ਅਮਰੀਕਾ ਨੇ ਚੀਨ ਨਾਲ ਸਬੰਧਾਂ ਦੇ ਇਲਜ਼ਾਮ ''ਚ ਪ੍ਰੋਫੈਸਰ ਖ਼ਿਲਾਫ਼ ਮਾਮਲਾ ਲਿਆ ਵਾਪਸ
Thursday, Jan 20, 2022 - 09:06 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਨਿਆਂ ਵਿਭਾਗ ਨੇ ਵੀਰਵਾਰ ਨੂੰ ਮਸ਼ਹੂਰ ਮੈਸਾਚੁਸੇਟਸ ਇੰਸਟੀਚਿਊਟ ਆਫ ਤਕਨਾਲੋਜੀ (ਐੱਮ.ਆਈ.ਟੀ.) ਦੇ ਪ੍ਰੋਫੈਸਰ ਖ਼ਿਲਾਫ਼ ਦਾਇਰ ਕੇਸ ਨੂੰ ਵਾਪਸ ਲੈ ਲਿਆ ਹੈ। ਪਿਛਲੇ ਸਾਲ ਪ੍ਰੋਫੈਸਰ ਗੈਂਗ ਚੇਨ 'ਤੇ ਚੀਨੀ ਸਰਕਾਰ ਲਈ ਕੀਤੇ ਗਏ ਕੰਮ ਨੂੰ ਲੁਕਾਉਣ ਦਾ ਦੋਸ਼ ਲਗਾਇਆ ਗਿਆ ਸੀ। ਨਿਆਂ ਵਿਭਾਗ ਨੇ ਇਹ ਕਹਿੰਦੇ ਹੋਏ ਕਿ ਕੇਸ ਵਾਪਸ ਲੈ ਲਿਆ ਕਿ ਉਹ ਸੁਣਵਾਈ ਦੌਰਾਨ ਸਬੂਤ ਪੇਸ਼ ਨਹੀਂ ਕਰ ਸਕਿਆ।
ਪੜ੍ਹੋ ਇਹ ਅਹਿਮ ਖਬਰ - ਬਾਈਡੇਨ ਦੇ ਕਾਰਜਕਾਲ ਦਾ ਇਕ ਸਾਲ ਪੂਰਾ, ਲੋਕਪ੍ਰਿਅਤਾ 'ਚ ਗਿਰਾਵਟ
ਵਿਭਾਗ ਨੇ ਬੋਸਟਨ ਵਿੱਚ ਸੰਘੀ ਅਦਾਲਤ ਵਿੱਚ ਇੱਕ ਸੰਖੇਪ ਅਰਜ਼ੀ ਵਿੱਚ ਪ੍ਰੋਫੈਸਰ ਖ਼ਿਲਾਫ਼ ਕੇਸ ਵਿੱਚ ਆਪਣੇ ਫ਼ੈਸਲੇ ਦਾ ਖੁਲਾਸਾ ਕੀਤਾ। ਚੇਨ 'ਤੇ ਪਿਛਲੇ ਸਾਲ ਚੀਨ ਨਾਲ ਸਬੰਧਾਂ ਨੂੰ ਲੁਕਾਉਣ ਦੇ ਨਾਲ-ਨਾਲ ਆਪਣੀ "ਨੈਨੋ ਤਕਨਾਲੋਜੀ" ਖੋਜ ਲਈ ਅਮਰੀਕੀ ਡਾਲਰ ਜੁਟਾਉਣ ਦਾ ਦੋਸ਼ ਲਗਾਇਆ ਗਿਆ ਸੀ। ਹਾਲਾਂਕਿ ਉਸ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ।