ਅਮਰੀਕਾ : 11 ਸਾਲ ਦੀ ਉਮਰ ’ਚ ਬਰਾਕ ਓਬਾਮਾ ਦੀ ਇੰਟਰਵਿਊ ਲੈਣ ਵਾਲੇ ਪੱਤਰਕਾਰ ਦੀ ਹੋਈ ਮੌਤ

Monday, May 17, 2021 - 02:33 PM (IST)

ਅਮਰੀਕਾ : 11 ਸਾਲ ਦੀ ਉਮਰ ’ਚ ਬਰਾਕ ਓਬਾਮਾ ਦੀ ਇੰਟਰਵਿਊ ਲੈਣ ਵਾਲੇ ਪੱਤਰਕਾਰ ਦੀ ਹੋਈ ਮੌਤ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਸਾਬਕਾ ਰਾਸ਼ਟਰਪਤੀ ਓਬਾਮਾ ਦੇ ਪ੍ਰਸ਼ਾਸਨ ਦੌਰਾਨ ਉਨ੍ਹਾਂ ਦੀ ਇੱਕ ਵਿਦਿਆਰਥੀ ਪੱਤਰਕਾਰ ਵਜੋਂ  11 ਸਾਲ ਦੀ ਉਮਰ ’ਚ ਇੰਟਰਵਿਊ ਲੈਣ ਵਾਲੇ ਨੌਜਵਾਨ ਦੀ ਮੌਤ ਹੋ ਗਈ ਹੈ, ਜਿਸ ਦੀ ਉਮਰ ਹੁਣ 23 ਸਾਲ ਦੀ ਸੀ। ਉਸ ਦੇ ਪਰਿਵਾਰ ਨੇ ਜਾਣਕਾਰੀ ਦਿੱਤੀ ਕਿ ਡੈਮਨ ਵੀਵਰ ਨੇ ਉਦੋਂ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੀਤੀ ਸੀ, ਜਦੋਂ ਉਸ ਨੇ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਵ੍ਹਾਈਟ ਹਾਊਸ ’ਚ 2009 ਵਿੱਚ ਇੰਟਰਵਿਊ ਕੀਤੀ ਸੀ ਪਰ ਇਹ ਦੁੱਖ ਦੀ ਗੱਲ ਹੈ ਕਿ ਕੁਦਰਤੀ ਕਾਰਨਾਂ ਕਰਕੇ ਉਸਦੀ ਮੌਤ ਹੋ ਗਈ ਹੈ। ਡੈਮਨ ਵੀਵਰ ( 23) ਦੀ ਭੈਣ ਕੈਂਡਸ ਹਾਰਡੀ ਨੇ ਦੱਸਿਆ ਕਿ ਉਸ ਦੀ ਮੌਤ 1 ਮਈ ਨੂੰ ਹੋਈ ਅਤੇ ਉਹ ਜਾਰਜੀਆ ’ਚ ਅਲਬਾਨੀ ਸਟੇਟ ਯੂਨੀਵਰਸਿਟੀ ’ਚ ਕਮਿਊਨੀਕੇਸ਼ਨਜ਼ ਦੀ ਪੜ੍ਹਾਈ ਕਰ ਰਿਹਾ ਸੀ।

ਵੀਵਰ 11 ਸਾਲਾਂ ਦਾ ਸੀ, ਜਦੋਂ ਉਸ ਨੇ 13 ਅਗਸਤ, 2009 ਨੂੰ ਡਿਪਲੋਮੈਟਿਕ ਰੂਮ ’ਚ 10 ਮਿੰਟ ਲਈ ਓਬਾਮਾ ਨਾਲ ਇੰਟਰਵਿਊ ਕੀਤੀ ਸੀ। ਉਸ ਨੇ ਓਬਾਮਾ ਤੋਂ  ਉਹ ਪ੍ਰਸ਼ਨ ਪੁੱਛੇ, ਜੋ ਮੁੱਖ ਤੌਰ ’ਤੇ ਸਿੱਖਿਆ 'ਤੇ ਕੇਂਦ੍ਰਿਤ ਸਨ। ਉਸ ਨੇ ਸਕੂਲ ਦੇ ਲੰਚ, ਧੱਕੇਸ਼ਾਹੀ, ਮੱਤਭੇਦ ਦੇ ਹੱਲ ਅਤੇ ਸਫਲਤਾ ਦੇ ਤਰੀਕੇ ਆਦਿ ਦੇ ਵਿਸ਼ੇ ਕਵਰ ਕੀਤੇ ਸਨ। ਉਸ ਇੰਟਰਵਿਊ ਤੋਂ ਬਾਅਦ ਉਸ ਨੇ ਓਪਰਾ ਵਿਨਫਰੇ ਅਤੇ ਡਵਾਇਨ ਵੇਡ ਵਰਗੇ ਐਥਲੀਟ ਦੀ ਵੀ ਇੰਟਰਵਿਊ ਲਈ ਸੀ। ਇੰਨੀ ਛੋਟੀ ਉਮਰ ’ਚ ਇਸ ਤਰ੍ਹਾਂ ਦੇ ਲਾਇਕ ਨੌਜਵਾਨ ਦਾ ਦੁਨੀਆ ਨੂੰ ਅਲਵਿਦਾ ਕਹਿ ਜਾਣਾ ਬਹੁਤ ਅਫਸੋਸ ਵਾਲੀ ਗੱਲ ਹੈ।


author

Manoj

Content Editor

Related News