ਅਮਰੀਕਾ ਨੇ ਭਾਰਤ ਨੂੰ 9 ਕਰੋੜ ਡਾਲਰ ਦੇ ਮਿਲਟਰੀ ਉਪਕਰਨਾਂ ਦੀ ਵਿਕਰੀ ਨੂੰ ਦਿੱਤੀ ਮਨਜ਼ੂਰੀ

Friday, Dec 04, 2020 - 06:09 PM (IST)

ਵਾਸ਼ਿੰਗਟਨ (ਭਾਸ਼ਾ) :ਅਮਰੀਕਾ ਨੇ ਆਪਣੇ ਸੀ-130 ਜੇ ਸੁਪਰ ਹਰਕਿਊਲਿਸ ਮਿਲਟਰੀ ਟ੍ਰਾਂਸਪੋਰਟ ਏਅਰਕ੍ਰਾਫਟ ਦੇ ਬੇੜੇ ਦੀ ਮਦਦ ਦੇ ਰੂਪ ਵਿਚ ਭਾਰਤ ਨੂੰ 9 ਕਰੋੜ ਡਾਲਰ ਦੇ ਮਿਲਟਰੀ ਉਪਕਰਨਾਂ ਅਤੇ ਸੇਵਾਵਾਂ ਦੀ ਵਿਕਰੀ ਦੀ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਵਿਭਾਗ ਦੀ ਰੱਖਿਆ ਸੁਰੱਖਿਆ ਸਹਿਯੋਗ ਏਜੰਸੀ (DSCA) ਨੇ ਵੀਰਵਾਰ ਨੂੰ ਕਿਹਾ ਕਿ ਇਹ ਪ੍ਰਸਤਾਵਿਤ ਵਿਕਰੀ ਅਮਰੀਕਾ-ਭਾਰਤ ਰਣਨੀਤਕ ਸੰਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਅਤੇ ਇਕ 'ਪ੍ਰਮੁੱਖ ਰੱਖਿਆ ਹਿੱਸੇਦਾਰ' ਦੀ ਸੁਰੱਖਿਆ ਨੂੰ ਠੀਕ ਕਰਨ ਵਿਚ ਮਦਦ ਕਰਕੇ ਅਮਰੀਕਾ ਦੀ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਦਾ ਸਮਰਥਨ ਕਰੇਗੀ।

ਡੀ.ਐੱਸ.ਸੀ.ਏ. ਨੇ ਅਮਰੀਕੀ ਕਾਂਗਰਸ ਨੂੰ ਇਕ ਪ੍ਰਮੁੱਖ ਵਿਕਰੀ ਨੋਟੀਫਿਕੇਸ਼ਨ ਜਾਰੀ ਕਰ ਕੇ ਕਿਹਾ ਕਿ ਹਿੰਦ-ਪ੍ਰਸ਼ਾਂਤ ਅਤੇ ਦੱਖਣੀ ਏਸ਼ੀਆਈ ਖੇਤਰ ਵਿਚ ਰਾਜਨੀਤਕ ਸਥਿਰਤਾ, ਸ਼ਾਂਤੀ ਅਤੇ ਆਰਥਿਕ ਤਰੱਕੀ ਦੇ ਲਈ ਭਾਰਤ ਇਕ ਮਹੱਤਵਪੂਰਨ ਸ਼ਕਤੀ ਬਣਿਆ ਹੋਇਆ ਹੈ। ਭਾਰਤ ਨੇ ਜਿਹੜੀਆਂ ਅਪੀਲਾਂ ਕੀਤੀਆਂ ਹਨ, ਉਹਨਾਂ ਵਿਚ ਜਹਾਜ਼ਾਂ ਵਿਚ ਵਰਤੇ ਜਾ ਸਕਣ ਵਾਲੇ ਕਲਪੁਰਜੇ ਤੇ ਮੁਰੰਮਤ ਅਤੇ ਵਾਪਸੀ ਵਾਲੇ ਪੁਰਜੇ, ਕਾਰਟ੍ਰਿਜ ਐਕਚੁਏਟਿਡ ਉਪਕਰਨ ਜਾਂ ਪ੍ਰੋਪੇਲੇਟ ਐਕਚੁਏਟਿਡ ਉਪਕਰਨ (CAD or PAD), ਫਾਇਰ ਕਾਰਤੂਸ, ਆਧੁਨਿਕ ਰਡਾਰ ਚਿਤਾਵਨੀ ਰਿਸੀਵਰ ਸ਼ਿਪਸੇਟ ਅਤੇ ਜੀ.ਪੀ.ਐੱਸ. ਆਦਿ ਸ਼ਾਮਲ ਹਨ। ਇਹਨਾਂ ਦੀ ਕੁੱਲ ਕੀਮਤ 9 ਕਰੋੜ ਡਾਲਰ ਹੈ।

