ਅਮਰੀਕਾ : ਕਾਰ ''ਤੇ ਕੀਤੀ ਗੋਲੀਬਾਰੀ, 11 ਸਾਲਾਂ ਬੱਚੀ ਦੀ ਮੌਤ

Monday, Oct 04, 2021 - 09:28 PM (IST)

ਅਮਰੀਕਾ : ਕਾਰ ''ਤੇ ਕੀਤੀ ਗੋਲੀਬਾਰੀ, 11 ਸਾਲਾਂ ਬੱਚੀ ਦੀ ਮੌਤ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਮਿਲਵਾਕੀ 'ਚ ਸ਼ਨੀਵਾਰ ਨੂੰ ਗੋਲੀਬਾਰੀ ਦੀ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿਸ 'ਚ ਇੱਕ 11 ਸਾਲਾਂ ਬੱਚੀ ਦੀ ਮੌਤ ਹੋ ਗਈ ਜਦਕਿ ਉਸਦੀ 5 ਸਾਲਾਂ ਭੈਣ ਜ਼ਖਮੀ ਹੋ ਗਈ। ਇਸ ਘਟਨਾ 'ਚ ਇੱਕ ਕਾਰ ਸਵਾਰ ਹਮਲਾਵਰ ਵੱਲੋਂ  ਰਾਸਤੇ ਵਿਚ ਜਾ ਰਹੀ ਦੂਜੀ ਕਾਰ ਉੱਤੇ ਗੋਲੀਬਾਰੀ ਕੀਤੀ ਗਈ। ਪੁਲਸ ਨੇ ਦੱਸਿਆ ਕਿ ਇਸ ਗੋਲੀਬਾਰੀ 'ਚ ਮਰਨ ਵਾਲੀ 11 ਸਾਲਾਂ ਲੜਕੀ ਤਾਨੀਲਾ ਪਾਰਕਰ ਤੇ ਉਸਦੀ ਛੋਟੀ ਭੈਣ ਆਪਣੇ ਰਿਸ਼ਤੇਦਾਰਾਂ ਦੇ ਨਾਲ ਇੱਕ ਕਾਰ 'ਚ ਬੈਠੇ ਸਨ, ਇਸੇ ਦੌਰਾਨ ਇੱਕ ਦੂਜੀ ਗੱਡੀ ਨੇ ਰਾਤ 9 ਵਜੇ ਦੇ ਕਰੀਬ ਉਹਨਾਂ 'ਤੇ ਗੋਲੀਬਾਰੀ ਹੋਈ।

ਇਹ ਖ਼ਬਰ ਪੜ੍ਹੋ- ਫਰਾਂਸੀਸੀ ਫੁੱਟਬਾਲ ਲੀਗ : ਰੇਨੇਸ ਨੇ PSG ਨੂੰ 2-0 ਨਾਲ ਹਰਾਇਆ


ਇਹ ਉੱਤਰ-ਪੱਛਮੀ ਮਿਲਵਾਕੀ ਦੇ ਸ਼ਰਮਨ ਪਾਰਕ ਇਲਾਕੇ 'ਚ ਵਾਪਰੀ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਆਂ ਲੱਗੀਆਂ ਦੋਵੇ ਭੈਣਾਂ ਨੂੰ ਫਿਰ ਨੇੜਲੇ ਪੁਲਸ ਸਟੇਸ਼ਨ ਲਿਜਾਇਆ ਗਿਆ, ਜਿੱਥੇ ਪੈਰਾ-ਮੈਡੀਕਲ ਪਹੁੰਚਣ ਤੱਕ ਅਧਿਕਾਰੀਆਂ ਨੇ ਮੁੱਢਲੀ ਸਹਾਇਤਾ ਕੀਤੀ ਤੇ ਬਾਅਦ 'ਚ ਲੜਕੀਆਂ ਨੂੰ ਮਿਲਵਾਕੀ ਦੇ ਚਿਲਡਰਨ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਐਤਵਾਰ ਨੂੰ ਤਾਨੀਲਾ ਨੇ ਦਮ ਤੋੜ ਦਿੱਤਾ। ਇਸ ਮਾਮਲੇ 'ਚ ਪੁਲਸ ਵੱਲੋਂ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਜਦਕਿ ਇਸ ਗੋਲੀਬਾਰੀ ਦੇ ਕਾਰਨਾਂ ਤੇ ਸ਼ੱਕੀ ਲੋਕਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

ਇਹ ਖ਼ਬਰ ਪੜ੍ਹੋ- ਸਰਵਸ੍ਰੇਸ਼ਠ ਖਿਡਾਰੀ ਉਪਲੱਬਧ ਹੋਣ 'ਤੇ ਹੀ ਏਸ਼ੇਜ਼ ਖੇਡੇਗੀ ਇੰਗਲੈਂਡ ਟੀਮ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News