ਅਮਰੀਕੀ ਟੈਰਿਫ਼ ਤੋਂ ਭਾਰਤ ਨੂੰ ਮਿਲੇਗੀ ਰਾਹਤ ! 'ਖਜ਼ਾਨਾ ਮੰਤਰੀ' ਨੇ ਦਿੱਤੇ ਵੱਡੇ ਸੰਕੇਤ
Saturday, Jan 24, 2026 - 04:40 PM (IST)
ਦਾਵੋਸ/ਵਾਸ਼ਿੰਗਟਨ (ਏਜੰਸੀ)- ਅਮਰੀਕਾ ਅਤੇ ਭਾਰਤ ਦੇ ਵਪਾਰਕ ਸਬੰਧਾਂ ਦੇ ਲਿਹਾਜ਼ ਨਾਲ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਖ਼ਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਸੰਕੇਤ ਦਿੱਤਾ ਹੈ ਕਿ ਭਾਰਤ 'ਤੇ ਰੂਸੀ ਤੇਲ ਦੀ ਖਰੀਦ ਨੂੰ ਲੈ ਕੇ ਲਗਾਇਆ ਗਿਆ 25 ਫੀਸਦੀ ਵਾਧੂ ਟੈਰਿਫ ਆਉਣ ਵਾਲੇ ਸਮੇਂ ਵਿੱਚ ਹਟਾਇਆ ਜਾ ਸਕਦਾ ਹੈ। ਦਾਵੋਸ ਵਿੱਚ ਵਿਸ਼ਵ ਆਰਥਿਕ ਮੰਚ (WEF) ਦੌਰਾਨ ਗੱਲਬਾਤ ਕਰਦਿਆਂ ਬੇਸੈਂਟ ਨੇ ਕਿਹਾ ਕਿ ਅਮਰੀਕੀ ਟੈਰਿਫਾਂ ਕਾਰਨ ਭਾਰਤੀ ਰਿਫਾਇਨਰੀਆਂ ਵੱਲੋਂ ਰੂਸੀ ਤੇਲ ਦੀ ਖਰੀਦ ਵਿੱਚ ਵੱਡੀ ਗਿਰਾਵਟ ਆਈ ਹੈ, ਜਿਸ ਨੂੰ ਉਹ ਇੱਕ "ਵੱਡੀ ਸਫਲਤਾ" ਵਜੋਂ ਵੇਖ ਰਹੇ ਹਨ।
ਇਹ ਵੀ ਪੜ੍ਹੋ: ਆ ਗਿਆ ਭੂਚਾਲ, ਕੰਬ ਗਿਆ ਪੂਰਾ ਪੱਛਮੀ ਤੁਰਕੀ ਇਲਾਕਾ, ਘਰਾਂ ਤੋਂ ਬਾਹਰ ਭੱਜੇ ਲੋਕ
ਟੈਰਿਫ ਹਟਾਉਣ ਲਈ ਅਮਰੀਕਾ ਨੇ ਰੱਖੀ ਸ਼ਰਤ
ਬੇਸੈਂਟ ਅਨੁਸਾਰ, ਭਾਰਤੀ ਰਿਫਾਇਨਰੀਆਂ ਦੁਆਰਾ ਰੂਸੀ ਤੇਲ ਦੀ ਖਰੀਦ ਲਗਭਗ "ਠੱਪ" ਹੋ ਗਈ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਟੈਰਿਫ ਅਜੇ ਵੀ ਲਾਗੂ ਹਨ, ਪਰ ਜੇਕਰ ਭਾਰਤ ਆਪਣੀ ਊਰਜਾ ਸਪਲਾਈ ਦੇ ਸਰੋਤਾਂ ਵਿੱਚ ਬਦਲਾਅ ਕਰਦਾ ਹੈ, ਤਾਂ ਇਨ੍ਹਾਂ ਨੂੰ ਹਟਾਉਣ ਦਾ ਇੱਕ ਡਿਪਲੋਮੈਟਿਕ ਰਸਤਾ ਮੌਜੂਦ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ 20,000 ਲਾਈਸੈਂਸ ਹੋਣਗੇ ਰੱਦ ! ਸਿੱਖ ਟਰੱਕ ਡਰਾਈਵਰਾਂ ਦੀ ਰੋਜ਼ੀ-ਰੋਟੀ 'ਤੇ ਮੰਡਰਾਇਆ ਖ਼ਤਰਾ
