ਮਹਾਮਾਰੀ ਦੌਰਾਨ ਮੇਲਾਨੀਆ ਟਰੰਪ ਫਾਇਰ ਫਾਈਟਰਾਂ ਤੇ ਲੋੜਵੰਦਾਂ ਨੂੰ ਪਹੁੰਚਾ ਰਹੀ ਖਾਣਾ

Tuesday, Jul 21, 2020 - 10:13 AM (IST)

ਮਹਾਮਾਰੀ ਦੌਰਾਨ ਮੇਲਾਨੀਆ ਟਰੰਪ ਫਾਇਰ ਫਾਈਟਰਾਂ ਤੇ ਲੋੜਵੰਦਾਂ ਨੂੰ ਪਹੁੰਚਾ ਰਹੀ ਖਾਣਾ

ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸ ਮਹਾਮਾਰੀ ਦੌਰਾਨ ਦੁਪਹਿਰ ਦੇ ਭੋਜਨ ਦੇ ਖਾਣੇ ਦੀ ਜ਼ਿੰਮੇਵਾਰੀ ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ 'ਤੇ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਚ ਵ੍ਹਾਈਟ ਹਾਊਸ ਨੇ ਦੁਪਹਿਰ ਦਾ ਖਾਣਾ ਦਿੱਤਾ ਅਤੇ ਲੋੜਵੰਦ ਲੋਕਾਂ ਨੂੰ ਮਦਦ ਕਰਨ ਦਾ ਭਰੋਸਾ ਦਿਵਾਇਆ। ਪਹਿਲੀ ਵਾਰ ਮਾਸਕ ਪਹਿਨੇ ਜਨਤਕ ਸਥਾਨ 'ਤੇ ਮੇਲਾਨੀਆ ਟਰੰਪ ਨੇ ਆਪਣੇ ਹੱਥਾਂ ਨਾਲ ਖਾਣਾ ਪਹੁੰਚਾਇਆ। ਆਪਣੀ ਨੌਜਵਾਨ ਕਲਿਆਣ ਪਹਿਲ ਬੀ ਬੈਸਟ (Be Best) ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਮੇਲਾਨੀਆ ਟਰੰਪ ਸਧਾਰਨ ਤੌਰ 'ਤੇ ਸਕੂਲ, ਹਸਪਤਾਲ ਅਤੇ ਦੂਜੀਆਂ ਜਗ੍ਹਾ ਦਾ ਦੌਰਾ ਕਰਦੀ ਰਹਿੰਦੀ ਸੀ। ਪਰ ਮਹਾਮਾਰੀ ਦੇ ਸ਼ੁਰੂ ਹੋਣ ਦੇ ਬਾਅਦ ਸਕੂਲ ਬੰਦ ਹੋ ਜਾਣ ਅਤੇ ਹਸਪਤਾਲ ਵਿਚ ਭੀੜ ਘੱਟ ਹੋ ਜਾਣ ਦੇ ਬਾਅਦ ਮੇਲਾਨੀਆ ਟਰੰਪ ਨੇ ਪ੍ਰੇਰਣਾ ਦੇਣ ਦੇ ਲਈ ਵ੍ਹਾਈਟ ਹਾਊਸ ਦੇ ਰਸੋਈ ਘਰ ਵੱਲ ਰੁੱਖ਼ ਕੀਤਾ। 

PunjabKesari

ਪਿਛਲੇ ਹਫਤੇ ਅਮਰੀਕਾ ਦੀ ਪ੍ਰਥਮ ਮਹਿਲਾ ਨੇ ਬਿਨਾਂ ਐਲਾਨ ਕੀਤੇ ਕੋਲੰਬੀਆ ਦੇ ਫਾਇਰ ਫਾਈਟਰਾਂ ਅਤੇ ਐਮਰਜੈਂਸੀ ਮੈਡੀਕਲ ਸੇਵਾ ਕਾਮਿਆਂ ਨਾਲ ਮੁਲਾਕਾਤ ਕੀਤੀ ਅਤੇ ਉੱਥੇਂ ਦਾ ਦੌਰਾ ਕੀਤਾ। ਮੇਲਾਨੀਆ ਟਰੰਪ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੇਲਾਨੀਆ ਉੱਥੇ ਆਪਣੇ ਨਾਲ ਵ੍ਹਾਈਟ ਹਾਊਸ ਤੋਂ ਤਿਆਰ ਖਾਣਾ, ਵੱਡੇ ਬੈਗ, ਦੁਬਾਰਾ ਵਰਤੋਂ ਵਿਚ ਆਉਣ ਵਾਲੇ ਫੇਸ ਮਾਸਕ, ਹੈਂਡ ਸੈਨੇਟਾਈਜ਼ਰ ਲੈਕੇ ਗਈ। ਇਸ ਦੇ ਇਲਾਵਾ ਉਹ ਪੁਲਸ ਕਰਮੀਆਂ ਨਾਲ ਵੀ ਮਿਲੀ। ਮੇਲਾਨੀਆ ਟਰੰਪ ਦੀ ਇਹ ਪ੍ਰਤੀਕਿਰਿਆ ਉਦੋਂ ਸਾਹਮਣੇ ਆਈ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਸਾਫ ਕਰ ਦਿੱਤਾ ਕਿ ਉਹ ਪੁਲਸ ਅਤੇ ਦੂਜੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਖੜ੍ਹੇ ਹਨ। 

