''ਸੋਨੇ'' ਦਾ ਇਹ ਧੂਮਕੇਤੂ ਸਾਰਿਆਂ ਨੂੰ ਬਣਾ ਸਕਦਾ ਹੈ ਖਰਬਪਤੀ

07/10/2019 3:58:26 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੀ ਪੁਲਾੜ ਖੋਜ ਕੰਪਨੀ ਨਾਸਾ ਨੇ ਸੋਨੇ ਦੇ ਧੂਮਕੇਤੂ ਦੀ ਖੋਜ ਕੀਤੀ ਹੈ। ਇਕ ਨਵੀਂ ਸੋਧ ਵਿਚ ਅਜਿਹੇ ਧੂਮਕੇਤੂ ਦੀ ਖੋਜ ਹੋਈ ਹੈ ਜੋ ਪੂਰੀ ਤਰ੍ਹਾਂ ਨਾਲ ਸੋਨੇ ਦਾ ਬਣਿਆ ਹੈ। ਇਸ 'ਤੇ ਇੰਨਾ ਸੋਨਾ ਹੈ ਕਿ ਇਹ ਦੁਨੀਆ ਦੇ ਹਰੇਕ ਇਨਸਾਨ ਨੂੰ ਖਰਬਪਤੀ ਬਣਾ ਸਕਦਾ ਹੈ। ਇਸ ਧੂਮਕੇਤੂ ਦਾ ਨਾਮ 16 ਸਾਇਚੇ (16 Psyche) ਹੈ, ਜੋ ਸਾਡੇ ਸੌਰਮੰਡਲ ਦਾ ਹਿੱਸਾ ਹੈ। ਨਾਸਾ ਨੇ ਸਾਲ 2022 ਵਿਚ ਇਕ ਪੁਲਾੜ ਗੱਡੀ ਉੱਥੇ ਭੇਜਣ ਦਾ ਫੈਸਲਾ ਲਿਆ ਹੈ। ਇਹ ਪੁਲਾੜ ਗੱਡੀ ਸਾਲ 2026 ਵਿਚ 16 ਸਾਇਚੇ ਧੂਮਕੇਤੂ 'ਤੇ ਪਹੁੰਚੇਗੀ ਅਤੇ ਉਸ ਦਾ ਅਧਿਐਨ ਕਰੇਗੀ।

ਇਸ ਧੂਮਕੇਤੂ ਦਾ ਖੇਤਰਫਲ 200 ਵਰਗ ਕਿਲੋਮੀਟਰ ਹੈ। ਇਸ ਧੂਮਕੇਤੂ 'ਤੇ ਜਿਹੜਾ ਸੋਨਾ ਪਾਇਆ ਗਿਆ ਹੈ ਉਸ ਦਾ ਮੌਜੂਦਾ ਬਾਜ਼ਾਰ ਮੁੱਲ 'ਤੇ ਮੁਲਾਂਕਣ ਕਰੀਏ ਤਾਂ ਦੁਨੀਆ ਦੇ ਹਰੇਕ ਇਨਸਾਨ ਕੋਲ 93 ਅਰਬ ਡਾਲਰ ਦੀ ਜਾਇਦਾਦ ਹੋ ਸਕਦੀ ਹੈ ਮਤਲਬ ਦੁਨੀਆ ਦੇ ਹਰੇਕ ਇਨਸਾਨ ਦੇ ਹਿੱਸੇ ਵਿਚ 65 ਖਰਬ ਰੁਪਏ ਆਉਣਗੇ। 

ਧੂਮਕੇਤੂ ਦੇ ਸੋਨੇ ਦੇ ਕੀਮਤ 700 ਕਵਿੰਟਟ੍ਰਿਲੀਅਨ ਡਾਲਰ ਹੈ। ਤੁਸੀਂ ਇਸ ਦੀ ਕੀਮਤ ਦਾ ਅੰਦਾਜ਼ਾ ਇਸ ਗੱਲ ਨਾਲ ਲਗਾ ਸਕਦੇ ਹੋ ਕਿ 1 ਕਵਿੰਟਟ੍ਰਿਲੀਅਨ ਵਿਚ 18 ਜ਼ੀਰੋ ਹੁੰਦੀਆਂ ਹਨ। ਭਾਰਤੀ ਮੁਦਰਾ ਦੇ ਮੁਤਾਬਕ ਇਸ ਦੀ ਕੀਮਤ 49 ਹਜ਼ਾਰ ਕਰੋੜ ਖਰਬ ਹੈ । ਇਹ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿਚ ਸ਼ਾਮਲ ਐਮਾਜ਼ਾਨ ਦੇ ਪ੍ਰਮੁੱਖ ਜੇਫ ਬੇਜੋਸ ਦੀ ਜਾਇਦਾਦ ਤੋਂ ਕਿਤੇ ਵੱਧ ਹੈ। 

ਸ਼ੋਧਕਰਤਾ ਇਸ ਧੂਮਕੇਤੂ 'ਤੇ ਵੱਡੀ ਮਾਤਰਾ ਵਿਚ ਸੋਨਾ ਮਿਲਣ ਦੀ ਸੰਭਾਵਨਾ ਨਾਲ ਬਹੁਤ ਉਤਸ਼ਾਹਿਤ ਹਨ। ਭਾਵੇਂਕਿ ਮਾਹਰਾਂ ਦਾ ਕਹਿਣਾ ਹੈ ਕਿ ਅਰਥ ਸ਼ਾਸਤਰ ਦੇ ਇਸ ਨਿਯਮ ਨਾਲ ਹਰ ਕੋਈ ਜਾਣੂ ਹੈ ਕਿ ਜਦੋਂ ਵਸਤੂ ਜ਼ਿਆਦਾ ਹੁੰਦੀ ਹੈ ਤਾਂ ਮੰਗ ਘੱਟ ਜਾਂਦੀ ਹੈ ਅਤੇ ਕੀਮਤਾਂ ਹੇਠਾਂ ਆ ਜਾਂਦੀਆਂ ਹਨ।


Vandana

Content Editor

Related News