ਜੀਨ ''ਤੇ ਅਸਰ ਪਾਉਂਦੀ ਹੈ ਗਰੀਬੀ : ਅਧਿਐਨ
Sunday, Apr 07, 2019 - 04:55 PM (IST)

ਵਾਸ਼ਿੰਗਟਨ (ਭਾਸ਼ਾ)— ਵਿਗਿਆਨੀਆਂ ਦਾ ਕਹਿਣਾ ਹੈ ਕਿ ਗਰੀਬੀ ਕਾਰਨ ਲੋਕਾਂ ਦੇ ਡੀ.ਐੱਨ.ਏ. 'ਤੇ ਅਸਰ ਪੈ ਸਕਦਾ ਹੈ। ਵਿਗਿਆਨੀਆਂ ਨੇ ਪਾਇਆ ਹੈ ਕਿ ਹੇਠਲੀ ਸਮਾਜਿਕ ਆਰਥਿਕ ਸਥਿਤੀ ਕਰੀਬ 1,500 ਤੋਂ ਵੱਧ ਜੀਨਾਂ ਵਿਚ ਤਬਦੀਲੀ ਨਾਲ ਜੁੜੀ ਹੋਈ ਹੈ। ਪਹਿਲੇ ਦੇ ਅਧਿਐਨ ਵਿਚ ਇਹ ਸਾਹਮਣੇ ਆਇਆ ਹੈ ਕਿ ਸਮਾਜਿਕ ਆਰਥਿਕ ਸਥਿਤੀ (ਐੱਸ.ਈ.ਐੱਸ.) ਮਨੁੱਖ ਦੀ ਸਿਹਤ ਅਤੇ ਬੀਮਾਰੀ ਦਾ ਡੂੰਘੇ ਰੂਪ ਵਿਚ ਨਿਰਧਾਰਨ ਕਰਦੀ ਹੈ ਅਤੇ ਸਮਾਜਿਕ ਅਸਮਾਨਤਾ ਗਲੋਬਲ ਪੱਧਰ 'ਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ।
ਘੱਟ ਪੜ੍ਹੇ-ਲਿਖੇ ਅਤੇ ਘੱਟ ਆਮਦਨ ਵਾਲਿਆਂ ਵਿਚ ਦਿਲ ਨਾਲ ਸਬੰਧਤ ਬੀਮਾਰੀਆਂ, ਸ਼ੂਗਰ, ਕੈਂਸਰ ਅਤੇ ਇਨਫੈਕਸ਼ਨ ਨਾਲ ਹੋਣ ਵਾਲੀਆਂ ਬੀਮਾਰੀਆਂ ਦਾ ਖਤਰਾ ਰਹਿੰਦਾ ਹੈ। ਅਮਰੀਕਾ ਵਿਚ ਨੌਰਥਵੈਸਟਰਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਹ ਪਾਇਆ ਕਿ ਗਰੀਬੀ ਦਾ ਅਸਰ ਕਰੀਬ 10 ਫੀਸਦੀ ਤੱਕ ਜੀਨ 'ਤੇ ਹੋ ਸਕਦਾ ਹੈ।