PunjabKesari

ਇੱਥੇ ਦੱਸ ਦਈਏ ਕਿ ਅਮਰੀਕੀ ਵਿਚ ਨਸਲੀ ਨਿਆਂ ਦੇ ਲਈ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ ਅਤੇ ਜੌਰਜ ਫਲਾਈਡ ਦੀ ਮੌਤ ਦੇ ਬਾਅਦ ਨੀਤੀਆਂ ਵਿਚ ਤਬਦੀਲੀ ਦੀ ਮੰਗ ਕੀਤੀ ਜਾ ਰਹੀ ਹੈ। ਮੇਲਾਨੀਆ ਟਰੰਪ ਨੇ ਆਪਣੇ ਪਤੀ ਦੇ ਸੰਦੇਸ਼ ਨੂੰ ਦੁਹਰਾਇਆ ਅਤੇ ਡੈਮੋਕ੍ਰੈਟਿਕ ਨੇਤਾਵਾਂ 'ਤੇ ਅਸ਼ਾਂਤੀ ਦਾ ਦੋਸ਼ ਲਗਾਇਆ। ਇਕ ਲਿਖਤੀ ਬਿਆਨ ਦੇ ਬਾਅਦ ਮੇਲਾਨੀਆ ਟਰੰਪ ਨੇ ਕਿਹਾ ਕਿ ਮੈਂ ਅਤੇ ਅਮਰੀਕੀ ਰਾਸ਼ਟਰਪਤੀ ਫਾਇਰ ਫਾਈਟਰਾਂ, ਪੁਲਸ ਕਰਮੀਆਂ, ਈ.ਐੱਮ.ਐੱਸ. ਕਰਮੀਆਂ ਅਤੇ ਦੂਜੇ ਲੋਕਾਂ ਜਿਹਨਾਂ ਨੇ ਗੁਆਂਢੀ ਦੇਸ਼ਾਂ ਤੋਂ ਰੱਖਿਆ ਕਰਨ ਲਈ ਆਪਣੇ ਜੀਵਨ ਖਤਰੇ ਵਿਚ ਪਾਇਆ ਹੈ ਉਹਨਾਂ ਦੇ ਨਾਲ ਖੜ੍ਹੇ ਰਹਾਂਗੇ। ਮੇਲਾਨੀਆ ਟਰੰਪ ਨੇ ਲੋਕਾਂ ਨੂੰ ਜਨਤਕ ਥਾਵਾਂ 'ਤੇ ਮਾਸਕ ਪਹਿਨ ਕੇ ਜਾਣ ਦੀ ਅਪੀਲ ਕੀਤੀ। ਮਈ ਵਿਚ ਮੇਲਾਨੀਆ ਟਰੰਪ ਨੇ ਵ੍ਹਾਈਟ ਹਾਊਸ ਦੇ ਕਾਰਜਕਾਰੀ ਰਸੋਈਏ ਕ੍ਰਿਸ ਕਮਫੋਰਡ, ਪੇਸਟ੍ਰੀ ਰਸੋਈਏ ਸੁਸੀ ਮੋਰੀਸਨ ਅਤੇ ਦੂਜੇ ਸਟਾਫ ਕਾਮਿਆਂ ਨੂੰ 150 ਖਾਣੇ ਦੇ ਡੱਬੇ ਡਿਲੀਵਰ ਕਰਨ ਲਈ ਕਿਹਾ ਸੀ। ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਚਿਲਡਰਨ ਇਨ ਦੇ ਲਈ ਇਹ ਡੱਬੇ ਭੇਜੇ ਗਏ ਜਿਸ ਵਿਚ ਚਿਕਨ ਮੈਕਰੋਨੀ ਜਿਹਾ ਖਾਣਾ ਸੀ।


author

Vandana

Content Editor

Related News