲਈ ਕੈਦੀਆਂ ਨੂੰ ਕੀਤੀ ਜਾ ਰਹੀ ਇੰਨੇ ਡਾਲਰਾਂ ਦੀ ਪੇਸ਼ਕਸ਼

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੀ ਸਟੇਟ ਅਲਾਬਮਾ ਦੀ ਜੇਲ੍ਹ ’ਚ ਕੈਦੀਆਂ ਦਰਮਿਆਨ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਮੱਦੇਨਜ਼ਰ ਡਿਪਾਰਟਮੈਂਟ ਆਫ ਕੋਰੈਕਸ਼ਨਜ ਵੱਲੋਂ ਕੈਦੀਆਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਯੋਜਨਾ ਤਹਿਤ ਟੀਕਾ ਲਗਵਾ ਚੁੱਕੇ ਕੈਦੀ ਅਤੇ ਜੋ ਕੈਦੀ ਟੀਕਾ ਲਗਵਾਉਣਗੇ, ਨੂੰ 5 ਡਾਲਰ ਕੰਟੀਨ ਕ੍ਰੈਡਿਟ ’ਚ ਪ੍ਰਾਪਤ ਹੋਣਗੇ। ਇਸ ਤੋਂ ਪਹਿਲਾਂ ਅਲਾਬਮਾ ਸੁਧਾਰ ਵਿਭਾਗ ਨੇ ਕੁਲ 15 ਲੋਕਾਂ ਦੀ ਰਿਪੋਰਟ ਦਿੱਤੀ, ਜਿਨ੍ਹਾਂ ’ਚੋਂ 6 ਕੈਦੀ ਅਤੇ 9 ਸਟਾਫ ਮੈਂਬਰਾਂ ਦੇ 30 ਜੁਲਾਈ ਤੱਕ ਕੋਵਿਡ-19 ਲਈ ਪਾਜ਼ੇਟਿਵ ਟੈਸਟ ਕੀਤੇ ਗਏ। ਇਸ ਤੋਂ ਇਲਾਵਾ ਪਿਛਲੇ ਹਫਤੇ ਵੀ 9 ਕੈਦੀਆਂ ਅਤੇ 18 ਸਟਾਫ ਮੈਂਬਰਾਂ ਨੇ ਵਾਇਰਸ ਦਾ ਪਾਜ਼ੇਟਿਵ ਟੈਸਟ ਕੀਤਾ।

ਇਹ ਵੀ ਪੜ੍ਹੋ : ਅਮਰੀਕਾ :  ਟੈਕਸਾਸ ’ਚ ਪ੍ਰਵਾਸੀਆਂ ਨੂੰ ਲਿਜਾ ਰਹੀ ਵੈਨ ਨਾਲ ਵਾਪਰਿਆ ਭਿਆਨਕ ਹਾਦਸਾ, 10 ਦੀ ਮੌਤ

ਵਿਭਾਗ ਦੀ ਰਿਪੋਰਟ ਅਨੁਸਾਰ ਇਸ ਯੋਜਨਾ ਨਾਲ 103 ਕੈਦੀਆਂ ਨੇ ਜੇਲ੍ਹ ਦੇ ਮੁਫਤ ਟੀਕਾਕਰਨ ਪ੍ਰੋਗਰਾਮ ’ਚ ਹਿੱਸਾ ਲਿਆ। ਇਸ ਪਹਿਲ ਦੇ ਨਾਲ ਹੀ ਅਲਾਬਮਾ ਜੇਲ੍ਹ ਵਿਭਾਗ ਨੇ ਹੋਰ ਸਾਵਧਾਨੀਆਂ ਵੀ ਵਰਤੀਆਂ ਹਨ, ਜਿਨ੍ਹਾਂ ਵਿੱਚ ਜੇਲ੍ਹ ’ਚ ਵਿੱਚ ਮੁਲਾਕਾਤ ਅਤੇ ਗੈਰ-ਜ਼ਰੂਰੀ ਦਾਖਲੇ ’ਤੇ ਰੋਕ ਲਗਾਉਣਾ, ਨਵੇਂ ਕੈਦੀਆਂ ਨੂੰ ਵੱਖ ਰੱਖਣਾ ਅਤੇ ਗੈਰ-ਐਮਰਜੈਂਸੀ ਡਾਕਟਰੀ ਮੁਲਾਕਾਤਾਂ ਦਾ ਸਮਾਂ ਤੈਅ ਕਰਨਾ ਆਦਿ ਸ਼ਾਮਲ ਹੈ। ਇਸ ਤੋਂ ਇਲਾਵਾ ਸੀ. ਡੀ. ਸੀ. ਦੇ ਅਨੁਸਾਰ ਅਲਾਬਮਾ ਦੀ 34.3 ਫੀਸਦੀ ਆਬਾਦੀ ਨੂੰ ਪੂਰੀ ਤਰ੍ਹਾਂ ਕੋਰੋਨਾ ਟੀਕਾ ਲਾਇਆ ਗਿਆ ਹੈ ਅਤੇ 43.2 ਫੀਸਦੀ ਨੂੰ ਵੈਕਸੀਨ ਦੀ ਇੱਕ ਖੁਰਾਕ ਮਿਲੀ ਹੈ।
 


author

Manoj

Content Editor

Related News