ਰੂਸ ਨਾਲ ਵਧਦੇ ਤਣਾਅ ਦਰਮਿਆਨ ਯੂਕ੍ਰੇਨ ਨੂੰ 20 ਕਰੋੜ ਡਾਲਰ ਦੀ ਸਹਾਇਤਾ ਪ੍ਰਦਾਨ ਕਰੇਗਾ ਅਮਰੀਕਾ

Thursday, Jan 20, 2022 - 01:00 AM (IST)

ਕੀਵ-ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਯੂਕ੍ਰੇਨ ਦੌਰੇ ਦਰਮਿਆਨ ਬਾਈਡੇਨ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਰੂਸੀ ਹਮਲੇ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਯੂਕ੍ਰੇਨ ਨੂੰ 20 ਕਰੋੜ ਡਾਲਰ ਦੀ ਵਾਧੂ ਫੌਜੀ ਸਹਾਇਤਾ ਪ੍ਰਦਾਨ ਕਰੇਗਾ। ਅਮਰੀਕਾ ਦੇ ਵਿਦੇਸ਼ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਯੂਕ੍ਰੇਨ ਦੀ ਰੱਖਿਆ ਦੇ ਸੰਬੰਧ 'ਚ ਅਮਰੀਕੀ ਕੋਸ਼ਿਸ਼ਾਂ ਤਹਿਤ ਦਸੰਬਰ ਦੇ ਆਖਿਰ 'ਚ ਇਸ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਅੰਮ੍ਰਿਤਸਰ : ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਇਆ ਝਗੜਾ, ਚੱਲੀ ਗੋਲੀ

ਹਾਲਾਂਕਿ ਬੁੱਧਵਾਰ ਤੋਂ ਪਹਿਲਾਂ ਤੱਕ ਪ੍ਰਸ਼ਾਸਨ ਇਸ ਮਾਮਲੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦਾ ਰਿਹਾ ਸੀ। ਅਧਿਕਾਰੀ ਨੇ ਕਿਹਾ ਕਿ ਅਸੀਂ ਯੂਕ੍ਰੇਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਨੂੰ ਲੈ ਕੇ ਵਚਨਬੱਧ ਹਾਂ ਅਤੇ ਲੋੜ ਪੈਣ 'ਤੇ ਯੂਕ੍ਰੇਨ ਨੂੰ ਮਦਦ ਪ੍ਰਦਾਨ ਕਰਦੇ ਰਹਾਂਗੇ। ਬਲਿੰਕਨ ਦਾ ਦੌਰਾ ਅਜਿਹਾ ਸਮੇਂ 'ਚ ਹੋ ਰਿਹਾ ਹੈ ਜਦ ਰੂਸ ਵੱਲੋਂ ਆਪਣੇ ਗੁਆਂਢੀ ਯੂਕ੍ਰੇਨ 'ਤੇ ਹਮਲੇ ਦੇ ਖ਼ਦਸ਼ੇ ਦੇ ਚੱਲਦੇ ਅਮਰੀਕਾ ਅਤੇ ਰੂਸ ਦਰਮਿਆਨ ਤਣਾਅ ਵਧ ਗਿਆ ਹੈ। ਯੂਕ੍ਰੇਨ ਅਤੇ ਹੋਰ ਸੁਰੱਖਿਆ ਮਾਮਲਿਆਂ 'ਤੇ ਜਾਰੀ ਅਸਹਿਮਤੀ ਨੂੰ ਹੱਲ ਕਰਨ ਲਈ ਪਿਛਲੇ ਹਫ਼ਤੇ ਮਾਸਕੋ ਅਤੇ ਪੱਛਮੀ ਦੇਸ਼ਾਂ ਦਰਮਿਆਨ ਡਿਪਲੋਮੈਟ ਗੱਲਬਾਤ ਬੇਨਤੀਜਾ ਰਹਿਣ ਤੋਂ ਬਾਅਦ ਬਲਿੰਕਨ ਯੂਕ੍ਰੇਨ ਨਾਲ ਇਕਜੁੱਟਤਾ ਦਿਖਾਉਣ ਲਈ ਕੀਵ ਦੇ ਦੌਰੇ 'ਤੇ ਪਹੁੰਚੇ ਹਨ।

ਇਹ ਵੀ ਪੜ੍ਹੋ : Call of Duty ਵੀਡੀਓ ਗੇਮ ਬਣਾਉਣ ਵਾਲੀ Activision Blizzard ਨੂੰ 68.7 ਅਰਬ ਡਾਲਰ 'ਚ ਖਰੀਦੇਗੀ ਮਾਈਕ੍ਰੋਸਾਫਟ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News