UK ''ਚ ਨਵੇਂ ਕੋਰੋਨਾ ਸਟ੍ਰੇਨ ਦੀ ਦਹਿਸ਼ਤ, USA ਨੇ ਲਾਈ ਇਹ ਪਾਬੰਦੀ

Friday, Dec 25, 2020 - 06:32 PM (IST)

UK ''ਚ ਨਵੇਂ ਕੋਰੋਨਾ ਸਟ੍ਰੇਨ ਦੀ ਦਹਿਸ਼ਤ, USA ਨੇ ਲਾਈ ਇਹ ਪਾਬੰਦੀ

ਵਾਸ਼ਿੰਗਟਨ- ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੀ ਦਹਿਸ਼ਤ ਕਾਰਨ ਵਧੀ ਚਿੰਤਾ ਵਿਚਕਾਰ ਹੁਣ ਯੂ. ਕੇ. ਤੋਂ ਅਮਰੀਕਾ ਜਾਣ ਵਾਲੇ ਹਵਾਈ ਮੁਸਾਫ਼ਰਾਂ ਨੂੰ ਨੈਗੇਟਿਵ ਰਿਪੋਰਟ ਨਾਲ ਲੈ ਕੇ ਸਫ਼ਰ ਕਰਨਾ ਹੋਵੇਗਾ। ਸੋਮਵਾਰ ਤੋਂ ਬ੍ਰਿਟੇਨ ਤੋਂ ਉਡਾਣ ਭਰਨ ਵਾਲੇ ਸਾਰੇ ਮੁਸਾਫ਼ਰਾਂ ਲਈ ਇਹ ਲਾਜ਼ਮੀ ਹੋ ਜਾਵੇਗਾ। ਨੈਗੇਟਿਵ ਰਿਪੋਰਟ ਤੋਂ ਬਿਨਾਂ ਯੂ. ਕੇ. ਤੋਂ ਆਉਣ ਲਈ ਅਮਰੀਕਾ ਨੇ ਪਾਬੰਦੀ ਲਾ ਦਿੱਤੀ ਹੈ।

ਸਫ਼ਰ ਸ਼ੁਰੂ ਕਰਨ ਤੋਂ 72 ਘੰਟਿਆਂ ਦੇ ਅੰਦਰ-ਅੰਦਰ ਕੋਵਿਡ-19 ਟੈਸਟ ਰਿਪੋਰਟ ਕੋਲ ਹੋਣਾ ਜ਼ਰੂਰੀ ਹੋਵੇਗਾ। ਰਿਪੋਰਟ ਨੈਗੇਟਿਵ ਹੈ ਤਾਂ ਹੀ ਅਮਰੀਕਾ ਲਈ ਉਡਾਣ ਭਰਨ ਦੀ ਇਜਾਜ਼ਤ ਹੋਵੇਗੀ।

ਇਹ ਵੀ ਪੜ੍ਹੋ- ਕੋਰੋਨਾ ਦੇ ਨਵੇਂ ਸਟ੍ਰੇਨ ਨਾਲ ਅਗਲੇ ਸਾਲ ਵਧੇਰੇ ਮੌਤਾਂ ਹੋਣ ਦਾ ਖਦਸ਼ਾ : ਅਧਿਐਨ

ਬਿਮਾਰੀ ਨਿਯੰਤਰਣ ਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਨੇ ਇਕ ਬਿਆਨ ਵਿਚ ਕਿਹਾ ਕਿ ਯੂ. ਕੇ. ਤੋਂ ਆਉਣ ਵਾਲੇ ਸਾਰੇ ਹਵਾਈ ਯਾਤਰੀਆਂ ਨੂੰ ਅਮਰੀਕਾ ਜਾਣ ਲਈ ਨੈਗੇਟਿਵ ਟੈਸਟ ਰਿਪੋਰਟ ਲੈ ਕੇ ਆਉਣਾ ਲਾਜ਼ਮੀ ਹੋਵੇਗਾ। ਇਸ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਅਮਰੀਕੀ ਏਅਰਲਾਈਨਾਂ ਨੂੰ ਕਿਹਾ ਸੀ ਕਿ ਉਹ ਬ੍ਰਿਟੇਨ ਦੇ ਯਾਤਰੀਆਂ ਦੇ ਆਉਣ ਲਈ ਕਿਸੇ ਟੈਸਟਿੰਗ ਨੂੰ ਜ਼ਰੂਰੀ ਨਹੀਂ ਬਣਾ ਰਹੇ ਪਰ ਹੁਣ ਇਸ ਤੋਂ ਯੂ-ਟਰਨ ਮਾਰ ਲਿਆ ਹੈ। ਸੀ. ਡੀ. ਸੀ. ਨੇ ਏਅਰਲਾਈਨਾਂ ਨੂੰ ਰਵਾਨਗੀ ਤੋਂ ਪਹਿਲਾਂ ਸਾਰੇ ਯਾਤਰੀਆਂ ਦੀ ਨੈਗੇਟਿਵ ਟੈਸਟ ਰਿਪੋਰਟ ਦੀ ਪੁਸ਼ਟੀ ਕਰਨ ਲਈ ਕਿਹਾ ਹੈ, ਨਾਲ ਹੀ ਕਿਹਾ ਹੈ ਕਿ ਜੋ ਯਾਤਰੀ ਟੈਸਟ ਨਹੀਂ ਕਰਾ ਕੇ ਆਉਂਦੇ ਉਨ੍ਹਾਂ ਨੂੰ ਜਹਾਜ਼ ਵਿਚ ਨਾ ਚੜ੍ਹਨ ਦਿੱਤਾ ਜਾਵੇ।


author

Sanjeev

Content Editor

Related News