ਅਮਰੀਕਾ ''ਚ ਪਹਿਲੀ ਵਾਰ ਊਦਬਿਲਾਉ ''ਚ ਕੋਰੋਨਾ, ਵਿਗਿਆਨੀ ਪਰੇਸ਼ਾਨ

Tuesday, Aug 18, 2020 - 06:29 PM (IST)

ਅਮਰੀਕਾ ''ਚ ਪਹਿਲੀ ਵਾਰ ਊਦਬਿਲਾਉ ''ਚ ਕੋਰੋਨਾ, ਵਿਗਿਆਨੀ ਪਰੇਸ਼ਾਨ

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਪਹਿਲੀ ਵਾਰ ਊਦਬਿਲਾਉ (Beaver) ਵਿਚ ਕੋਰੋਨਾਵਾਇਰਸ ਦਾ ਇਨਫੈਕਸ਼ਨ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਯੂਰਪੀ ਦੇਸ਼ਾਂ ਵਿਚ ਊਦਬਿਲਾਉ ਵਿਚ ਇਨਫੈਕਸ਼ਨ ਦਾ ਮਾਮਲਾ ਸਾਹਮਣੇ ਆਇਆ ਸੀ। ਊਦਬਿਲਾਉ ਵਿਚ ਕੋਰੋਨਾ ਇਨਫੈਕਸ਼ਨ ਉਟਾਹ ਦੇ ਦੋ ਵੱਡੇ ਫਾਰਮਾਂ ਵਿਚ ਮਿਲੇ ਹਨ। ਅਮਰੀਕੀ ਖੇਤੀ ਵਿਭਾਗ ਨੇ ਇਹ ਦੋਵੇਂ ਫਾਰਮ ਬੰਦ ਕਰ ਦਿੱਤੇ ਹਨ। ਕਿਉਂਕਿ ਇੱਥੇ ਬਹੁਤ ਤੇਜ਼ੀ ਨਾਲ ਊਦਬਿਲਾਵਾਂ ਦੀ ਮੌਤ ਹੋ ਰਹੀ ਸੀ।

ਊਟਾਹ ਦੇ ਇਹਨਾਂ ਫਾਰਮਾਂ ਵਿਚ ਕੰਮ ਕਰਨ ਵਾਲੇ ਕੁਝ ਕਰਮਚਾਰੀਆਂ ਨੂੰ ਵੀ ਕੋਰੋਨਾ ਇਨਫੈਕਸਨ ਹੈ। ਪੀੜਤ ਇਨਸਾਨ ਤੋਂ ਜਾਨਵਰਾਂ ਵਿਚ ਤਾਂ ਕੋਰੋਨਾ ਫੈਲਣ ਦੇ ਮਾਮਲੇ ਸਾਹਮਣੇ ਆਏ ਹਨ ਪਰ ਊਦਬਿਲਾਉ ਤੋਂ ਇਨਸਾਨ ਨੂੰ ਕੋਰੋਨਾ ਇਨਫੈਕਸ਼ਨ ਹੋਵੇ, ਇਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਚਾਈਨਾ ਗਲੋਬਲ ਟੀਵੀ ਨੈੱਟਵਰਕ ਦੀ ਖਬਰ ਦੇ ਮੁਤਾਬਕ ਉਟਾਹ ਸੂਬੇ ਦੇ ਜਾਨਵਰਾਂ ਦੇ ਡਾਕਟਰ ਡੀਨ ਟੇਲਰ ਨੇ ਕਿਹਾ ਦੋਵੇਂ ਫਾਰਮ ਕੁਆਰੰਟੀਨ ਕਰ ਦਿੱਤੇ ਗਏ ਹਨ। ਉਟਾਹ ਸੂਬਾ ਅਮਰੀਕਾ ਦਾ ਸਭ ਤੋਂ ਵੱਡਾ ਊਦਬਿਲਾਉ ਬ੍ਰੀਡਰ ਹੈ। ਇਸ ਲਈ ਇਹਨਾਂ ਜੀਵਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਕੋਵਿਡ-19 ਦਾ ਕਹਿਰ ਜਾਰੀ, ਸਖਤ ਤਾਲਾਬੰਦੀ ਦਾ ਐਲਾਨ

ਵਿਗਿਆਨੀਆਂ ਦਾ ਮੰਨਣਾ ਹੈ ਕਿ ਕੋਰੋਨਾਵਾਇਰਸ ਪਹਿਲਾਂ ਚਮਗਾਦੜਾਂ ਤੋਂ ਇਨਸਾਨਾਂ ਵਿਚ ਆਇਆ। ਫਿਰ ਉਸ ਨੇ ਕੁੱਤੇ ਅਤੇ ਬਿੱਲੀਆਂ ਨੂੰ ਸੰਕ੍ਰਮਿਤ ਕੀਤਾ। ਨੀਦਰਲੈਂਡ, ਡੈਨਮਾਰਕ, ਸਪੇਨ ਵਿਚ ਊਦਬਿਲਾਵਾਂ ਨੂੰ ਕੋਰੋਨਾ ਇਨਫੈਕਸ਼ਨ ਹੋਇਆ ਹੈ ਪਰ ਸਮਝ ਵਿਚ ਨਹੀਂ ਆ ਰਿਹਾ ਕਿ ਅਮਰੀਕਾ ਵਿਚ ਕਿਵੇਂ ਇਹ ਜੀਵ ਸੰਕ੍ਰਮਿਤ ਹੋਏ।

ਨੀਦਰਲੈਂਡ ਵਿਚ 10 ਲੱਖ ਤੋਂ ਵਧੇਰੇ ਊਦਬਿਲਾਵਾਂ ਨੂੰ ਮਾਰ ਦਿੱਤਾ ਗਿਆ ਸੀ ਤਾਂ ਜੋ ਕੋਰੋਨਾਵਾਇਰਸ ਦਾ ਇਨਫੈਕਸ਼ਨ ਜ਼ਿਆਦਾ ਨਾ ਫੈਲੇ। ਹਾਲੇ ਤੱਕ ਉਦਾਹ ਵਿਚ ਊਦਬਿਲਾਵਾਂ ਨੂੰ ਮਾਰਨ ਦੀ ਕੋਈ ਯੋਜਨਾ ਨਹੀਂ ਬਣਾਈ ਗਈ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਨੀਦਰਲੈਂਡ, ਚੀਨ, ਡੈਨਮਾਰਕ, ਪੋਲੈਂਡ ਜਿਹੇ ਦੇਸ਼ਾਂ ਵਿਚ ਊਦਬਿਲਾਵਾਂ ਦੇ ਫਰ ਅਤੇ ਚਮੜੀ ਦੀ ਵਰਤੋਂ ਕੀਤੀ ਜਾਂਦੀ ਹੈ। ਫੈਸ਼ਨ ਉਦਯੋਗ ਵਿਚ ਇਹਨਾਂ ਊਦਬਿਲਾਵਾਂ ਦੇ ਫਰ ਅਤੇ ਚਮੜੀ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ।


author

Vandana

Content Editor

Related News