ਅਮਰੀਕਾ: ਪੰਜਾਬੀ ਫੂਡ ਅਤੇ ਖੇਤੀਬਾੜੀ ਕਾਮਿਆਂ ਨੂੰ ਲਾਇਆ ਗਿਆ ਕੋਰੋਨਾ ਟੀਕਾ

03/29/2021 1:09:23 AM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ਦੇ ਸੇਲਮਾ 'ਚ ਇਸ ਖੇਤਰ ਦੀ ਪੰਜਾਬੀ ਆਬਾਦੀ ਲਈ ਦਿ ਪੈਸੀਫਿਕ ਕੋਸਟ ਗੁਰਦੁਆਰਾ ਦੇ ਸਿੱਖ ਸੈਂਟਰ ਵਿਖੇ ਸ਼ਨੀਵਾਰ ਨੂੰ ਇਕ ਡਰਾਈਵ-ਅਪ ਕੋਰੋਨਾ ਟੀਕਾਕਰਨ ਮੁਹਿੰਮ 'ਚ ਲਗਭਗ 1000 ਤੋਂ ਵਧ ਫੂਡ ਅਤੇ ਖੇਤੀ ਕਾਮਿਆਂ ਨੂੰ ਵੈਕਸੀਨ ਦਿੱਤੀ ਗਈ ਹੈ। ਇਸ ਟੀਕਾਕਰਨ ਪ੍ਰਕਿਰਿਆ 'ਚ ਲਿਸਟੋਸ ਕੈਲੀਫੋਰਨੀਆ, ਯੂਨਾਈਟਿਡ ਵੇਅ ਆਫ ਫਰਿਜ਼ਨੋ ਅਤੇ ਮਡੇਰਾ,ਫਰਿਜ਼ਨੋ ਕਾਉਂਟੀ ਜਨਤਕ ਸਿਹਤ ਵਿਭਾਗ ਅਤੇ ਜਕਾਰਾ ਮੂਵਮੈਂਟ ਦੇ ਸਹਿਯੋਗ ਨਾਲ ਜਾਨਸਨ ਐਂਡ ਜਾਨਸਨ ਟੀਕੇ ਦੀਆਂ ਖੁਰਾਕਾਂ, ਪਰਿਵਾਰਾਂ ਅਤੇ ਵਿਅਕਤੀਆਂ ਨੂੰ ਗੁਰਦੁਆਰੇ ਦੀ ਪਾਰਕਿੰਗ 'ਚ ਦਿੱਤੀਆਂ ਗਈਆਂ ।

ਇਹ ਵੀ ਪੜ੍ਹੋ-ਅਬੂਧਾਬੀ 'ਚ ਬਣ ਰਿਹੈ ਪਹਿਲਾਂ ਹਿੰਦੂ ਮੰਦਰ, ਨੀਂਹ ਦਾ ਕੰਮ ਹੋਇਆ ਮੁਕੰਮਲ

ਸੈਨ ਜੋਆਕੁਇਨ ਵੈਲੀ ਦੀ ਖੇਤੀਬਾੜੀ ਮਜ਼ਦੂਰ ਆਬਾਦੀ ਜ਼ਿਆਦਾਤਰ ਵੱਡੇ ਮੈਟਰੋਪੋਲੀਟਨ ਖੇਤਰਾਂ ਜਿਵੇਂ ਕਿ ਫਰਿਜ਼ਨੋ ਦੇ ਬਾਹਰ ਰਹਿੰਦੀ ਹੈ, ਇਸ ਲਈ ਉਨ੍ਹਾਂ ਦੇ ਟੀਕਾਕਰਨ ਦਾ ਪ੍ਰਬੰਧ ਕੀਤਾ ਗਿਆ। ਇਸ ਮੁਹਿੰਮ ਦੇ ਪ੍ਰਬੰਧਕਾਂ ਅਨੁਸਾਰ ਇਸ ਤਰ੍ਹਾਂ ਦੀ ਕਾਰਵਾਈ ਨਾਲ ਟੀਕੇ ਦੇ ਡਰ ਨੂੰ ਘਟਾਉਣ 'ਚ ਸਹਾਇਤਾ ਮਿਲਦੀ ਹੈ। ਸਿੱਖ ਸੈਂਟਰ ਬੋਰਡ ਦੇ ਚੇਅਰਮੈਨ ਪਾਲ ਸਿਹੋਤਾ ਅਨੁਸਾਰ ਜਦੋਂ ਕਿਸੇ ਕੰਮ ਦੇ ਸਕਾਰਾਤਮਕ ਨਤੀਜੇ ਨਿਕਲਦੇ ਹਨ ਤਾਂ ਇਹ ਦੂਜਿਆਂ ਨੂੰ ਹੌਂਸਲਾ ਦੇਣ 'ਚ ਸਹਾਇਤਾ ਕਰਦੇ ਹਨ। ਇਸ ਟੀਕਾਕਰਨ ਮੁਹਿੰਮ ਲਈ ਫੰਡਿੰਗ ਕੈਲੀਫੋਰਨੀਆ ਕਮਿਊਨਿਟੀ ਫਾਉਂਡੇਸ਼ਨ ਦੁਆਰਾ ਦਿੱਤੀ ਗਈ।

ਇਹ ਵੀ ਪੜ੍ਹੋ-ਮਾਮਲਾ ਮੈਰੀਲੈਂਡ ਪੁਲਸ ਵੱਲੋਂ 5 ਸਾਲਾ ਲੜਕੇ ਨੂੰ ਹੱਥਕੜੀ ਲਾਉਣ ਦਾ, ਮਾਂ ਨੇ ਕੀਤਾ ਮੁਕੱਦਮਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News