ਚੰਗੀ ਖਬਰ : ਅਮਰੀਕਾ ਦੀ ਕੋਵਿਡ-19 ਦੀ ਦਵਾਈ LY-CoV555 ਦਾ ਤੀਜੇ ਪੜਾਅ ਦਾ ਟ੍ਰਾਇਲ ਸ਼ੁਰੂ
Tuesday, Aug 04, 2020 - 06:22 PM (IST)

ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਹੀ ਦੁਨੀਆ ਲਈ ਇਕ ਹੋਰ ਚੰਗੀ ਖਬਰ ਹੈ। ਹੁਣ ਅਮਰੀਕਾ ਦੀ ਇਕ ਦਵਾਈ ਬਣਾਉਣ ਵਾਲੀ ਕੰਪਨੀ ਇਲੀ ਲਿਲੀ (Eli Lilly) ਨੇ ਘੋਸ਼ਣਾ ਕੀਤੀ ਹੈ ਕਿ ਉਸ ਨੇ ਆਪਣੀ ਕੋਵਿਡ-19 ਦੀ ਦਵਾਈ LY-CoV555 ਦੇ ਤੀਜੇ ਪੜਾਅ ਦੇ ਟ੍ਰਾਇਲ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਪਰੀਖਣ ਵਿਚ ਅਮਰੀਕਾ ਦੀ ਛੂਤਕਾਰੀ ਰੋਗ ਸੰਸਥਾ ਵੀ ਹਿੱਸਾ ਲੈ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤੀਜੇ ਪੜਾਅ ਦੇ ਟ੍ਰਾਇਲ ਵਿਚ 2400 ਲੋਕ ਹਿੱਸਾ ਲੈਣਗੇ।
ਇਸ ਅਧਿਐਨ ਵਿਚ ਅਜਿਹੇ ਸੰਕਟ ਵਿਚ ਫਸੇ ਲੋਕ ਅਤੇ ਹਸਪਤਾਲ ਦੇ ਕਰਮਚਾਰੀ ਹਿੱਸਾ ਲੈਣਗੇ, ਜੋ ਹਾਲ ਹੀ ਵਿਚ ਕੋਰੋਨਾ ਤੋਂ ਠੀਕ ਹੋਏ ਹਨ। ਇਸ ਅਧਿਐਨ ਵਿਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਕੋਰੋਨਾਵਾਇਰਸ ਦੀ ਦਵਾਈ LY-CoV555 ਦੀ ਇਕ ਖੁਰਾਕ ਦਿੱਤੀ ਜਾਵੇਗੀ। ਇਸ ਟ੍ਰਾਇਲ ਦੇ ਦੋਰਾਨ ਕੋਰੋਨਾ ਦੀ ਦਵਾਈ SARS-CoV-2 ਦੇ ਸਪਾਇਕ ਪ੍ਰੋਟੀਨ ਦੇ ਖਿਲਾਫ਼ ਐਂਟੀਬੌਡੀ ਵਿਕਸਿਤ ਕਰੇਗੀ। ਅਧਿਐਨ ਵਿਚ ਕਿਹਾ ਗਿਆ ਹੈ ਕਿ ਕੋਰੋਨਾਵਾਇਰਸ ਇਨਸਾਨਾਂ ਦੇ ਸੈੱਲਾਂ ਵਿਚ ਸਪਾਇਕ ਪ੍ਰੋਟੀਨ ਦੇ ਜ਼ਰੀਏ ਘੁਸਪੈਠ ਕਰਦਾ ਹੈ। LY-CoV555 ਦਵਾਈ ਕੋਰੋਨਾਵਾਇਰਸ ਨੂੰ ਇਨਸਾਨਾਂ ਦੇ ਸੈੱਲਾਂ ਵਿਚ ਦਾਖਲ ਹੋਣ ਤੋਂ ਰੋਕਦੀ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫਤ : ਵਿਕਟੋਰੀਆ 'ਚ ਨਵੇਂ ਮਾਮਲੇ ਅਤੇ 250,000 ਤੋਂ ਵੱਧ ਲੋਕ ਹੋਣਗੇ ਬੇਰੋਜ਼ਗਾਰ
ਇਲੀ ਲਿਲੀ ਦੇ ਮੁੱਖ ਵਿਗਿਆਨੀ ਅਧਿਕਾਰੀ ਡੈਨੀਅਲ ਸਕੋਵਰੋਂਸਕੀ ਨੇ ਕਿਹਾ ਕਿ ਕੋਰੋਨਾਵਾਇਰਸ ਦਾ ਨਰਸਿੰਗ ਹੋਮ ਵਿਚ ਰਹਿਣ ਵਾਲੇ ਲੋਕਾਂ 'ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਅਸੀਂ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਬਹੁਤ ਤੇਜ਼ੀ ਨਾਲ ਇਕ ਦਵਾਈ 'ਤੇ ਕੰਮ ਕਰ ਰਹੇ ਹਾਂ। ਡੈਨੀਅਲ ਨੇ ਕਿਹਾ ਕਿ ਵਰਤਮਾਨ ਮਾਹੌਲ ਵਿਚ ਕਲੀਨਿਕਲ ਟ੍ਰਾਇਲ ਕਰਨਾ ਆਸਾਨ ਨਹੀਂ ਹੈ। ਇਸ ਦੇ ਬਾਅਦ ਵੀ ਅਸੀਂ ਇਸ ਚੁਣੌਤੀ ਨੂੰ ਲੈ ਰਹੇ ਹਾਂ ਤਾਂ ਜੋ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਸਕੇ। ਇੱਥੇ ਦੱਸ ਦਈਏ ਕਿ ਦੁਨੀਆ ਭਰ ਵਿਚ ਕੋਰੋਨਾਵਾਇਰਸ ਨਾਲ ਹੁਣ ਤੱਕ ਕਰੀਬ 7 ਲੱਖ ਮੋਕ ਮਾਰੇ ਗਏ ਹਨ। ਕੋਰੋਨਾਵਾਇਰਸ ਤੋਂ ਬਚਾਅ ਲਈ ਦੁਨੀਆ ਭਰ ਵਿਚ ਕੰਪਨੀਆਂ ਵੈਕਸੀਨ ਬਣਾਉਣ ਵਿਚ ਜੁਟੀਆਂ ਹੋਈਆਂ ਹਨ।