ਅਮਰੀਕਾ ਕੋਵਿਡ-19 ''ਤੇ ਕਲੀਨਿਕਲ ਟ੍ਰਾਇਲ ''ਚ ਭਾਰਤੀ ਜਾਂਚਕਰਤਾਵਾਂ ਨੂੰ ਸ਼ਾਮਲ ਕਰਨ ਦਾ ਇਛੁੱਕ- ਡਾ.ਫਾਊਚੀ

Saturday, Jun 05, 2021 - 11:21 AM (IST)

ਵਾਸ਼ਿੰਗਟਨ(ਭਾਸ਼ਾ)- ਅਮਰੀਕਾ ਦੇ ਚੋਟੀ ਦੇ ਇਨਫੈਕਸ਼ਨ ਰੋਗ ਮਾਹਿਰ ਡਾ. ਐਂਥਨੀ ਫਾਉਚੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਕੋਵਿਡ-19 ਮੈਡੀਕਲ ਮੈਥੇਟ ਦੀ ਸੁਰੱਖਿਆ ਅਤੇ ਅਸਰ ਦੇ ਮੁਲਾਂਕਣ ਲਈ ਵੈਸ਼ਵਿਕ ਕਲੀਨਿਕਲ ਟ੍ਰਾਇਲ ’ਚ ਭਾਰਤੀ ਜਾਂਚਕਰਤਾਵਾਂ ਨੂੰ ਸ਼ਾਮਲ ਕਰਨ ਦਾ ਚਾਹਵਾਨ ਹੈ।

ਡਾ. ਫਾਉਚੀ ਨੇ ਕਿਹਾ ਕਿ ਅਮਰੀਕਾ ਦੇ ਐਲਰਜੀ ਅਤੇ ਇਨਫੈਕਸ਼ਨ ਰੋਗ ਸੰਸਥਾਨ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਇਨਫੈਕਸ਼ੰਸ ਡਿਜੀਜੇਜ ਦਾ ਭਾਰਤ ’ਚ ਸਮਰੂਪ ਏਜੰਸੀਆਂ ਨਾਲ ਕੰਮ ਕਰਨ ਦਾ ਲੰਬਾ ਇਤਿਹਾਸ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਚੱਲੇ ਆ ਰਹੇ ਭਾਰਤ-ਅਮਰੀਕਾ ਟੀਕਾ ਕਾਰਜ ਪ੍ਰੋਗਰਾਮ ਦੇ ਤਹਿਤ ਅਸੀਂ ਸਾਰਸ-ਸੀਓਵੀ-2 ਟੀਕਾ ਨਾਲ ਸਬੰਧਤ ਖੋਜ ’ਤੇ ਭਾਰਤ ਨਾਲ ਕੰਮ ਜਾਰੀ ਰੱਖਾਂਗੇ। ਅਸੀਂ ਕੋਵਿਡ-19 ਡਾਕਟਰੀ ਵਿਧੀ ਦੀ ਸੁਰੱਖਿਆ ਅਤੇ ਅਸਰ ਦੇ ਮੁਲਾਂਕਣ ਲਈ ਗਲੋਬਲ ਕਲੀਨਿਕਲ ਟ੍ਰਾਇਲ 'ਚ ਭਾਰਤੀ ਜਾਂਚਕਰਤਾਵਾਂ ਨੂੰ ਵੀ ਸ਼ਾਮਲ ਕਰਨ ਲਈ ਇਛੁੱਕ ਹਾਂ।


cherry

Content Editor

Related News