ਖ਼ੁਸ਼ਖ਼ਬਰੀ: ਅਮਰੀਕਾ ਇਸ ਸਾਲ ਭਾਰਤੀਆਂ ਨੂੰ ਜਾਰੀ ਕਰੇਗਾ ਵਧੇਰੇ ਗ੍ਰੀਨ ਕਾਰਡ

Tuesday, Feb 22, 2022 - 10:44 AM (IST)

ਖ਼ੁਸ਼ਖ਼ਬਰੀ: ਅਮਰੀਕਾ ਇਸ ਸਾਲ ਭਾਰਤੀਆਂ ਨੂੰ ਜਾਰੀ ਕਰੇਗਾ ਵਧੇਰੇ ਗ੍ਰੀਨ ਕਾਰਡ

ਨਵੀਂ ਦਿੱਲੀ (ਇੰਟਰਨੈਸ਼ਨਲ ਡੈਸਕ)- ਸੰਯੁਕਤ ਰਾਜ ਅਮਰੀਕਾ ਇਸ ਸਾਲ ਜ਼ਿਆਦਾ ਭਾਰਤੀਆਂ ਨੂੰ ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡ ਉਪਲੱਬਧ ਕਰਵਾਏਗਾ। ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾ (ਯੂ. ਐੱਸ. ਸੀ. ਆਈ. ਐੱਸ) ਮੁਤਾਬਕ ਇਸ ਸਾਲ ਉੱਚ ਤਰਜੀਹੀ ਸ਼੍ਰੇਣੀਆਂ ਤਹਿਤ ਭਾਰਤੀਆਂ ਲਈ ਜ਼ਿਆਦਾ ਵੀਜ਼ਾ ਉਪਲੱਬਧ ਹੋਣਗੇ। ਯੂ. ਐੱਸ. ਸੀ. ਆਈ. ਐੱਸ. ਨੇ ਕਿਹਾ ਹੈ ਕਿ ਯੋਗ ਰੋਜ਼ਗਾਰ-ਆਧਾਰਿਤ ਗ੍ਰੀਨ ਕਾਰਡ ਬਿਨੈਕਾਰ ਉੱਚ ਤਰਜੀਹੀ ਸ਼੍ਰੇਣੀ ’ਚ ਜਾ ਸਕਦੇ ਹਨ, ਕਿਉਂਕਿ 30 ਸਤੰਬਰ ਨੂੰ ਖ਼ਤਮ ਹੋਣ ਵਾਲੇ ਚਾਲੂ ਵਿੱਤੀ ਸਾਲ ਲਈ ਇਨ੍ਹਾਂ ਸ਼੍ਰੇਣੀਆਂ ’ਚ ਉਪਲੱਬਧ ਰੋਜ਼ਗਾਰ-ਆਧਾਰਿਤ ਇਮੀਗ੍ਰਾਂਟ ਵੀਜ਼ਾ ਦੀ ਗਿਣਤੀ ਜ਼ਿਆਦਾ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: UNSC ’ਚ ਬੋਲਿਆ ਭਾਰਤ, ਯੂਕ੍ਰੇਨ-ਰੂਸ ਦੀ ਸਰਹੱਦ ’ਤੇ ਵਧਦਾ ਤਣਾਅ ਗੰਭੀਰ ਚਿੰਤਾ ਦਾ ਵਿਸ਼ਾ

ਆਮ ਤੋਂ ਦੁੱਗਣਾ ਵੱਧ ਹੋਣਗੇ ਵੀਜ਼ੇ
ਵਿੱਤੀ ਸਾਲ-2022 ਲਈ ਸਾਰੀਆਂ ਰੋਜ਼ਗਾਰ-ਆਧਾਰਿਤ ਸਾਲਾਨਾ ਹੱਦ ਆਮ ਵਲੋਂ ਲੱਗਭਗ ਦੁੱਗਣੀ ਹੈ, ਕਿਉਂਕਿ ਇਸ ਹੱਦ ’ਚ ਵਿੱਤੀ ਸਾਲ-2021 ਤੋਂ ਸਾਰੇ ਬਿਨਾਂ ਇਸਤੇਮਾਲ ਦੇ ਫੈਮਿਲੀ ਸਪਾਂਸਰਡ ਵੀਜ਼ਾ ਸੰਖਿਆ ਸ਼ਾਮਲ ਹੈ, ਜੋ ਲੱਗਭਗ 1,40,000 ਸੀ। ਯੋਗ ਬਿਨੈਕਾਰ ਆਪਣੀ ਸਥਿਤੀ ਨੂੰ ਤਰਜੀਹੀ ਕਰਮਚਾਰੀ ਜਾਂ ਦੂਜੇ ਐਡਵਾਂਸਡ ਡਿਗਰੀ ਜਾਂ ਅਸਾਧਾਰਨ ਯੋਗਤਾ ਵਾਲੇ ਕੰਮਾਂ ’ਚ ਨਾਨ-ਸਿਟੀਜ਼ਨ ਲਈ ਫਾਈਲ ਕਰ ਸਕਦੇ ਹਨ। ਭਾਰਤੀ ਨਾਗਰਿਕਾਂ ਨੂੰ ਬਿਨੈਕਾਰਾਂ ਦੀ ਵੱਧ ਸੰਖਿਆ ਕਾਰਨ ਰੋਜ਼ਗਾਰ-ਆਧਾਰਿਤ ਗ੍ਰੀਨ ਕਾਰਡ ਲਈ ਸਭ ਤੋਂ ਲੰਬੇ ਸਮੇਂ ਤੱਕ ਉਡੀਕ ਸਮੇਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ: ਬੁਰਕੀਨਾ ਫਾਸੋ ’ਚ ਸੋਨੇ ਦੀ ਖਾਨ ਨੇੜੇ ਧਮਾਕਾ, 59 ਲੋਕਾਂ ਦੀ ਮੌਤ

