ਅਮਰੀਕਾ : ਜਿਲ ਬਾਈਡੇਨ ਨੇ ਵੈਕਸੀਨ ਲਗਵਾਉਣ ਲਈ ਹਵਾਈ ਨਿਵਾਸੀਆਂ ਨੂੰ ਕੀਤੀ ਅਪੀਲ
Monday, Jul 26, 2021 - 10:11 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੀ ਫਸਟ ਲੇਡੀ ਅਤੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਪਤਨੀ ਜਿਲ ਬਾਈਡੇਨ ਨੇ ਐਤਵਾਰ ਹਵਾਈ ਸਟੇਟ ਦਾ ਦੌਰਾ ਕੀਤਾ। ਆਪਣੀ ਯਾਤਰਾ ਦੌਰਾਨ ਜਿਲ ਬਾਈਡੇਨ ਨੇ ਵਾਈਪਾਹੂ, ਹਵਾਈ ’ਚ ਇੱਕ ਪੌਪ-ਅਪ ਕੋਵਿਡ-19 ਟੀਕਾਕਰਨ ਕਲੀਨਿਕ ਦਾ ਮੁਆਇਨਾ ਕੀਤਾ ਅਤੇ ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ ’ਚ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੀ ਲਾਗ ਵਧਣ ਕਾਰਨ ਹਵਾਈ ਨਿਵਾਸੀਆਂ ਨੂੰ ਵੈਕਸੀਨ ਦੇ ਸ਼ਾਟ ਲਗਵਾਉਣ ਲਈ ਉਤਸ਼ਾਹਿਤ ਕੀਤਾ। ਵਾਈਪਾਹੂ ਹਾਈ ਸਕੂਲ ਦੇ ਕਲੀਨਿਕ ’ਚ ਬੋਲਦਿਆਂ ਜਿਲ ਬਾਈਡੇਨ ਨੇ ਕਿਹਾ ਕਿ ਇਹ ਵਾਇਰਸ ਪਹਿਲਾਂ ਨਾਲੋਂ ਜ਼ਿਆਦਾ ਫੈਲਣ ਵਾਲਾ ਹੈ, ਇਸ ਲਈ ਇਸ ਨੂੰ ਫੈਲਣ ਤੋਂ ਰੋਕਣ ਲਈ ਟੀਕਾਕਰਨ ਜ਼ਰੂਰੀ ਹੈ।
ਇਹ ਵੀ ਪੜ੍ਹੋ : ਅਮਰੀਕਾ : ਜਿਲ ਬਾਈਡੇਨ ਨੇ ਵੈਕਸੀਨ ਲਗਵਾਉਣ ਲਈ ਹਵਾਈ ਨਿਵਾਸੀਆਂ ਨੂੰ ਕੀਤੀ ਅਪੀਲ
ਅੰਕੜਿਆਂ ਅਨੁਸਾਰ ਸਟੇਟ ਦੀ ਤਕਰੀਬਨ 60 ਫੀਸਦੀ ਆਬਾਦੀ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ, ਜਦਕਿ ਸਿਹਤ ਵਿਭਾਗ ਅਨੁਸਾਰ ਨਵੇਂ ਮਾਮਲਿਆਂ ਲਈ ਹਵਾਈ ਦੀ 7 ਦਿਨਾਂ ਦੀ ਰੋਜ਼ਾਨਾ ਔਸਤ 10 ਜੁਲਾਈ ਤੋਂ ਸ਼ੁੱਕਰਵਾਰ ਤੱਕ 192 ਫੀਸਦੀ ਤੱਕ ਵਧ ਗਈ ਹੈ। ਇਸ ਤੋਂ ਇਲਾਵਾ ਜਿਲ ਬਾਈਡੇਨ ਹੋਨੋਲੂਲੂ ’ਚ ਜਾਇੰਟ ਬੇਸ ਪਰਲ ਹਾਰਬਰ ਵਿਖੇ ਫੌਜੀ ਪਰਿਵਾਰਾਂ ਨੂੰ ਵੀ ਮਿਲੇ। ਜ਼ਿਕਰਯੋਗ ਹੈ ਕਿ ਜਿਲ ਬਾਈਡੇਨ ਟੋਕੀਓ ’ਚ ਓਲੰਪਿਕ ਖੇਡਾਂ ’ਚ ਅਮਰੀਕੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰਦਿਆਂ ਵਾਸ਼ਿੰਗਟਨ ਵਾਪਸੀ ਦੌਰਾਨ ਹਵਾਈ ਆਏ ਸਨ।