ਐਲਨ ਮਸਕ ਨੇ ਬੇਟੇ ਦਾ ਨਾਮ ਰੱਖਿਆ X Æ A-12, ਬਣਿਆ ਚਰਚਾ ਦਾ ਵਿਸ਼ਾ

Wednesday, May 06, 2020 - 12:32 PM (IST)

ਐਲਨ ਮਸਕ ਨੇ ਬੇਟੇ ਦਾ ਨਾਮ ਰੱਖਿਆ X Æ A-12, ਬਣਿਆ ਚਰਚਾ ਦਾ ਵਿਸ਼ਾ

ਵਾਸ਼ਿੰਗਟਨ (ਬਿਊਰੋ): ਆਪਣੇ ਖਾਸ ਸਟਾਈਲ ਲਈ ਮਸ਼ਹੂਰ ਈ-ਵ੍ਹੀਕਲ ਕੰਪਨੀ ਟੇਸਲਾ ਦੇ ਸੀ.ਈ.ਓ. ਐਲਨ ਮਸਕ ਨੇ ਇਕ ਵਾਰ ਫਿਰ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਐਲਨ ਹਾਲ ਹੀ ਵਿਚ ਪਿਤਾ ਬਣੇ ਹਨ ਅਤੇ ਉਹਨਾਂ ਨੇ ਟਵਿੱਟਰ 'ਤੇ ਆਪਣੇ ਬੇਟੇ ਦਾ ਨਾਮ ਸ਼ੇਅਰ ਕੀਤਾ। ਇਹ ਨਾਮ ਸਾਹਮਣੇ ਆਉਂਦੇ ਹੀ ਯੂਜ਼ਰਸ ਹੈਰਾਨ ਰਹਿ ਗਏ। ਐਲਨ ਨੇ ਇਕ ਟਵੀਟ ਦੇ ਜਵਾਬ ਵਿਚ ਲਿਖਿਆ ਹੈ ਕਿ ਉਹਨਾਂ ਨੇ  ਆਪਣੇ ਬੇਟੇ ਦਾ ਨਾਮ X Æ A-12 ਰੱਖਿਆ ਹੈ। 

 

ਕੁਝ ਦਿਨ ਪਹਿਲਾਂ ਹੀ ਐਲਨ ਦੀ ਪਾਰਟਨਰ ਸਿੰਗਰ Grimes ਨੇ ਬੇਟੇ ਨੂੰ ਜਨਮ ਦਿੱਤਾ। ਇਸ ਦੇ ਬਾਅਦ ਐਲਨ ਟਵਿੱਟਰ 'ਤੇ ਲੋਕਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਇਸ ਵਿਚ ਇਕ ਯੂਜ਼ਰ ਨੇ ਉਹਨਾਂ ਦੇ ਬੇਟੇ ਨਾਮ ਪੁੱਛ ਲਿਆ।ਇਸ ਦੇ ਜਵਾਬ ਵਿਚ ਐਲਨ ਨੇ ਦੱਸਿਆ ਕਿ ਬੇਟੇ ਦਾ ਨਾਮ X Æ A-12 ਰੱਖਿਆ ਹੈ। ਲੋਕਾਂ ਨੂੰ ਨਾ ਸਿਰਫ ਇਹ ਮਜ਼ਾਕ ਲੱਗਾ ਸਗੋਂ ਕਿਸੇ ਨੂੰ ਇਸ ਦਾ ਮਤਲਬ ਵੀ ਸਮਝ ਵਿਚ ਨਹੀਂ ਆਇਆ।

 

ਖਾਸ ਗੱਲ ਇਹ ਹੈ ਕਿ Grimes ਨੇ ਇਸ ਨਾਮ ਦਾ ਮਤਲਬ ਦੱਸਿਆ ਪਰ ਉਹ ਵੀ ਕਿਸੇ ਦੀ ਸਮਝ ਵਿਚ ਨਹੀਂ ਆਇਆ। ਕੁਝ ਮੀਡੀਆ ਰਿਪੋਰਟਾਂ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਅਸਲ ਵਿਚ X Æ A-12 ਐਲਨ ਅਤੇ ਗ੍ਰੀਮਜ਼ ਦੇ ਪਸੰਦੀਦਾ ਏਅਰਕ੍ਰਾਫਟ ਦਾ ਨਾਮ ਹੈ। ਭਾਵੇਂਕਿ ਲੋਕਾਂ ਨੂੰ ਹਾਲੇ ਵੀ ਲੱਗ ਰਿਹਾ ਹੈ ਕਿ ਸ਼ਾਇਦ ਇਹ ਜੋੜਾ ਲੋਕਾਂ ਦੇ ਨਾਲ ਮਜ਼ਾਕ ਕਰ ਰਿਹਾ ਹੈ।


author

Vandana

Content Editor

Related News