ਖ਼ਤਮ ਹੋਵੇਗਾ ਲੰਬੇ ਸਮੇਂ ਦਾ ਇੰਤਜ਼ਾਰ
ਇਮੀਗ੍ਰੇਸ਼ਨ ਡਾਟ ਕਾਮ ਦੇ ਮੈਨੇਜਿੰਗ ਅਟਾਰਨੀ ਰਾਜੀਵ ਐੱਸ ਖੰਨਾ ਨੇ ਕਿਹਾ ਹੈ ਕਿ ਇਹ ਉਨ੍ਹਾਂ ਲੋਕਾਂ ਲਈ ਕਾਫ਼ੀ ਫਾਇਦੇਮੰਦ ਹੋਵੇਗਾ, ਜੋ ਕਈ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਹਨ। ਅਸੀਂ ਉਮੀਦ ਕਰ ਰਹੇ ਹਾਂ ਕਿ ਜੇਕਰ ਉਹ ਤੇਜ਼ੀ ਨਾਲ ਅੱਗੇ ਵੱਧਦੇ ਹਨ ਤਾਂ ਬਹੁਤ ਸਾਰੇ ਲੋਕ ਈਬੀ-2 ਸ਼੍ਰੇਣੀ ਤਹਿਤ ਆਪਣੇ ਗ੍ਰੀਨ ਕਾਰਡ ਪ੍ਰਾਪਤ ਕਰ ਸਕਦੇ ਹਨ। ਬੀਤੇ ਸਮੇਂ ’ਚ ਕਈ ਲੋਕਾਂ ਨੇ ਆਪਣੀਆਂ ਐਪਲੀਕੇਸ਼ਨਾਂ ਨੂੰ ਈਬੀ-2 ਤੋਂ ਈਬੀ-3 ’ਚ ਡਾਊਨਗ੍ਰੇਡ ਕਰ ਦਿੱਤਾ ਸੀ, ਕਿਉਂਕਿ ਉਹ ਸ਼੍ਰੇਣੀ ਤੇਜ਼ੀ ਨਾਲ ਅੱਗੇ ਵੱਧ ਰਹੀ ਸੀ। ਉਹ ਹੁਣ ਵਾਪਸ ਈਬੀ-2 ’ਚ ਅਪਗ੍ਰੇਡ ਕਰ ਸਕਦੇ ਹਨ। ਖੰਨਾ ਨੇ ਕਿਹਾ ਕਿ ਯੂ. ਐੱਸ. ਸੀ. ਆਈ. ਐੱਸ. ਵੱਧ ਤੋਂ ਵੱਧ ਗ੍ਰੀਨ ਕਾਰਡ ਮਨਜ਼ੂਰ ਕਰਨਾ ਚਾਹੁੰਦਾ ਹੈ, ਕਿਉਂਕਿ ਪਰਿਵਾਰਕ ਕੋਟੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ। ਅਜਿਹਾ ਬੀਤੇ ਸਮੇਂ ’ਚ ਇੰਨੀ ਵੱਡੀ ਗਿਣਤੀ ’ਚ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ: Omicron ਅਤੇ Delta ਤੋਂ ਬਾਅਦ ਆਇਆ ਕੋਰੋਨਾ ਦਾ ਨਵਾਂ ਵੇਰੀਐਂਟ Deltacron, ਇਸ ਦੇਸ਼ 'ਚ ਮਿਲੇ ਮਾਮਲੇ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News