ਕੋਰੋਨਾ ਮਰੀਜ਼ਾਂ ''ਤੇ ਟਰੰਪ ਵੱਲੋਂ ਦਿੱਤੇ ਬਿਆਨ ''ਤੇ ਮਾਹਰ ਹੈਰਾਨ

07/07/2020 5:43:12 PM

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਬਿਆਨਾਂ ਕਾਰਨ ਅਕਸਰ ਸੁਰਖੀਆਂ ਵਿਚ ਰਹਿੰਦੇ ਹਨ। ਇਸ ਵਾਰ ਵੀ ਟਰੰਪ ਦੇ ਇਕ ਬਿਆਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਟਰੰਪ ਨੇ ਕਿਹਾ ਹੈ ਕਿ ਦੇਸ਼ ਵਿਚ ਕੋਰੋਮਾਵਾਇਰਸ ਦਾ ਖਤਰਾ ਘੱਟ ਹੋ ਰਿਹਾ ਹੈ ਅਤੇ ਉਹਨਾਂ ਨੇ ਇਸ ਦੀ ਗੰਭੀਰਤਾ ਨੂੰ ਵੀ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਦੇਸ਼ ਵਿਚ ਕਰੀਬ ਇਕ ਕਰੋੜ ਲੋਕਾਂ ਦਾ ਟੈਸਟ ਕੀਤਾ ਜਾ ਚੁੱਕਾ ਹੈ। ਇਹਨਾਂ ਵਿਚੋਂ ਕਈ ਲੋਕਾਂ ਵਿਚ ਇਸ ਵਾਇਰਸ ਦੀ ਪੁਸ਼ਟੀ ਹੋਣ ਦੇ ਬਾਵਜੂਦ ਕਰੀਬ 99 ਫੀਸਦੀ ਮਰੀਜ਼ ਪੂਰੀ ਤਰ੍ਹਾਂ ਹਾਨੀ ਰਹਿਤ (Harmless) ਹਨ।

ਟਰੰਪ ਦਾ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਦੇਸ਼ ਵਿਚ ਮੌਤਾਂ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ। ਉਹਨਾਂ ਦੇ ਇਸ ਬਿਆਨ ਨਾਲ ਹਰ ਕੋਈ ਹੈਰਾਨ ਹੈ। ਐੱਨ.ਵਾਈ.ਟੀ. ਪਬਲਿਕ ਹੈਲਥ ਓਫੀਸ਼ੀਅਲ ਦੇ ਹਵਾਲੇ ਨਾਲ ਲਿਖਿਆ ਹੈ ਕਿ ਕਰੀਬ 28 ਲੱਖ ਅਮਰੀਕੀ ਅਜਿਹੇ ਹਨ ਜਿਹਨਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋ ਚੁੱਕੀ ਹੈ। ਜਨਤਕ ਸਿਹਤ ਅਧਿਕਾਰੀਆਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਕੋਰੋਨਾ ਪੀੜਤ ਮਰੀਜ਼ਾਂ ਦੀ ਸਹੀ ਗਿਣਤੀ ਇਸ ਨਾਲੋਂ 10 ਗੁਣਾ ਜ਼ਿਆਦਾ ਹੋ ਸਕਦੀ ਹੈ।

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਕੋਵਿਡ-19 ਦੇ 2,691 ਨਵੇਂ ਮਾਮਲੇ, ਕੁੱਲ ਗਿਣਤੀ 2.34 ਲੱਖ ਦੇ ਪਾਰ

ਰਾਸ਼ਟਰਪਤੀ ਟਰੰਪ ਦਾ ਕਹਿਣਾ ਹੈਕਿ ਕਿਸੇ ਦੂਜੇ ਦੇਸ਼ਾਂ ਵਿਚ ਇੰਨੇ ਵੱਡੇ ਪੱਧਰ 'ਤੇ ਲੋਕਾਂ ਦੀ ਟੈਸਟਿੰਗ ਨਹੀਂ ਕੀਤੀ ਗਈ ਹੈ ਜਿੰਨੀ ਅਮਰੀਕਾ ਵਿਚ ਹੋਈ ਹੈ। ਉਹਨਾਂ ਦੇ ਮੁਤਾਬਕ ਦੇਸ਼ ਵਿਚ ਹੁਣ ਤੱਕ 4 ਕਰੋੜ ਲੋਕਾਂ ਦਾ ਟੈਸਟ ਕੀਤਾ ਜਾ ਚੁੱਕਾ ਹੈ। ਉਹਨਾਂ ਦੇ ਮੁਤਾਬਕ ਇਹਨਾਂ ਵਿਚੋਂ 99 ਫੀਸਦੀ ਮਰੀਜ਼ਾਂ ਨੂੰ ਕੋਈ ਖਤਰਾ ਨਹੀਂ ਹੈ। ਟਰੰਪ ਨੇ ਇਹ ਵੀ ਕਿਹਾ ਕਿ ਇੰਨੇ ਵੱਡੇ ਪੱਧਰ 'ਤੇ ਅੰਕੜੇ ਕਿਸੇ ਹੋਰ ਦੇਸ਼ ਨੇ ਪੇਸ਼ ਨਹੀਂ ਕੀਤੇ ਹਨ। ਭਾਵੇਂਕਿ ਟਰੰਪ ਦੇ ਇਹਨਾਂ ਬਿਆਨਾਂ ਨੂੰ ਮਾਹਰ ਬੇਬੁਨਿਆਦ ਮੰਨਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਹਾਨੀਕਾਰਕ ਨੂੰ ਸ਼ਬਦ ਆਪਣੇ ਢੰਗ ਨਾਲ ਪਰਿਭਾਸਿਤ ਕੀਤਾ ਜਾ ਸਕਦਾ ਹੈ। ਲਿਹਾਜਾ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਇਸ ਨੂੰ ਕਿਵੇ ਲੈਂਦੇ ਹੋ।


Vandana

Content Editor

Related News