ਗੁਰਦੁਆਰਾ ਸ਼ਹੀਦਾਂ ਲੇਵਟਟਾਊਨ ਨਿਊਯਾਰਕ ''ਚ ਅੱਜ ਹੋਣਗੇ ਭਾਰੀ ਸਮਾਗਮ
Sunday, Mar 21, 2021 - 02:53 PM (IST)
ਨਿਊਯਾਰਕ (ਰਾਜ ਗੋਗਨਾ): ਅਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਿੱਖੇ ਵੱਡੇ ਪੱਧਰ 'ਤੇ ਅੱਜ 21 ਮਾਰਚ ਦਿਨ ਐਤਵਾਰ ਨੂੰ ਲੇਵਟਟਾਊਨ ਨਿਊਯਾਰਕ ਵਿਚ ਭਾਰੀ ਸਮਾਗਮ ਹੋਣਗੇ। ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ ਨੇ ਦੱਸਿਆ ਕਿ 21 ਮਾਰਚ ਐਤਵਾਰ ਨੂੰ ਸਵੇਰੇ ਨਿਤਨੇਮ ਦੀਆ ਬਾਣੀਆਂ ਤੇ 9:30 ਵਜੇ ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਚੌਪਈ ਸਾਹਿਬ ਜੀ ਦੇ ਪਾਠ ਸਾਹਿਬ ਦੀ ਸੇਵਾ ਸੰਗਤੀ ਰੂਪ ਵਿੱਚ ਹੋਵੇਗੀ।ਉਪਰੰਤ 11:00 ਵਜੇ ਸਵੇਰ ਤੋਂ ਦੁਪਹਿਰ 2 :00 ਤੱਕ ਵਿਸ਼ੇਸ਼ ਤੌਰ 'ਤੇ ਦੋਦਰੇ ਵਾਲ਼ੀਆਂ ਨਾਮ ਸਿਮਰਨ ਵਾਲੀਆਂ ਸੰਗਤਾਂ ਕੀਰਤਨ ਕਥਾ ਅਤੇ ਵਾਹਿਗੁਰੂ ਗੁਰਮੰਤਰ ਦਾ ਗਾਇਨ ਕਰਨਗੀਆਂ।
ਪੜ੍ਹੋ ਇਹ ਅਹਿਮ ਖਬਰ- ਯੂਰਪ ਦੇ ਮਹਾਰਾਜਾ ਦੇਸ਼ ਜਰਮਨ 'ਚ ਹੋਈਆਂ ਚੋਣਾਂ 'ਚ ਭਾਰਤੀਆਂ ਨੇ ਜਿੱਤ ਦਾ ਰਚਿਆ ਇਤਿਹਾਸ
ਉਪਰੰਤ ਪੰਥ ਦਾ ਉੱਘਾ ਰਾਗੀ ਢਾਡੀ ਜੱਥਾ ਵੀ ਹਾਜ਼ਰੀ ਭਰੇਗਾ। ਗੁਰੂ ਚਰਨਾਂ ਵਿੱਚ ਭਾਰਤ ਵਿੱਚ ਲੱਗੇ ਕਿਸਾਨ ਮਜ਼ਦੂਰਾਂ ਕਿਰਤੀਆਂ ਦੇ ਲੱਗੇ ਮੋਰਚੇ ਦੀ ਸਫਲਤਾ ਲਈ ਤੇ ਚੱਲ ਰਹੀ ਮਹਾਮਾਰੀ ਕੋਰੋਨਾ ਦੀ ਬੀਮਾਰੀ ਤੋਂ ਸਰਬੱਤ ਦੇ ਭਲੇ ਲਈ ਵੀ ਅਰਦਾਸ ਹੋਵੇਗੀ। ਹੈੱਡ ਗ੍ਰੰਥੀ ਭੁਪਿੰਦਰ ਸਿੰਘ ਨੇ ਕਿਹਾ ਕਿ ਇਹ ਸਮਾਂ ਸਾਰਿਆਂ ਲਈ ਖੁਸ਼ੀਆਂ ਤੇ ਚਾਵਾਂ ਭਰਿਆ ਹੋਵੇ।ਆਪ ਸਮੁੱਚੀਆਂ ਸੰਗਤਾਂ ਨੂੰ ਗੁਰਦਵਾਰਾ ਸ਼ਹੀਦਾਂ ਵਿੱਖੇ ਐਤਵਾਰ ਨੂੰ ਉਚੇਚੇ ਤੌਰ 'ਤੇ ਪਹੁੰਚਣ ਲਈ ਬੇਨਤੀ ਹੈ ਜੀ। ਆਓ ਗੁਰੂ ਸਾਹਿਬ ਜੀ ਦੀਆ ਆਸੀਸਾਂ ਅਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀਆ ਖੁਸ਼ੀਆਂ ਪ੍ਰਾਪਤ ਕਰੋ ਜੀ।