ਮੂਰਤੀਆਂ ਨੂੰ ਹਟਾਉਣ ਦੀ ਬਜਾਏ ਇਤਿਹਾਸ ਤੋਂ ਸਿੱਖੋ : ਟਰੰਪ

06/24/2020 6:04:22 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਨਸਲਵਾਦ ਦੇ ਵਿਰੁੱਧ ਪ੍ਰਦਰਸ਼ਨਾਂ ਦੇ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੂਰਤੀਆਂ ਅਤੇ ਹੋਰ ਪ੍ਰਤੀਕਾਂ ਨੂੰ ਹਟਾਉਣ ਦੇ ਸਮਰਥਕਾਂ ਨੂੰ ਕਿਹਾ ਹੈ ਕਿ ਜੇਕਰ ਇਤਿਹਾਸ ਦੀਆਂ ਗਲਤੀਆਂ ਤੋਂ ਸਿੱਖਿਆ ਅਤੇ ਸਮਝਿਆ ਨਹੀਂ ਗਿਆ ਤਾਂ ਗਲਤੀਆਂ ਦੁਹਰਾਈਆਂ ਜਾਣਗੀਆਂ। ਅਮਰੀਕਾ ਵਿਚ ਗੁਲਾਮੀ ਦੇ ਪ੍ਰਤੀਕਾਂ ਅਤੇ ਹੋਰ ਇਤਿਹਾਸਿਕ ਮੂਰਤੀਆਂ ਨੂੰ ਹਟਾਏ ਜਾਣ ਦੇ ਬਾਅਦ ਟਰੰਪ ਨੇ ਇਹਨਾਂ ਦੀ ਸੁਰੱਖਿਆ ਲਈ ਇਕ ਸਰਕਾਰੀ ਆਦੇਸ਼ ਲਿਆਉਣ ਦਾ ਵਾਅਦਾ ਕੀਤਾ। ਟਰੰਪ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਜਨਤਕ ਸਥਾਨਾਂ 'ਤੇ ਲਗਾਈਆਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣ ਜਾਂ ਭੰਨਤੋੜ ਕਰਨ ਵਾਲਿਆਂ ਨੂੰ ਸੰਘੀ ਕਾਨੂੰਨ ਦੇ ਤਹਿਤ ਵੱਧ ਤੋਂ ਵੱਧ ਸਜ਼ਾ ਮਿਲੇ।

ਉਹਨਾਂ ਨੇ ਅਮਰੀਕਾ ਦੇ ਨਸਲੀ ਇਤਿਹਾਸ ਨਾਲ ਜੁੜੇ ਵਿਅਕਤੀਆਂ ਦੀਆਂ ਮੂਰਤੀਆਂ ਨੂੰ ਹਟਾ ਕੇ ਨਸਲੀ ਅਨਿਆਂ 'ਤੇ ਆਪਣਾ ਗੁੱਸਾ ਜ਼ਾਹਰ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਵੱਲ ਇਸ਼ਾਰਾ ਕਰਦਿਆਂ ਕਿਹਾ,''ਅਸੀਂ ਇਹਨਾਂ ਕਠੋਰ ਤੇ ਗੁੰਡਿਆਂ ਅਤੇ ਇਹਨਾਂ ਅਰਾਜਕਤਾਵਾਦੀਆਂ ਤੇ ਅੰਦੋਲਨਕਾਰੀਆਂ ਲਈ ਲੰਬੀ ਜੇਲ ਦੀ ਸਜ਼ਾ 'ਤੇ ਵਿਚਾਰ ਕਰ ਰਹੇ ਹਾਂ।'' ਟਰੰਪ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਟਰੰਪ ਦੇ ਪਸੰਦੀਦਾ ਰਾਸ਼ਟਰਪਤੀਆਂ ਵਿਚੋਂ ਇਕ ਐਂਡਰਿਊ ਜੈਕਸਨ ਦੀ ਲਫਾਯੇਤ ਪਾਰਕ ਸਥਿਤ ਮੂਰਤੀ ਨੂੰ ਸੋਮਵਾਰ ਰਾਤ ਨੂੰ ਹਟਾਏ ਜਾਣ ਦੀ ਕੋਸ਼ਿਸ਼ ਕੀਤੀ ਗਈ। ਪੁਲਸ ਨੇ ਇਸ ਕੋਸ਼ਿਸ਼ ਨੂੰ ਅਸਫਲ ਕਰ  ਦਿੱਤਾ ਸੀ। 

