ਹਿੰਸਾ ਦੌਰਾਨ ਜੌਰਜ ਦੇ ਭਰਾ ਨੇ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਭਾਵੁਕ ਅਪੀਲ (ਵੀਡੀਓ)

06/02/2020 6:20:36 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਮਿਨੀਸੋਟਾ ਵਿਚ ਪੁਲਸ ਹਿਰਾਸਤ ਵਿਚ ਮਾਰੇ ਗਏ ਜੌਰਜ ਫਲਾਈਡ ਦੇ ਭਰਾ ਟੇਰੇਨਸ ਫਲਾਈਡ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਇਕ ਭਾਵੁਕ ਅਪੀਲ ਕੀਤੀ ਹੈ। ਟੇਰੇਨਸ ਜਦੋਂ ਆਪਣੇ ਭਰਾ ਲਈ ਬਣੇ ਸ਼ਰਧਾਂਜਲੀ ਸਥਲ 'ਤੇ ਪਹੁੰਚੇ ਤਾਂ ਆਪਣਾ ਦਰਦ ਲੁਕੋ ਨਹੀਂ ਪਾਏ ਅਤੇ ਉਹਨਾਂ ਦੀਆਂ ਚੀਕਾਂ ਨਿਕਲ ਗਈਆਂ। ਇਸ ਦੇ ਬਾਵਜੂਦ ਉਹਨਾਂ ਨੇ ਨਾਰਾਜ਼ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀਪੂਰਨ ਤਰੀਕਾ ਅਪਨਾਉਣ ਦੀ ਅਪੀਲ ਕੀਤੀ। ਉਹਨਾਂ ਦਾ ਕਹਿਣਾ ਹੈ,''ਜੌਰਜ ਜਦੋਂ ਤੋਂ ਹਿਊਸਟਨ ਤੋਂ ਮਿਨਿਯਾਪੋਲਿਸ ਸ਼ਿਫਟ ਹੋਏ ਸਨ, ਇਹ ਜਗ੍ਹਾ ਉਹਨਾਂ ਨੂੰ ਬਹੁਤ ਪਸੰਦ ਸੀ ਅਤੇ ਇਸ ਸਮੇਂ ਜੋ ਹੋ ਰਿਹਾ ਹੈ, ਜੌਰਜ ਕਦੇ ਵੀ ਅਜਿਹਾ ਨਹੀਂ ਸੀ ਚਾਹੁੰਦੇ।'' ਟੇਰੇਨਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਹੋਰ ਤਰੀਕੇ ਨਾਲ ਆਪਣੀ ਗੱਲ ਕਹਿਣ। ਉਹਨਾਂ ਨੇ ਲੋਕਾਂ ਨੂੰ ਸਾਰੀਆਂ ਚੋਣਾਂ ਵਿਚ ਵੋਟ ਪਾਉਣ ਲਈ ਕਿਹਾ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਖੁਦ ਨੂੰ ਸਿੱਖਿਅਤ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਹੋਰ ਉਹਨਾਂ ਦਾ ਫਾਇਦਾ ਨਾ ਚੁੱਕ ਸਕੇ।

ਟੇਰੇਨਸ ਦੀ ਅਪੀਲ ਦਾ ਵੀਡੀਓ

 

ਪ੍ਰਦਰਸ਼ਕਾਰੀਆਂ 'ਤੇ ਛੱਡੀ ਗਈ ਹੰਝੂ ਗੈਸ
ਦੂਜੇ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਸਖਤ ਰਵੱਈਆ ਅਪਨਾਉਂਦੇ ਦਿਸ ਰਹੇ ਹਨ।ਉਹ ਦੋਸ਼ ਲਗਾ ਚੁੱਕੇ ਹਨ ਕਿ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਜੌਰਜ ਨਾਲ ਕੋਈ ਮਤਲਬ ਨਹੀਂ ਹੈ ਸਗੋਂ Antifa ਨਾਲ ਜੁੜੇ ਲੋਕ ਹਿੰਸਾ ਫੈਲਾ ਰਹੇ ਹਨ। ਉਹਨਾਂ ਨੇ ਇੱਥੋਂ ਤੱਕ ਐਲਾਨ ਕਰ ਦਿੱਤਾ ਹੈ ਕਿ ਹਾਲਾਤ ਨੂੰ ਕਾਬੂ ਵਿਚ ਕਰਨ ਲਈ ਉਹ ਫੌਜ ਉਤਾਰ ਸਕਦੇ ਹਨ। ਇਹੀ ਨਹੀਂ ਜਦੋਂ ਟਰੰਪ ਵ੍ਹਾਈਟ ਹਾਊਸ ਦੇ ਨੇੜੇ ਚਰਚ ਵਿਚ ਤਸਵੀਰ ਲੈਣ ਲਈ ਪਹੁੰਚੇ ਤਾਂ ਬਾਹਰ ਦੀ ਜਗ੍ਹਾ ਖਾਲੀ ਕਰਵਾਉਣ ਲਈ ਪ੍ਰਦਰਸ਼ਨਾਕਰੀਆਂ 'ਤੇ ਹੰਝੂ ਗੈਸ ਛੱਡੀ ਗਈ। ਇਸ ਕਾਰਨ ਟਰੰਪ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ 'ਚ ਪਾਕਿ ਦੇ 6500 ਅੱਤਵਾਦੀ ਸਰਗਰਮ ਹਨ : ਸੰਯੁਕਤ ਰਾਸ਼ਟਰ

ਟਰੰਪ ਦੀ ਤਸਵੀਰ 'ਤੇ ਹੰਗਾਮਾ 

 

 


Vandana

Content Editor

Related News