ਨਵੇਂ ਨੇਵੀ ਅੱਡੇ ਦੇ ਵਿਕਾਸ ਲਈ ਆਸਟ੍ਰੇਲੀਆਈ ਫੌਜ ਨਾਲ ਹੱਥ ਮਿਲਾਏਗਾ ਅਮਰੀਕਾ

11/17/2018 7:58:10 PM

ਪੋਰਟ ਮੋਰੇਸਬੀ— ਅਮਰੀਕਾ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਪਾਪੂਆ ਨਿਊ ਗਿਨੀ 'ਚ ਨਵੇਂ ਨੇਵੀ ਅੱਡੇ ਦੇ ਵਿਕਾਸ 'ਚ ਆਸਟ੍ਰੇਲੀਆ ਦੀ ਫੌਜ ਨਾਲ ਹੱਥ ਮਿਲਾਏਗਾ। ਇਸ ਪਰਿਯੋਜਨਾ ਨੂੰ ਪ੍ਰਸ਼ਾਂਤ ਖੇਤਰ 'ਚ ਚੀਨ ਦੇ ਪ੍ਰਭਾਵ 'ਤੇ ਰੋਕ ਲਾਉਣ ਦੇ ਕਦਮ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।

ਲੰਬੇ ਸਮੇਂ ਤੋਂ ਅਮਰੀਕਾ ਨਾਲ ਫੌਜੀ ਸਬੰਧ ਰੱਖਣ ਵਾਲੇ ਆਸਟ੍ਰੇਲੀਆ ਨੇ ਮਾਨਸ ਟਾਪੂ 'ਤੇ ਪੀ.ਐੱਨ.ਜੀ. ਦੇ ਲੋਮਬ੍ਰਮ ਨੇਵੀ ਅੱਡੇ ਦੇ ਪੁਨਰਵਿਕਾਸ ਦੀ ਯੋਜਨਾ ਦਾ ਐਲਾਨ ਕੀਤਾ ਹੈ। ਫੀਜੀ ਦੇ ਬਲੈਕਰਾਕ, ਮਾਨਸ ਜਾਂ ਵਾਨੌਤੂ 'ਚ ਫੌਜ ਸੁਵਿਧਾ ਬਣਾਉਣ ਦੀ ਚੀਨ ਦੀ ਇੱਛਾ ਨਾਲ ਆਸਟ੍ਰੇਲੀਆ ਤੋਂ ਲੈ ਕੇ ਅਮਰੀਕਾ ਤੱਕ ਦੇ ਅਧਿਕਾਰੀ ਘਬਰਾ ਗਏ। ਉਨ੍ਹਾਂ ਨੂੰ ਲੱਗਦਾ ਹੈ ਕਿ ਚੀਨ ਦੇ ਇਸ ਵਿਵਹਾਰ ਨਾਲ ਦੱਖਣੀ ਪ੍ਰਸ਼ਾਂਤ ਖੇਤਰ 'ਚ ਚੀਨ ਦੀ ਨੇਵੀ ਤਾਕਤ ਮਜ਼ਬੂਤ ਹੋ ਸਕਦੀ ਹੈ। ਇਸ ਸਬੰਧ 'ਚ ਪਾਪੂਆ ਨਿਊ ਗਿਨੀ ਦੀ ਯਾਤਰਾ ਦੌਰਾਨ ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੇਨਸ ਨੇ ਕਿਹਾ ਕਿ ਅਮਰੀਕਾ ਆਸਟ੍ਰੇਲੀਆਈ ਪਰਿਯੋਜਨਾ 'ਚ ਫੌਜੀਆਂ ਨਾਲ ਜੁੜੇਗਾ। ਪਾਪੂਆ ਨਿਊ ਗਿਨੀ ਏਪੇਕ ਖੇਤਰੀ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ।


Related News