ਮੈਕਸੀਕੋ ਤੋਂ ਅਮਰੀਕਾ 'ਚ ਦਾਖ਼ਲ ਹੋਣ ਸਮੇਂ ਸਿੱਖਾਂ ਦੀਆਂ ਉਤਰਵਾਈਆਂ ਦਸਤਾਰਾਂ, ਜਾਂਚ ਜਾਰੀ

Thursday, Aug 04, 2022 - 05:21 PM (IST)

ਮੈਕਸੀਕੋ ਤੋਂ ਅਮਰੀਕਾ 'ਚ ਦਾਖ਼ਲ ਹੋਣ ਸਮੇਂ ਸਿੱਖਾਂ ਦੀਆਂ ਉਤਰਵਾਈਆਂ ਦਸਤਾਰਾਂ, ਜਾਂਚ ਜਾਰੀ

ਵਾਸ਼ਿੰਗਟਨ (ਏਜੰਸੀ)- ਅਮਰੀਕਾ-ਮੈਕਸੀਕੋ ਸਰਹੱਦ 'ਤੇ ਹਿਰਾਸਤ ਵਿਚ ਲਏ ਗਏ ਸ਼ਰਨ ਮੰਗਣ ਵਾਲੇ ਲੱਗਭਗ 50 ਸਿੱਖਾਂ ਦੀਆਂ ਦਸਤਾਰਾਂ ਜ਼ਬਤ ਕੀਤੇ ਜਾਣ ਦਾ ਮਾਮਲਾ ਭਖਦਾ ਨਜ਼ਰ ਆ ਰਿਹਾ ਹੈ। ਮਨੁੱਖੀ ਅਧਿਕਾਰ ਕਾਰਕੁਨਾਂ ਨੇ ਅਜਿਹੇ ਦਾਅਵੇ ਕੀਤੇ ਸਨ ਅਤੇ ਅਮਰੀਕੀ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਸਿੱਖ ਪਰੰਪਰਾ ਅਨੁਸਾਰ ਪੁਰਸ਼ ਕੇਸ ਨਹੀਂ ਕਟਵਾਉਂਦੇ ਅਤੇ ਦਸਤਾਰ ਸਜਾਉਂਦੇ ਹਨ। ਮਨੁੱਖੀ ਅਧਿਕਾਰ ਕਾਰਕੁਨਾਂ ਅਨੁਸਾਰ ਬਾਰਡਰ ਪੈਟਰੋਲ ਨੇ ਲਗਭਗ 50 ਸਿੱਖ ਪ੍ਰਵਾਸੀਆਂ ਦੀਆਂ ਦਸਤਾਰਾਂ ਜ਼ਬਤ ਕੀਤੀਆਂ ਸਨ।

ਇਹ ਵੀ ਪੜ੍ਹੋ: ਪਾਕਿ 'ਚ ਮਦਰਸੇ ਦੇ ਅਧਿਆਪਕ ਨੇ 10 ਮੁੰਡਿਆਂ ਨਾਲ ਕੀਤੀ ਬਦਫੈਲੀ, ਦਿੱਤੀ ਜਾਨੋਂ ਮਾਰਨ ਦੀ ਧਮਕੀ

ਬੁੱਧਵਾਰ ਨੂੰ ਏ.ਬੀ.ਸੀ. ਨਿਊਜ਼ ਨੇ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ.) ਕਮਿਸ਼ਨਰ ਕ੍ਰਿਸ ਮੈਗਨਸ ਦੇ ਬਿਆਨ ਦੇ ਹਵਾਲੇ ਨਾਲ ਕਿਹਾ, 'ਅਸੀਂ ਇਨ੍ਹਾਂ ਦੋਸ਼ਾਂ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ।' ਮੈਗਨਸ ਨੇ ਕਿਹਾ ਕਿ ਏਜੰਸੀ ਨੇ ਜੂਨ ਵਿੱਚ ਇਨ੍ਹਾਂ ਦੋਸ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਤੁਰੰਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ CBP ਕਰਮਚਾਰੀਆਂ ਦਾ ਸਾਹਮਣਾ, ਜਿਨ੍ਹਾਂ ਪ੍ਰਵਾਸੀਆਂ ਨਾਲ ਹੁੰਦਾ ਹੈ, ਉਨ੍ਹਾਂ ਨਾਲ ਉਹ ਸਤਿਕਾਰ ਨਾਲ ਪੇਸ਼ ਆਉਂਦੇ ਹਨ। ਇਸ ਮਾਮਲੇ ਦੀ ਅੰਦਰੂਨੀ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਕੈਨੇਡਾ 'ਚ ਅਚਾਨਕ ਆਸਮਾਨੋਂ ਡਿੱਗੇ ਟੈਨਿਸ ਬਾਲ ਜਿੰਨੇ ਵੱਡੇ ਗੜੇ, ਵਾਹਨ ਸਵਾਰਾਂ ਦੀ ਜਾਨ 'ਤੇ ਬਣੀ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News