ਕੈਲੀਫੋਰਨੀਆ ਦੇ ਜੰਗਲਾਂ ''ਚ 17000 ਏਕੜ ਤੋਂ ਵੱਧ ਖੇਤਰ ''ਚ ਫੈਲੀ ਅੱਗ

09/08/2020 6:34:39 PM

ਵਾਸ਼ਿੰਗਟਨ (ਵਾਰਤਾ): ਅਮਰੀਕਾ ਵਿਚ ਕੈਲੀਫੋਰਨੀਆ ਦੀ ਸੈਨ ਡਿਏਗੋ ਕਾਊਂਟੀ ਦੇ ਜੰਗਲਾਂ ਵਿਚ ਲੱਗੀ ਅੱਗ 17000 ਏਕੜ ਤੋਂ ਵੱਧ ਖੇਤਰਫਲ ਵਿਚ ਫੈਲ ਗਈ ਹੈ। ਸਿਰਫ ਤਿੰਨ ਫੀਸਦੀ ਖੇਤਰ ਵਿਚ ਅੱਗ 'ਤੇ ਕਾਬੂ ਪਾਇਆ ਜਾ ਸਕਿਆ ਹੈ। ਕੈਲੀਫੋਰਨੀਆ ਦੇ ਜੰਗਲਾਤ ਅਤੇ ਅੱਗ ਕੰਟਰੋਲ ਵਿਭਾਗ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਟਵੀਟ ਕਰ ਕੇ ਕਿਹਾ,''ਜੰਗਲਾਂ ਵਿਚ ਲੱਗੀ ਅੱਗ 17345 ਏਕੜ ਖੇਤਰਫਲ ਵਿਚ ਫੈਲ ਚੁੱਕੀ ਹੈ ਅਤੇ ਸਿਰਫ ਤਿੰਨ ਫੀਸਦੀ ਖੇਤਰ ਦੀ ਅੱਗ ਬੁਝਾਈ ਜਾ ਸਕੀ ਹੈ।''

ਪੜ੍ਹੋ ਇਹ ਅਹਿਮ ਖਬਰ- ਪਾਕਿ ਨੇ 19 ਭਾਰਤੀਆਂ ਸਮੇਤ 3 ਬੰਗਲਾਦੇਸ਼ੀਆਂ ਨੂੰ ਕੀਤਾ ਗ੍ਰਿਫਤਾਰ, ਲਗਾਏ ਇਹ ਦੋਸ਼

ਵਿਭਾਗ ਦੇ ਮੁਤਾਬਕ, ਅੱਗ ਦੇ ਕਾਰਨ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 33 ਤੋਂ ਵਧੇਰੇ ਢਾਂਚੇ ਨਸ਼ਟ ਹੋ ਗਏ ਹਨ। ਇਸ ਤੋਂ ਪਹਿਲਾਂ ਵਿਭਾਗ ਨੇ ਸੋਮਵਾਰ ਸਵੇਰੇ ਜਾਣਕਾਰੀ ਦਿੱਤੀ ਸੀ ਕਿ ਅੱਗ ਨੇ ਰਾਤ ਭਰ ਵਿਚ ਹੋਰ 408 ਏਕੜ ਖੇਤਰ ਨੂੰ ਚਪੇਟ ਵਿਚ ਲੈ ਲਿਆ ਹੈ। ਹੁਣ ਤੱਕ ਇਹ ਕੁੱਲ 10258 ਏਕੜ ਵਿਚ ਫੈਲ ਚੁੱਕੀ ਹੈ। ਅੱਗ 'ਤੇ ਕਾਬੂ ਪਾਉਣ ਦੇ ਲਈ 8 ਏਅਰ ਟੈਂਕਰ ਅਤੇ 10 ਤੋਂ ਵਧੇਰੇ ਹੈਲੀਕਾਪਟਰਾਂ ਨੂੰ ਲਗਾਇਆ ਗਿਆ ਹੈ। ਨਾਲ ਹੀ ਲੱਗਭਗ 400 ਦਮਕਲ ਕਰਮੀ ਅੱਗ ਬੁਝਾਉਣ ਵਿਚ ਜੁਟੇ ਹੋਏ ਹਨ। ਵਿਭਾਗ ਨੇ ਕਿਹਾ,''ਅੱਜ ਮੌਸਮ ਠੰਡਾ ਹੈ ਅਤੇ ਹਲਕੀ ਹਵਾ ਚੱਲਣ ਦੀ ਸੰਭਾਵਨਾ ਹੈ। ਇਸ ਲਈ ਅੱਗ ਦੇ ਫੈਲਣ ਦੀ ਗਤੀ ਥੋੜ੍ਹੀ ਘੱਟ ਹੋਣ ਦੀ ਸੰਭਾਵਨਾ ਹੈ।''


Vandana

Content Editor

Related News