ਪੜ੍ਹੋ ਇਹ ਅਹਿਮ ਖਬਰ- ਬੀਜਿੰਗ 'ਚ ਕੋਵਿਡ-19 ਦੇ ਨਵੇਂ ਮਾਮਲੇ, ਫੂਡ ਡਿਲੀਵਰੀ ਸ਼ਖਸ ਨਿਕਲਿਆ ਪਾਜ਼ੇਟਿਵ

ਟਰੰਪ ਨੇ ਜੈਕਸਨ ਦੀ ਮੂਰਤੀ 'ਤੇ ਇਸ ਹਮਲੇ ਨੂੰ ਚੋਰੀ ਛੁਪੇ ਹਮਲਾ ਦੱਸਿਆ। ਉਹਨਾਂ ਨੇ ਮੰਗਲਵਾਰ ਨੂੰ ਫੌਕਸ ਨਿਊਜ਼ ਨੂੰ ਕਿਹਾ,''ਸਾਨੂੰ ਇਤਿਹਾਸ ਤੋਂ ਸਿੱਖਣਾ ਚਾਹੀਦਾ ਹੈ ਅਤੇ ਜੇਕਰ ਅਸੀਂ ਆਪਣੇ ਇਤਿਹਾਸ ਨੂੰ ਨਹੀਂ ਸਮਝਦੇ ਤਾਂ ਅਸੀਂ ਇਸ ਨੂੰ ਮੁੜ ਦੁਹਰਾਵਾਂਗੇ।'' ਇਸ ਵਿਚ ਦੱਖਣੀ ਕੈਰੋਲਾਈਨਾ ਦੇ ਇਤਿਹਾਸਿਕ ਚਾਰਲਸਟਨ ਸ਼ਹਿਰ ਵਿਚ ਅਧਿਕਾਰੀਆਂ ਨੇ ਸਾਬਕਾ ਉਪ ਰਾਸ਼ਟਰਪਤੀ ਅਤੇ ਗੁਲਾਮੀ ਦੇ ਪੈਰੋਕਾਰ ਰਹੇ ਜੌਨ ਸੀ ਕੈਲਹਨ ਦੀ ਇਕ ਮੂਰਤੀ ਹਟਾਉਣ ਲਈ ਮੰਗਲਵਾਰ ਨੂੰ ਸਰਬ ਸੰਮਤੀ ਨਾਲ ਵੋਟਿੰਗ ਕੀਤੀ। ਕੌਂਸਲ ਦੇ ਮੈਂਬਰਾਂ ਨੇ ਜ਼ੀਰੋ ਦੇ ਮੁਕਾਬਲੇ 13 ਵੋਟਾਂ ਨਾਲ ਇਸ ਨੂੰ ਮਨਜ਼ੂਰੀ ਦਿੱਤੀ। ਇਸ ਪ੍ਰਸਤਾਵ ਨਾਲ ਸਾਬਕਾ ਉਪ ਰਾਸ਼ਟਰਪਤੀ ਅਤੇ ਦੱਖਣੀ ਕੈਰੋਲਾਈਨਾ ਤੋਂ ਸੈਨੇਟਰ ਕੀ ਮੈਰੀਯਨ ਸਕਵਾਇਰ ਵਿਚ 100 ਫੁੱਟ ਉੱਚੀ ਮੂਰਤੀ ਹਟਾਈ ਜਾ ਸਕੇਗੀ। ਸ਼ਹਿਰ ਦੇ ਅਧਿਕਾਰੀਆਂ ਨੇ ਕਿਹਾ ਕਿ ਕੈਲਹਨ ਦੀ ਮੂਰਤੀ ਨੂੰ ਸਥਾਈ ਰੂਪ ਨਾਲ ਇਕ ਸਹੀ ਸਥਲ 'ਤੇ ਲਗਾਇਆ ਜਾਵੇਗਾ ਜਿੱਥੇ ਉਹ ਸੁਰੱਖਿਅਤ ਰਹੇਗੀ।


 


Vandana

Content Editor

Related News