ਭਾਰਤ ਦੀ 'ਇੰਡੀਆ ਫਸਟ' ਨੀਤੀ: 500% ਡਿਊਟੀ ਦੀਆਂ ਧਮਕੀਆਂ ਦਰਮਿਆਨ ਸਖ਼ਤ ਰੁਖ
ਦੂਜੇ ਪਾਸੇ, ਅਮਰੀਕੀ ਕਾਂਗਰਸ ਵਿੱਚ ਇੱਕ ਅਜਿਹਾ ਬਿੱਲ ਵੀ ਵਿਚਾਰਿਆ ਜਾ ਰਿਹਾ ਹੈ, ਜੋ ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ 'ਤੇ 500 ਫੀਸਦੀ ਤੱਕ ਡਿਊਟੀ ਲਗਾਉਣ ਦੀ ਵਕਾਲਤ ਕਰਦਾ ਹੈ। ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਨਵੀਂ ਦਿੱਲੀ ਇਸ ਪ੍ਰਸਤਾਵਿਤ ਬਿੱਲ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਪਣੀ "ਇੰਡੀਆ ਫਸਟ" (India First) ਊਰਜਾ ਨੀਤੀ 'ਤੇ ਕਾਇਮ ਹੈ, ਜਿਸ ਦਾ ਮੁੱਖ ਮਕਸਦ ਆਪਣੇ 1.4 ਅਰਬ ਨਾਗਰਿਕਾਂ ਨੂੰ ਕਿਫਾਇਤੀ ਦਰਾਂ 'ਤੇ ਊਰਜਾ ਮੁਹੱਈਆ ਕਰਵਾਉਣਾ ਹੈ।
ਟਰੰਪ ਦਾ 'ਗ੍ਰੀਨ ਸਿਗਨਲ' ਅਤੇ ਯੂਰਪ ਦੀ ਆਲੋਚਨਾ
ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਨੇ ਦਾਅਵਾ ਕੀਤਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਵਿਰੁੱਧ ਸਖ਼ਤ ਪਾਬੰਦੀਆਂ ਵਾਲੇ ਬਿੱਲ ਨੂੰ ਹਰੀ ਝੰਡੀ ਦੇ ਦਿੱਤੀ ਹੈ, ਜੋ ਭਾਰਤ, ਚੀਨ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ 'ਤੇ ਰੂਸੀ ਤੇਲ ਖਰੀਦਣ ਤੋਂ ਰੋਕਣ ਲਈ ਦਬਾਅ ਪਾਵੇਗਾ। ਇਸ ਦੌਰਾਨ ਬੇਸੈਂਟ ਨੇ ਯੂਰਪੀ ਦੇਸ਼ਾਂ ਦੀ ਵੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂਰਪੀ ਦੇਸ਼ ਭਾਰਤ ਤੋਂ ਰਿਫਾਇੰਡ ਰੂਸੀ ਤੇਲ ਖਰੀਦ ਕੇ ਅਸਲ ਵਿੱਚ ਰੂਸ ਦੀ ਜੰਗ ਨੂੰ ਹੀ ਵਿੱਤੀ ਸਹਾਇਤਾ ਦੇ ਰਹੇ ਹਨ, ਜਿਸ ਨੂੰ ਉਨ੍ਹਾਂ ਨੇ "ਮੂਰਖਤਾ ਭਰਿਆ ਕਦਮ" ਕਰਾਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
