ਭੁਲੱਥ ਵਾਸੀ ਗੁਰਪ੍ਰੀਤ ਸਿੰਘ ਦੀ ਅਮਰੀਕਾ ''ਚ ਸੜਕ ਹਾਦਸੇ ''ਚ ਮੌਤ

Tuesday, Feb 23, 2021 - 05:53 PM (IST)

ਭੁਲੱਥ ਵਾਸੀ ਗੁਰਪ੍ਰੀਤ ਸਿੰਘ ਦੀ ਅਮਰੀਕਾ ''ਚ ਸੜਕ ਹਾਦਸੇ ''ਚ ਮੌਤ

ਨਿਊਯਾਰਕ (ਰਾਜ ਗੋਗਨਾ): ਰੋਜੀ ਰੋਟੀ ਦੀ ਭਾਲ ਵਿੱਚ ਅਮਰੀਕਾ ਗਏ ਭੁਲੱਥ ਤਹਿਸੀਲ ਦੇ ਪਿੰਡ ਮਕਸੂਦਪੁਰ ਜਿਲ੍ਹਾ (ਕਪੂਰਥਲਾ) ਦੇ ਇਕ ਪੰਜਾਬੀ ਨੌਜਵਾਨ ਦੀ ਅਮਰੀਕਾ ਦੇ ਸੂਬੇ ਟੈਕਸਾਸ ਵਿੱਚ ਵਾਪਰੇ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਮੌਜੂਦਾ ਮੈਂਬਰ ਪੰਚਾਇਤ ਪਿੰਡ ਮਕਸੂਦਪੁਰ ਤਹਿਸੀਲ ਭੁਲੱਥ ਦੇ ਮ੍ਰਿਤਕ ਡਰਾਈਵਰ ਗੁਰਪ੍ਰੀਤ ਸਿੰਘ ਦੇ ਪਿਤਾ ਸਤਨਾਮ ਸਿੰਘ ਨੇ ਭਰੇ ਮੰਨ ਨਾਲ ਦੱਸਿਆ ਕਿ ਉਸ ਦਾ ਬੇਟਾ ਗੁਰਪ੍ਰੀਤ ਸਿੰਘ (29) ਰੋਜੀ ਰੋਟੀ ਦੀ ਖਾਤਰ ਸੰਨ 2010 ਵਿੱਚ ਅਮਰੀਕਾ ਗਿਆ ਸੀ ਤੇ ਉਥੇ ਕੈਲੀਫੋਰਨੀਆ ਦੇ ਫੰਨਟੈਨਾ ਸ਼ਹਿਰ ਵਿੱਚ ਰਹਿ ਰਿਹਾ ਸੀ ਅਤੇ ਟਰਾਲਾ ਚਲਾਉਂਦਾ ਸੀ। 

PunjabKesari

ਟੈਕਸਾਸ ਵਿਚ ਬੀਤੇ ਦਿਨ ਉਹ ਟਰਾਲਾ ਲੋਡ ਕਰਕੇ ਵਾਪਸ ਕੈਲੀਫੋਰਨੀਆ ਨੂੰ ਵਾਪਸ ਆ ਰਿਹਾ ਸੀ ਕਿ ਰਸਤੇ ਵਿੱਚ ਅਚਾਨਕ ਕਿਸੇ ਕਾਰਨ ਉਸ ਦਾ ਟਰਾਲਾ ਪਲਟ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।ਇਹ ਜਾਣਕਾਰੀ ਪਰਿਵਾਰ ਨੂੰ ਉਹਨਾਂ ਦੇ ਉੱਥੇ ਅਮਰੀਕਾ ਵਿੱਚ ਹੀ ਰਹਿੰਦੇ ਦੂਜੇ ਬੇਟੇ ਤਲਵਿੰਦਰ ਸਿੰਘ ਨੇ 20 ਫਰਵਰੀ ਰਾਤ ਦੇ 11:30 ਵਜੇ ਫੋਨ ਰਾਹੀਂ ਦਿੱਤੀ। ਉਕਤ ਨੌਜਵਾਨ ਅਜੇ ਅਮਰੀਕਾ ਵਿੱਚ ਕੱਚਾ ਸੀ। ਉਹਨਾਂ ਦੱਸਿਆ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਪਿੰਡ ਲਿਆਉਣ 'ਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। 

ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਬੇਟਾ ਗੁਰਪ੍ਰੀਤ  ਬਹੁਤ ਹੀ ਸਾਊ, ਨੇਕ ਤੇ ਮਿਲਾਪੜੇ ਸੁਭਾਅ ਵਾਲਾ ਸੀ। ਵਿਦੇਸ਼ ਵਿੱਚ ਰਹਿੰਦਿਆਂ ਵੀ ਉਸ ਨੇ ਆਪਣੇ  ਸਿੱਖੀ ਸਰੂਪ ਨੁੰ ਵੀ ਕਾਇਮ ਰੱਖਿਆ ਸੀ। ਉਹ ਮਿਹਨਤ ਮਜ਼ਦੂਰੀ ਕਰਨ ਦੇ ਨਾਲ ਸਮਾਜ ਸੇਵਾ ਖੇਤਰ ਵਿੱਚ ਵੀ ਆਪਣੀਆ ਸੇਵਾਵਾਂ ਦਿੰਦਾ ਰਹਿੰਦਾ ਸੀ। ਹਾਲ ਹੀ ਵਿੱਚ ਉਸ ਨੇ 4.5 ਲੱਖ ਦੀ ਸੇਵਾ ਦਿੱਲੀ ਸੰਘਰਸ਼ ਕਰ ਹਰੇ ਕਿਸਾਨਾ ਲਈ ਵੱਖ-ਵੱਖ ਬਾਰਡਰਾਂ 'ਤੇ ਭੇਜੇ ਸਨ। ਗੁਰਪ੍ਰੀਤ ਸਿੰਘ ਦੀ ਇਸ ਬੇਵਕਤ ਮੌਤ ਬਾਰੇ ਸੁਣ ਕੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।


author

Vandana

Content Editor

Related News