ਅਮਰੀਕੀ ਫੌਜ ਅਫਗਾਨਿਸਤਾਨ ਦੀ ਫੀਲਡ ''ਚ ਟੈਸਟ ਕਰੇਗੀ pocket-sized drone

Monday, Jul 01, 2019 - 08:05 PM (IST)

ਅਮਰੀਕੀ ਫੌਜ ਅਫਗਾਨਿਸਤਾਨ ਦੀ ਫੀਲਡ ''ਚ ਟੈਸਟ ਕਰੇਗੀ pocket-sized drone

ਗੈਜੇਟ ਡੈਸਕ—ਅਮਰੀਕੀ ਫੌਜ ਜਲਦ ਆਪਣੇ ਪਾਕਟ ਸਾਈਜ਼ਡ ਡਰੋਨ ਦੀ ਟੈਸਟਿੰਗ ਕਰਨ ਵਾਲੀ ਹੈ ਅਤੇ ਇਸ ਦੇ ਲਈ ਅਫਗਾਨਿਸਤਾਨ ਦੀ ਫੀਲਡ ਦੀ ਵਰਤੋਂ ਕੀਤੀ ਜਾਵੇਗੀ। ਇਨ੍ਹਾਂ ਡਰੋਨਸ ਨੂੰ ਖਾਸ ਤੌਰ 'ਤੇ ਜੰਗ ਦੇ ਮੈਦਾਨ 'ਤੇ ਤਾਇਨਾਤ ਫੌਜੀਆਂ ਦੀ ਸਹਾਇਤਾ ਕਰਨ ਲਈ ਬਣਾਇਆ ਗਿਆ ਹੈ। ਇਹ ਡਰੋਨਸ ਫੌਜੀਆਂ ਨੂੰ ਨੇੜਲੇ ਇਲਾਕਿਆਂ ਤੋਂ ਬਾਹਰ ਕੱਢਣ ਅਤੇ ਦੁਸ਼ਮਣਾਂ ਦੀ ਤਲਾਸ਼ ਕਰਨ 'ਚ ਮਦਦ ਕਰਨਗੇ। ਅਮਰੀਕੀ 82ਵੀਂ ਏਅਰਬੋਰਨ ਡਿਵੀਜ਼ਨ ਦੀ ਪਹਿਲੀ ਬਟਾਲੀਅਨ ਜਿਸ ਨੂੰ 508ਵੀਂ ਪੈਰਾਸ਼ੂਟ ਇਨਫੈਂਟਰੀ ਰੇਜੀਮੈਂਟ ਕਿਹਾ ਜਾਂਦਾ ਹੈ, ਅਗਲੇ ਮਹੀਨੇ ਤੋਂ ਅਗਫਾਨਿਸਤਾਨ 'ਚ ਇਨ੍ਹਾਂ ਉਪਕਰਣਾਂ ਦੀ ਟੈਸਟਟਿੰਗ ਸ਼ੁਰੂ ਕਰ ਦੇਵੇਗੀ।

ਡਰੋਨ ਦਾ ਵਜ਼ਨ ਸਿਰਫ 33 ਗ੍ਰਾਮ
ਟੈਸਟਿੰਗ ਦੌਰਾਨ FLIR ਕੰਪਨੀ ਦੇ ਸਿਸਟਮ ਦੀ ਮਦਦ ਨਾਲ ਡਰੋਨਸ ਨੂੰ ਉਡਾਇਆ ਜਾਵੇਗਾ। ਗੱਲ ਕੀਤੀ ਜਾਵੇ ਡਿਜ਼ਾਈਨ ਦੀ ਤਾਂ ਇਨ੍ਹਾਂ ਨੂੰ ਆਕਾਰ 'ਚ ਕਾਫੀ ਛੋਟਾ ਬਣਾਇਆ ਗਿਆ ਹੈ। ਇਨਾਂ ਡਰੋਨਸ ਦੀ ਲੰਬਾਈ ਸਿਰਫ 6 ਇੰਚ ਹੈ ਅਤੇ ਵਜ਼ਨ 33 ਗ੍ਰਾਮ ਹੈ ਭਾਵ ਫੌਜੀ ਇਸ ਨੂੰ ਆਸਾਨੀ ਨਾਲ ਕੈਰੀ ਕਰ ਸਕਦੇ ਹਨ।

ਹਰੇਕ ਡਰੋਨ 'ਤ ਲੱਗੇ ਦੋ ਕੈਮਰੇ
ਹਰੇਕ ਡਰੋਨ 'ਚ ਦੋ ਕੈਮਰੇ ਲੱਗੇ ਹਨ ਜਿਨ੍ਹਾਂ 'ਚੋਂ ਇਕ ਥਰਮਲ ਇਮੇਜਿੰਗ ਕੈਮਰਾ ਹੋਵੇਗਾ ਜੋ ਲਾਈਵ ਵੀਡੀਓ ਅਤੇ ਸਿਟਲ ਇਮੇਜਿਸ ਨੂੰ ਆਪਰੇਟਰਸ ਨੂੰ ਭੇਜੇਗਾ। ਉੱਥੇ ਇਸ 'ਚ ਲੱਗਿਆ ਦੂਜਾ ਕੈਮਰਾ 2 ਕਿਲੋਮੀਟਰ ਦੀ ਰੇਂਜ ਤਕ ਇਸ ਨੂੰ ਉਡਾਣ 'ਚ ਮਦਦ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਨਾਂ ਡਰੋਨਸ ਨੂੰ ਇਕ ਵਾਰ ਚਾਰਜ ਕਰਨ ਤੋਂ ਬਾਅਦ ਅੱਧੇ ਘੰਟੇ ਤਕ ਉਡਾਇਆ ਜਾ ਸਕਦਾ ਹੈ।

ਜੀਵਨ-ਰੱਖਿਅਕ ਹੋਵੇਗੀ ਨਵੀਂ ਤਕਨੀਕ
ਆਰਮੀ ਸਾਰਜੈਂਟ (Sergeant) ਰਾਇਨ ਸਬਰਸ (Ryan Subers) ਨੇ ਦੱਸਿਆ ਕਿ ਇਸ ਤਰ੍ਹਾਂ ਦੀ ਨਵੀਂ ਟੈਕਨਾਲੋਜੀ ਸਾਡੇ ਲਈ ਇਕ ਜੀਵਨ- ਹੋਵੇਗੀ ਕਿਉਂਕਿ ਇਹ ਸਾਨੂੰ ਕਿਸੇ ਵੀ ਮਿਸ਼ਨ ਨੂੰ ਪੂਰਾ ਕਰਨ ਦੀ ਸਾਡੀ ਸਮਰੱਥਾ ਨੂੰ ਵਧਾਏਗੀ ਅਤੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਂਦੇ ਹੋਏ ਅਗੇ ਵਧਾਉਣ ਦੀ ਅਨੁਮਤਿ ਦਿੰਦੀ ਹੈ।


author

Karan Kumar

Content Editor

Related News