ਪੜ੍ਹੋ ਇਹ ਅਹਿਮ ਖਬਰ- ਫਰਾਸ 'ਚ ਮੁਸਲਿਮ ਕੱਟੜਪੰਥੀਆਂ 'ਤੇ ਸਖ਼ਤੀ, 76 ਮਸਜਿਦਾਂ 'ਤੇ ਲੱਗ ਸਕਦਾ ਹੈ ਤਾਲਾ

ਪੇਂਟਾਗਨ ਨੇ ਕਿਹਾ ਕਿ ਪ੍ਰਸਤਾਵਿਤ ਵਿਕਰੀ ਯਕੀਨੀ ਕਰੇਗੀ ਕਿ ਪਹਿਲਾਂ ਖਰੀਦੇ ਜਾ ਚੁੱਕੇ ਜਹਾਜ਼ ਭਾਰਤੀ ਹਵਾਈ ਫੌਜ, ਸੈਨਾ ਅਤੇ ਨੇਵੀ ਦੀਆਂ ਆਵਾਜਾਈ ਦੀਆਂ ਲੋੜਾਂ, ਸਥਾਨਕ ਅਤੇ ਅੰਤਰਰਾਸ਼ਟਰੀ ਮਨੁੱਖੀ ਮਦਦ ਅਤੇ ਖੇਤਰੀ ਆਫਤ ਰਾਹਤ ਦੇ ਲਈ ਪ੍ਰਭਾਵੀ ਢੰਗ ਨਾਲ ਕੰਮ ਕਰ ਸਕਣ। ਉਸ ਨੇ ਕਿਹਾ ਕਿ ਉਪਕਰਨਾਂ ਅਤੇ ਸੇਵਾਵਾਂ ਦੀ ਇਹ ਵਿਕਰੀ ਹਵਾਈ ਫੌਜ ਨੂੰ ਸੀ-130 ਜੇ ਆਵਾਜਾਈ ਜਹਾਜ਼ਾਂ ਦੇ ਬਾਰੇ ਵਿਚ ਮਿਸ਼ਨ ਦੇ ਲਿਹਾਜ ਨਾਲ ਤਿਆਰ ਰਹਿਣ ਦੀ ਸਥਿਤੀ ਵਿਚ ਰੱਖੇਗੀ। ਭਾਰਤ ਨੂੰ ਇਸ ਵਧੀਕ ਮਦਦ ਨੂੰ ਹਾਸਲ ਕਰਨ ਵਿਚ ਕੋਈ ਮੁਸ਼ਕਲ ਨਹੀਂ ਹੋਵੇਗੀ। ਪੇਂਟਾਗਨ ਦੇ ਮੁਤਾਬਕ, ਇਹਨਾਂ ਉਪਕਰਨਾਂ ਦੀ ਪ੍ਰਸਤਾਵਿਤ ਵਿਕਰੀ ਖੇਤਰ ਵਿਚ ਬੁਨਿਆਦੀ ਮਿਲਟਰੀ ਸੰਤੁਲਨ ਨੂੰ ਨਹੀਂ ਬਦਲੇਗੀ। ਪ੍ਰਮੁੱਖ ਖੋਜ ਕਰਤਾ ਲੌਕਹੀਡ-ਮਾਰਟਿਨ ਕੰਪਨੀ (ਜਾਰਜੀਆ) ਹੋਵੇਗੀ। ਅਮਰੀਕਾ ਨੇ 2016 ਵਿਚ ਇਕ ਵੱਡਾ ਕਦਮ ਚੁੱਕਦੇ ਹੋਏ ਭਾਰਤ ਨੂੰ 'ਪ੍ਰਮੁੱਖ ਰੱਖਿਆ ਹਿੱਸੇਦਾਰ' ਘੋਸ਼ਿਤ ਕੀਤਾ ਸੀ।

ਨੋਟ- ਅਮਰੀਕਾ ਵੱਲੋਂ ਭਾਰਤ ਨੂੰ 9 ਕਰੋੜ ਡਾਲਰ ਦੇ ਮਿਲਟਰੀ ਉਪਕਰਨਾਂ ਦੀ ਵਿਕਰੀ ਨੂੰ ਮਨਜ਼ੂਰੀ ਦੇਣ ਸੰਬੰਧੀ ਦੱਸੋ ਆਪਣੀ ਰਾਏ।


Vandana

Content Editor

Related News