ਅਮਰੀਕਾ : ਗੁੱਸੇ ''ਚ ਆਏ ਪ੍ਰਦਰਸ਼ਨਕਾਰੀਆਂ ਨੇ ਕਿਥੇ ਕੀਤੀ ਲੁੱਟਖੋਹ, ਦੇਖੋ ਵੀਡੀਓ

05/31/2020 11:11:25 PM

ਪੋਰਟਲੈਂਡ - ਅਮਰੀਕਾ ਵਿਚ ਅਫਰੀਕੀ ਨਾਗਰਿਕ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਲੋਕਾਂ ਵੱਲੋਂ ਪ੍ਰਦਰਸ਼ਨ ਜਾਰੀ ਹੈ। ਇਸ ਵਿਚਾਲੇ ਅੱਗ ਲਾਉਣ ਦੀਆਂ ਘਟਨਾਵਾਂ ਅਤੇ ਕਈ ਥਾਂ ਲੁੱਟਖੋਹ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪੋਰਟਲੈਂਡ ਦੇ ਲੁਇਸ ਵਿਟਨ ਸਟੋਰ ਨੂੰ ਲੁੱਟਣ ਵਾਲੇ ਕਈ ਪ੍ਰਦਰਸ਼ਨਕਾਰੀਆਂ ਦੀ ਇਕ ਵੀਡੀਓ ਇੰਟਰਨੈਟ 'ਤੇ ਵਾਇਰਲ ਹੋ ਗਈ ਹੈ। ਪੋਰਟਲੈਂਡ ਵਿਚ ਪ੍ਰਦਰਸ਼ਨਕਾਰੀਆਂ ਦਾ ਵਿਰੋਧ ਲੁੱਟਖੋਹ ਵਿਚ ਬਦਲ ਗਿਆ। ਸਟੋਰ ਵਿਚ ਪ੍ਰਦਰਸ਼ਨਕਾਰੀਆਂ ਨੇ ਭੰਨਤੋੜ ਵੀ ਕੀਤੀ।

ਲੁਇ ਵਿਟਨ ਸਟੋਰ ਵਿਚ ਕਈ ਪ੍ਰਦਰਸ਼ਨਕਾਰੀਆਂ ਨੇ ਭੰਨਤੋੜ ਕੀਤੀ। ਉਥੇ ਕਿਸੇ ਨੇ ਇਸ ਦੀ ਵੀਡੀਓ ਬਣਾ ਲਈ। ਹੁਣ ਘਟਨਾ ਦੀ ਇਕ ਫੁਟੇਜ਼ ਮੀਡੀਆ ਪਲੇਟਫਾਰਮ 'ਤੇ ਵਾਇਰਸ ਹੋ ਗਈ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਲੋਕ ਟੁੱਟੇ ਹੋਏ ਕੱਚ ਦੇ ਦਰਵਾਜ਼ੇ ਵਿਚੋਂ ਸਟੋਰ ਵਿਚ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪ੍ਰਦਰਸ਼ਨਕਾਰੀਆਂ ਨੇ ਆਪਣੇ ਮੂੰਹ ਮਾਸਕ ਨੇ ਢਕੇ ਹੋਏ ਸਨ। ਉਨ੍ਹਾਂ ਦੇ ਹੱਥਾਂ ਵਿਚ ਲਗਜ਼ਰੀ ਬੈਗ ਸਨ।

60 ਲੱਖ ਤੋਂ ਜ਼ਿਆਦਾ ਵਾਰ ਦੇਖੀ ਜਾ ਚੁੱਕੀ ਹੈ ਵੀਡੀਓ
ਜਾਰਜ ਫਲਾਇਡ ਦੀ ਮੌਤ ਖਿਲਾਫ ਵਿਰੋਧ-ਪ੍ਰਦਰਸ਼ਨ ਕਈ ਅਮਰੀਕੀ ਸ਼ਹਿਰਾਂ ਵਿਚ ਫੈਲ ਗਿਆ। ਪੋਰਟਲੈਂਡ ਵਿਚ ਇਹ ਵਿਰੋਧ-ਪ੍ਰਦਰਸ਼ਨ ਲੁੱਟਖੋਹ ਵਿਚ ਬਦਲ ਗਿਆ। ਇਸ ਵੀਡੀਓ ਨੂੰ 60 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਇਸ 'ਤੇ ਯੂਜ਼ਰਾਂ ਨੇ ਕਈ ਤਰ੍ਹਾਂ ਦੇ ਕੁਮੈਂਟ ਕੀਤੇ ਹਨ। ਉਥੇ ਇਕ ਯੂਜ਼ਰ ਨੇ ਲਿੱਖਿਆ ਕਿ ਮੈਨੂੰ ਸਮਝ ਨਹੀਂ ਆ ਰਿਹਾ ਹੈ ਕਿ ਇਹ ਉਨ੍ਹਾਂ ਦੇ ਜ਼ਰੀਏ ਕਿਸ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ। ਇਕ ਹੋਰ ਯੂਜ਼ਰ ਨੇ ਲਿੱਖਿਆ ਕਿ ਦੁੱਖ ਦੀ ਗੱਲ ਹੈ ਕਿ ਭਾਂਵੇ ਹੀ ਆਦਮੀ ਦੀ ਮੌਤ ਹੋ ਗਈ ਪਰ ਇਨਾਂ ਲੋਕਾਂ ਨੇ ਇਸ ਨੂੰ ਲੁੱਟਖੋਹ ਕਰਨ ਦਾ ਬਹਾਨਾ ਬਣਾ ਲਿਆ ਹੈ। ਇਹ ਨਿਆਂ ਨਹੀਂ ਹੈ। ਉਥੇ ਮਿਨੀਪੋਲਸ ਦੇ ਅਧਿਕਾਰੀ, ਜੋ ਜਾਰਜ ਫਲਾਇਡ ਦੀ ਮੌਤ ਦਾ ਦੋਸ਼ੀ ਹੈ, ਉਸ ਨੂੰ ਸ਼ੁੱਕਰਵਾਰ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।


Khushdeep Jassi

Content Editor

Related News