ਲੌਇਸ ਵਿਲੇ ਦੇ ਪ੍ਰਦਰਸ਼ਨਕਾਰੀਆਂ ''ਤੇ ਪੁਲਸ ਵੱਲੋਂ ਗੋਲੀਬਾਰੀ, 7 ਲੋਕ ਜ਼ਖਮੀ

Friday, May 29, 2020 - 03:35 PM (IST)

ਲੌਇਸ ਵਿਲੇ ਦੇ ਪ੍ਰਦਰਸ਼ਨਕਾਰੀਆਂ ''ਤੇ ਪੁਲਸ ਵੱਲੋਂ ਗੋਲੀਬਾਰੀ, 7 ਲੋਕ ਜ਼ਖਮੀ

ਵਾਸ਼ਿੰਗਟਨ (ਭਾਸ਼ਾ): ਪੁਲਸ ਦੀ ਗੋਲੀ ਨਾਲ ਮਾਰਚ ਵਿਚ ਮਾਰੀ ਗਈ ਗੈਰ ਗੋਰੀ ਮਹਿਲਾ ਬ੍ਰਿਯੋਨਾ ਟੇਲਰ ਦੇ ਲਈ ਲੌਇਸ ਵਿਲੇ ਵਿਚ ਇਨਸਾਫ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਪੁਲਸ ਨੇ ਗੋਲੀਬਾਰੀ ਕਰ ਦਿੱਤੀ। ਇਸ ਗੋਲੀਬਾਰੀ ਵਿਚ ਘੱਟੋ-ਘੱਟ 7 ਲੋਕ ਜ਼ਖਮੀ ਹੋ ਗਏ। ਲੌਇਸ ਵਿਲੇ ਮੈਟਰੋ ਪੁਲਸ ਨੇ ਬਿਆਨ ਵਿਚ ਦੱਸਿਆ ਕਿ ਸ਼ੁੱਕਰਵਾਰ ਤੜਕੇ ਗੋਲੀਬਾਰੀ ਵਿਚ ਘੱਟੋ-ਘੱਟ 7 ਲੋਕ ਜ਼ਖਮੀ ਹੋ ਗਏ, ਜਿਹਨਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ।

ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਟਰੰਪ ਦੇ ਵਿਚੋਲਗੀ ਦੇ ਪ੍ਰਸਤਾਵ ਨੂੰ ਕੀਤਾ ਖਾਰਿਜ 

ਬਿਆਨ ਵਿਚ ਕਿਹਾ ਗਿਆ ਹੈ,''ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਪਰ ਪੁਲਸ ਨੇ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ।'' 'ਕੌਰੀਅਰ ਜਨਰਲ' ਦੀ ਖਬਰ ਦੇ ਮੁਤਾਬਕ ਕਰੀਬ 500 ਤੋਂ 600 ਲੋਕ ਕੈਂਟਕੀ ਸ਼ਹਿਰ ਵਿਚ ਵੀਰਵਾਰ ਦੀ ਰਾਤ ਪ੍ਰਦਰਸ਼ਨ ਕਰ ਰਹੇ ਸਨ। ਪ੍ਰਦਰਸ਼ਨ ਸ਼ੁੱਕਰਵਾਰ ਸਵੇਰੇ ਮੀਂਹ ਪੈਣ ਤੱਕ ਕਰੀਬ 6 ਘੰਟੇ ਤੋਂ ਵਧੇਰੇ ਸਮੇਂ ਤੱਕ ਚੱਲਿਆ।


author

Vandana

Content Editor

Related News