ਅਮਰੀਕਾ ''ਚ 1.8 ਕਰੋੜ ਡਾਲਰ ਦੇ ਮਹਿਲ ''ਚ ਰਹਿਣਗੇ ਪ੍ਰਿੰਸ ਹੈਰੀ ਤੇ ਮੇਗਨ

05/09/2020 6:21:28 PM

ਵਾਸ਼ਿੰਗਟਨ (ਬਿਊਰੋ): ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਹੁਣ ਲਾਸ ਏਂਜਲਸ ਵਿਚ 1.8 ਕਰੋੜ ਡਾਲਰ (1.3 ਅਰਬ) ਦੇ ਸ਼ਾਨਦਾਰ ਬੰਗਲੇ ਵਿਚ ਰਹਿ ਰਹੇ ਹਨ। ਇਹ ਬੰਗਲਾ ਹਾਲੀਵੁਡ ਸਟਾਰ ਟੇਲਰ ਪੇਰੀ ਦਾ ਹੈ, ਜਿਹਨਾਂ ਨੇ ਜੋੜੇ ਨੂੰ ਕੈਨੇਡਾ ਤੋਂ ਅਮਰੀਕਾ ਬੁਲਾਉਣ ਲਈ ਆਪਣਾ 15 ਕਰੋੜ ਡਾਲਰ ਦਾ ਪ੍ਰਾਈਵੇਟ ਜੈੱਟ ਭੇਜਿਆ ਸੀ। ਹੁਣ ਸਵਾਲ ਇਹ ਕੀਤਾ ਜਾ ਰਿਹਾ ਹੈ ਕਿ ਉਹ ਕੈਨੇਡਾ ਤੋਂ ਕੈਲੀਫੋਰਨੀਆ ਪਹੁੰਚ ਗਏ ਅਤੇ ਕਿਸੇ ਨੂੰ ਖਬਰ ਤੱਕ ਨਹੀਂ ਲੱਗੀ।

PunjabKesari

ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਹੈਰੀ ਅਤੇ ਮੇਗਨ ਨੂੰ ਲੈਣ ਲਈ ਜੈੱਟ 14 ਮਾਰਚ ਨੂੰ ਅਟਲਾਂਟਾ ਤੋਂ ਨਿਕਲਿਆ ਸੀ।ਭਾਵੇਂਕਿ ਇਹ ਜਾਣਕਾਰੀ ਨਹੀਂ ਹੈ ਕਿ ਪੇਰੀ ਉਸ ਸਮੇਂ ਜਹਾਜ਼ ਵਿਚ ਖੁਦ ਮੌਜੂਦ ਸਨ ਜਾਂ ਨਹੀਂ। ਜਦਕਿ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਉਡਾਣਾਂ ਦੀ ਜਾਣਕਾਰੀ ਦੇਣ ਵਾਲੀ ਵੈਬਸਾਈਟ ਓਪਨਸਕਾਈ ਨੇ ਇਸ ਜਹਾਜ਼ ਨੂੰ ਲੈਕੇ ਜਾਣਕਾਰੀ ਪ੍ਰਕਾਸ਼ਿਤ ਨਹੀਂ ਕੀਤੀ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ- ਭਾਰਤੀ-ਅਮਰੀਕੀ ਸ਼ਖਸ 'ਤੇ ਲਾਕਡਾਊਨ ਦੌਰਾਨ ਸਾਮਾਨ ਮਹਿੰਗਾ ਵੇਚਣ ਦਾ ਦੋਸ਼

ਹੈਰੀ ਅਤੇ ਮੇਗਨ ਆਪਣੇ ਬੇਟੇ ਆਰਚੀ ਦੇ ਨਾਲ ਜਿਸ ਘਰ ਵਿਚ ਰਹਿਣ ਜਾ ਰਹੇ ਹਨ ਉਸ ਵਿਚ 8 ਬੈੱਡਰੂਮ ਅਤੇ 12 ਵਾਸ਼ਰੂਮ ਹਨ। ਇਹ 32 ਏਕੜ ਵਿਚ ਫੈਲਿਆ ਹੋਇਆ ਹੈ। ਹਾਲੇ ਇਹ ਪਤਾ ਨਹੀਂ ਚੱਲ ਪਾਇਆ ਹੈ ਕਿ ਇਹ ਸ਼ਾਹੀ ਜੋੜਾ ਇਸ ਘਰ ਵਿਚ ਕਿਰਾਏ 'ਤੇ ਰਹਿ ਰਿਹਾ ਹੈ ਜਾਂ ਬਤੌਰ ਮਹਿਮਾਨ ਪਹੁੰਚਿਆ ਹੈ। ਭਾਵੇਂਕਿ ਇਸ ਬੰਗਲੇ ਦੇ ਵੇਚੇ ਜਾਣ ਦਾ ਕੋਈ ਰਿਕਾਰਡ ਨਹੀਂ ਹੈ। ਉੱਥੇ ਜੇਕਰ 15 ਕਰੋੜ ਡਾਲਰ ਦੇ ਸ਼ਾਹੀ ਜੈੱਟ ਐਮਬ੍ਰਾਰ ਦੀ ਗੱਲ ਕਰੀਏ ਤਾਂ ਪੇਰੀ ਨੇ ਇਸ ਨੂੰ 2017 ਵਿਚ ਖਰੀਦਿਆ ਸੀ ਜਿਸ ਨੂੰ ਉਹ ਮੈਕਕਾਲਮ ਫੀਲਡ ਵਿਚ ਰੱਖਦੇ ਹਨ।


Vandana

Content Editor

Related News