ਅਮਰੀਕਾ ਦੇ ਸੈਕਰਾਮੈਂਟੋ ’ਚ ਘਰ ਵਿਚੋਂ ਬਜ਼ੁਰਗ ਔਰਤ ਦੀ ਮਿਲੀ ਲਾਸ਼

Tuesday, Sep 07, 2021 - 10:07 PM (IST)

ਅਮਰੀਕਾ ਦੇ ਸੈਕਰਾਮੈਂਟੋ ’ਚ ਘਰ ਵਿਚੋਂ ਬਜ਼ੁਰਗ ਔਰਤ ਦੀ ਮਿਲੀ ਲਾਸ਼

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ਦੇ ਸ਼ਹਿਰ ਸੈਕਰਾਮੈਂਟੋ ’ਚ ਸ਼ੁੱਕਰਵਾਰ ਨੂੰ ਇਕ ਘਰ ’ਚ ਅੱਗ ਲੱਗ ਗਈ, ਜਿਸ ’ਚੋਂ ਇੱਕ 61 ਸਾਲਾਂ ਦੀ ਔਰਤ ਮਰੀ ਹੋਈ ਮਿਲੀ। ਇਸ ਹਾਦਸੇ ਦੇ ਸਬੰਧ ’ਚ ਸੈਕਰਾਮੈਂਟੋ ਫਾਇਰ ਡਿਪਾਰਟਮੈਂਟ ਨੂੰ ਸ਼ੁੱਕਰਵਾਰ 22ਵੀਂ ਸਟਰੀਟ ਦੇ ਨੇੜੇ 11ਵੇਂ ਐਵੇਨਿਊ ’ਤੇ ਇੱਕ ਘਰ ’ਚ ਲੱਗੀ ਅੱਗ ਨੂੰ ਬੁਝਾਉਣ ਲਈ  ਬੁਲਾਇਆ ਗਿਆ ਸੀ ਪਰ ਜਦੋਂ ਅੱਗ ਬੁਝਾਊ ਕਰਮਚਾਰੀ ਘਰ ਅੰਦਰ ਗਏ ਤਾਂ ਉਨ੍ਹਾਂ ਨੂੰ ਇੱਕ 61 ਸਾਲਾ ਔਰਤ ਮਿਲੀ, ਜਿਸ ਨੂੰ ਮਾਰ ਦਿੱਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਅਤੇ ਕਮਿਊਨਿਟੀ ਮੈਂਬਰਾਂ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ ਇੱਕ 51 ਸਾਲਾ ਵਿਅਕਤੀ ਟਰੌਏ ਡੇਵਿਸ ਨੂੰ ਸ਼ਨੀਵਾਰ ਗ੍ਰਿਫਤਾਰ ਕੀਤਾ ਗਿਆ। ਸੈਕਰਾਮੈਂਟੋ ਪੁਲਸ ਵਿਭਾਗ ਦੇ ਅਨੁਸਾਰ ਅਗਲੇ ਦਿਨ ਡੇਵਿਸ ਨੂੰ ਘਰ ’ਚ ਅੱਗ ਲੱਗਣ ਅਤੇ ਔਰਤ ਦੀ ਮੌਤ ਦੇ ਸਬੰਧ ’ਚ ਚਾਰਜ ਕੀਤਾ ਗਿਆ। ਇਸ ਮ੍ਰਿਤਕ ਔਰਤ ਦੀ ਪਛਾਣ ਫਿਲਹਾਲ ਪੁਲਸ ਵੱਲੋਂ ਜਾਰੀ ਨਹੀਂ ਕੀਤੀ ਗਈ ਹੈ ਅਤੇ ਅਗਲੇਰੀ ਜਾਂਚ ਵੀ ਸ਼ੁਰੂ ਕੀਤੀ ਗਈ ਹੈ।


author

Manoj

Content Editor

Related News