ਅਮਰੀਕਾ : ਡੋਵਾਰ ''ਚ ਕੋਈ ਸੜਕ ਵਿਚਾਲੇ ਛੱਡ ਗਿਆ ਆਪਣਾ ''ਘਰ''
Saturday, Jun 30, 2018 - 12:20 AM (IST)
ਵਾਸ਼ਿੰਗਟਨ — ਅਮਰੀਕਾ ਦੇ ਸੂਬੇ ਡੇਲਾਵੇਅਰ ਦੀ ਰਾਜਧਾਨੀ ਡੋਵਰ 'ਚ ਇਕ ਘਰ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਜਿਸ ਨੂੰ ਕਾਰ, ਟਰੱਕ ਜਾਂ ਹੋਰ ਵਾਹਨ ਬੰਨ੍ਹ ਕੇ ਕੀਤੇ ਵੀ ਲਿਜਾਇਆ ਜਾ ਸਕਦਾ ਹੈ। ਦਰਅਸਲ, ਕੋਈ ਇਸ ਘਰ ਨੂੰ ਵਿਚਾਲੇ ਸੜਕ 'ਤੇ ਛੱਡ ਗਿਆ ਹੈ ਅਤੇ ਇਸ ਘਰ ਨੂੰ ਸੜਕ ਵਿਚਾਲੇ ਦੇਖ ਕੇ ਹਰ ਕੋਈ ਹੈਰਾਨ ਹੈ।

ਮੰਗਲਵਾਰ ਨੂੰ ਇਹ ਘਟਨਾ ਵਾਪਰੀ, ਡੋਵਰ ਪੁਲਸ ਨੇ ਫੇਸਬੁੱਕ 'ਤੇ ਲਿਖਿਆ ਕਿ, 'ਕਿਸੇ ਨੇ ਆਪਣਾ ਘਰ ਵਿਚਾਲੇ ਸੜਕ 'ਤੇ ਛੱਡ ਦਿੱਤਾ ਹੈ ਅਤੇ ਇਹ ਕੋਈ ਮਜ਼ਾਕ ਨਹੀਂ ਹੈ।' ਡੋਵਰ ਪੁਲਸ ਡਿਪਾਰਟਮੈਂਟ ਨੇ ਫੇਸਬੁੱਕ 'ਤੇ ਇਸ ਘਰ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਘਰ ਦੇ ਬਾਹਰ ਇਕ ਬੈਨਰ ਟੰਗਿਆ ਹੈ, ਇਸ 'ਚ ਓਵਰਸਾਈਜ਼ ਲੋਡ ਲਿਖਿਆ ਹੈ। ਇਹ ਘਰ ਬਹੁਤ ਭਾਰੀ ਹੈ ਇਸ ਲਈ ਇਸ ਨੂੰ ਸ਼ਿਫਟ ਕਰਨ 'ਚ ਦਿੱਕਤ ਆ ਰਹੀ ਹੈ, ਕਿਉਂਕਿ ਇਸ ਨੂੰ ਚੁੱਕਿਆ ਨਹੀਂ ਜਾ ਰਿਹਾ। ਫੇਸਬੁੱਕ 'ਤੇ ਇਸ ਪੋਸਟ ਨੂੰ 11 ਹਜ਼ਾਰ ਵਾਰ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਇਸ ਫੋਟੋ ਨੂੰ ਲੈ ਕੇ ਟ੍ਰੋਲ ਵੀ ਕੀਤਾ ਜਾ ਰਿਹਾ ਹੈ।
